Htv Punjabi
Punjab

ਲਾਂਰੇਂਸ ਨੂੰ ਵਿਕਾਸ ਦੁਬੇ ਦੀ ਤਰ੍ਹਾਂ ਫਰਜ਼ੀ ਐਂਕਾਂਊਟਰ ਦਾ ਡਰ, ਹਾਈਕੋਰਟ ਤੋਂ ਮੰਗੀ ਸੁਰੱਖਿਆ

ਸਲਮਾਨ ਖਾਨ ਨੂੰ ਧਮਕੀ ਦੇਣ ਤੋਂ ਬਾਅਦ ਚਰਚਾ ‘ਚ ਆਏ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਹਰਿਆਣਾ ਪੁਲਿਸ ਤੋਂ ਫਰਜ਼ੀ ਐਂਕਾਂਊਟਰ ਦਾ ਡਰ ਸਤਾ ਰਿਹਾ ਹੈ। ਜਿਸ ਤੋਂ ਬਾਅਦ ਬਿਸ਼ਨੋਈ ਨੇ ਪੰਜਾਬ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਪਾ ਕੇ ਸੁਰੱਖਿਆ ਪੱਕੀ ਕਰਨ ਦੀ ਮੰਗ ਕੀਤੀ ਹੈ। ਹਾਈਕੋਰਟ ਨੇ ਪਟੀਸ਼ਨ ‘ਤੇ 18 ਸਤੰਬਰ ਦੇ ਲਈ ਸੁਣਵਾਈ ਤਹਿ ਕੀਤੀ ਹੈ।

ਪਟੀਸ਼ਨ ‘ਚ ਕਿਹਾ ਗਿਆ ਸੀ ਕਿ 21 ਜੁਲਾਈ ਨੂੰ ਪੁਲਿਸ ਨੇ ਉਸ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ। ਉਹ ਇਸ ਸਮੇਂ ਰਾਜਸਥਾਨ ਦੀ ਭਰਤਪੁਰ ਜੇਲ੍ਹ ‘ਚ ਹੈ। ਹਰਿਆਣਾ ਪੁਲਿਸ ਉਸ ਨੂੰ ਪ੍ਰੋਡੰਕਸ਼ਨ ਵਾਰੰਟ ‘ਤੇ ਲਿਜਾਣਾ ਚਾਹੁੰਦੀ ਹੈ। ਇਸ ਮੌਕੇ ਉਸ ਨੂੰ ਡਰ ਕੇ ਕਿ ਜਿਸ ਤਰ੍ਹਾਂ ਕਾਨਪੁਰ ਦੇ ਵਿਕਾਸ ਦੁਬੇ ਦਾ ਐਂਕਾਂਊਟਰ ਕਰ ਦਿੱਤਾ ਗਿਆ ਸੀ ਕਿਤੇ ਉਸੇ ਤਰ੍ਹਾਂ ਉਸ ਨੂੰ ਮਾਰ ਨਾ ਦਿੱਤਾ ਜਾਵੇ। ਉਸਨੇ ਕਿਹਾ ਕੇ ਉਸਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਹਰਿਆਣਾ ਲਿਆਇਆ ਜਾਵੇ ਤਾਂ ਜੋ ਉਸ ‘ਤੇ ਭੱਜਣ ਦੇ ਇਲਜ਼ਾਮ ਨਾ ਲੱਗਣ। ਇਸ ਤੋਂ ਪਹਿਲਾਂ ਵੀ ਲਾਂਰੇਂਸ ਨੇ ਚੰਡੀਗੜ੍ਹ ਅਤੇ ਸਿਰਸਾ ਕੋਰਟ ‘ਚ ਇਸ ਤਰ੍ਹਾਂ ਦੀ ਪਟੀਸ਼ਨ ਦਾਇਰ ਕਰਕੇ ਅਜਿਹਾ ਸ਼ੱਕ ਜਤਾਇਆ ਸੀ।

Related posts

ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਦਾ ਵੱਡਾ ਐਲਾਨ ਗੁਰਪਤਵੰਤ ਪੰਨੂ ਦਾ ਗਲਾ ਕੱਟਣ ਵਾਲੇ ਨੂੰ 11 ਲੱਖ ਰੁਪਏ ਦਾ ਇਨਾਮ

htvteam

ਭਗਵੰਤ ਮਾਨ ਦੀ ਸਰਕਾਰ ‘ਚ ਘੱਟ ਗਿਣਤੀਆਂ ਨਾਲ ਆਹ ਕੀ ਹੋਣ ਲੱਗਾ

htvteam

500 ਵਲੰਟੀਅਰਜ਼ ਨੇ 7 ਕਿਲੋਮੀਟਰ ਦੇ ਇਲਾਕੇ ‘ਚੋਂ 1500 ਕਿਲੋ ਚਾਈਨਾ ਡੋਰ ਇੱਕ ਦਿਨ ਵਿੱਚ ਇੱਕਠੀ ਕੀਤੀ

Htv Punjabi