ਦੋਸਤ ਨੇ ਦੋਸਤ ਦੇ ਭਤੀਜੇ ਨੂੰ ਆਪਣੀ ਧੀ ਦਾ ਕਰਤਾ ਰਿਸ਼ਤਾ
16 ਸਾਲ ਪਹਿਲਾਂ ਧੀ ਦੇ ਰਿਸ਼ਤੇ ਦਾ ਕੀਤਾ ਸੀ ਵਾਅਦਾ
ਦੋਸਤੀ ਚ ਤਰੇੜ, ਵਿਆਹ ਤੋਂ ਕਰਤਾ ਮਨ੍ਹਾ
ਤਾਂ ਮੁੰਡੇ ਨੇ ਮਿਲਕੇ ਕਰਤਾ ਕਤਲ
ਜਗਰਾਓਂ ਨੇੜੇ ਪਿੰਡ ਸਦਰਪੁਰਾ ਵਿਖੇ ਬੀਤੀ ਰਾਤ ਗੁੱਜਰ ਬਿਰਾਦਰੀ ਨਾਲ ਸੰਬੰਧ ਰੱਖਦੇ 62 ਸਾਲ ਦੇ ਬਜ਼ੁਰਗ ਰਹਿਮਦੀਨ ਨੂੰ ਉਸਦੇ ਬਚਪਨ ਦੇ ਦੋਸਤ ਨੇ ਆਪਣੇ ਭਤੀਜੇ ਤੇ ਉਸਦੇ ਕੁਝ ਦੋਸਤਾ ਨਾਲ ਮਿਲਕੇ ਘਰ ਤੇ ਹਮਲਾ ਕਰ ਦਿੱਤਾ ਤੇ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ। ਦਰਅਸਲ ਬਜ਼ੁਰਗ ਰਹਿਮਦੀਨ ਨੇ ਆਪਣੀ ਧੀ ਮੀਨਾ ਦਾ ਵਿਆਹ ਦੋ ਸਾਲ ਦੀ ਉਮਰ ਵਿੱਚ ਆਪਣੇ ਦੋਸਤ ਦੇ ਭਤੀਜੇ ਨਾਲ ਤਹਿ ਕਰ ਦਿੱਤਾ ਸੀ। ਪਰ ਧੀ ਦੇ ਵੱਡੇ ਹੋਣ ਤੱਕ ਉਸਦੀ ਆਪਣੇ ਦੋਸਤ ਨਾਲ ਦੋਸਤੀ ਵਿਗੜ ਗਈ ਤੇ ਉਸਨੇ ਆਪਣੀ ਧੀ ਦਾ ਵਿਆਹ ਆਪਣੇ ਦੋਸਤ ਦੇ ਭਤੀਜੇ ਨਾਲ ਕਰਨ ਤੋ ਇਨਕਾਰ ਕਰ ਦਿੱਤਾ। ਜਿਸ ਦੇ ਚਲਦੀਆਂ ਰਹਿਮਦੀਨ ਦਾ ਦੋਸਤ ਆਪਣੇ ਭਤੀਜੇ ਤੇ ਉਸਦੇ ਕੁਝ ਦੋਸਤਾਂ ਨਾਲ ਬੀਤੀ ਰਾਤ ਆਪਣੇ ਦੋਸਤ ਰਹਿਮ ਦੀਨ ਦੇ ਘਰ ਉਸਦੀ ਧੀ ਨੂੰ ਚੁੱਕਣ ਲਈ ਆ ਗਏ ਤੇ ਰਹਿਮ ਦੀਨ ਵਲੋਂ ਰੋਕੇ ਜਾਣ ਤੇ ਉਸਤੇ ਹਮਲਾ ਕਰ ਦਿੱਤਾ ਤੇ ਗੰਭੀਰ ਰੂਪ ਵਿਚ ਜਖਮੀ ਕਰਕੇ ਫਰਾਰ ਹੋ ਗਏ। ਬਜ਼ੁਰਗ ਰਹਿਮ ਦੀਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਥੇ ਉਸਦੀ ਮੌਤ ਹੋ ਗਈ। ਪੁਲਿਸ ਨੇ ਫਿਲਹਾਲ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸਿੱਧਵਾਂ ਬੇਟ ਦੇ ਪਿੰਡ ਸਦਰਪੁਰਾ ਵਾਸੀ 28 ਸਾਲਾਂ ਸ਼ੌਕਤ ਅਲੀ ਨੇ ਦੱਸਿਆ ਕਿ ਉਹ ਗੁੱਜਰ ਬਰਾਦਰੀ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਦੀ ਬਰਾਦਰੀ ’ਚ ਆਪਸ ’ਚ ਹੀ ਬੱਚਿਆਂ ਦਾ ਰਿਸ਼ਤਾ ਛੋਟੇ ਹੁੰਦਿਆਂ ਹੀ ਤੈਅ ਕਰ ਦਿੱਤਾ ਜਾਂਦਾ ਹੈ। ਉਸ ਦੇ ਪਿਤਾ ਰਹਿਮਦੀਨ ਤੇ ਸ਼ਾਹਦੀਨ ਉਰਫ ਸਾਹੂਆ ਵਾਸੀ ਪਿੰਡ ਮਾਣਕਵਾਲ ਆਪਸ ’ਚ ਦੋਸਤ ਸਨ।
ਦੋਸਤੀ ’ਚ ਉਨ੍ਹਾਂ ਦੇ ਪਿਤਾ ਨੇ ਆਪਣੀ ਧੀ ਮੀਨਾ ਦਾ ਰਿਸ਼ਤਾ ਆਪਣੇ ਦੋਸਤ ਸ਼ਾਹ ਦੀਨ ਉਰਫ ਸਾਹੂਆ ਦੇ ਭਤੀਜੇ ਬਾਗ਼ੀ ਪੁੱਤਰ ਖੰਡੂ ਨਾਲ ਪੱਕਾ ਕਰ ਦਿੱਤਾ ਸੀ ਅਤੇ ਵੱਡੇ ਹੋਣ ’ਤੇ ਦੋਵਾਂ ਦਾ ਨਿਕਾਹ ਕਰਨ ਦਾ ਫੈਸਲਾ ਕੀਤਾ ਸੀ। ਕੁਝ ਸਮੇਂ ਪਹਿਲਾਂ ਉਸ ਦੇ ਪਿਤਾ ਅਤੇ ਉਨ੍ਹਾਂ ਦੇ ਦੋਸਤ ਸ਼ਾਹਦੀਨ ਦੀ ਆਪਸ ’ਚ ਅਣਬਣ ਹੋ ਗਈ ਜਿਸ ’ਤੇ ਉਸ ਦੇ ਪਿਤਾ ਨੇ ਮੀਨਾ ਦਾ ਨਿਕਾਹ ਸ਼ਾਹਦੀਨ ਦੇ ਭਤੀਜੇ ਬਾਗ਼ੀ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਸ਼ਾਹਦੀਨ ਉਸ ਦੇ ਪਿਤਾ ’ਤੇ ਮੀਨਾ ਦਾ ਨਿਕਾਹ ਕਰਨ ਲਈ ਜ਼ੋਰ ਪਾ ਰਿਹਾ ਸੀ। ਇਸ ਵਿਵਾਦ ’ਚ ਪੰਚਾਇਤ ਸੱਦੀ ਗਈ।
ਸ਼ਾਹਦੀਨ ਨੇ ਪੰਚਾਇਤ ’ਚ ਵੀ ਧਮਕੀ ਦਿੱਤੀ ਸੀ ਕਿ ਉਹ ਆਪਣੇ ਭਤੀਜੇ ਦੀ ਮੰਗ ਨਹੀਂ ਛੱਡੇਗਾ ਅਤੇ ਮੀਨਾ ਨੂੰ ਚੁੱਕ ਕੇ ਲੈ ਜਾਵੇਗਾ। ਸ਼ੌਕਤ ਅਲੀ ਅਨੁਸਾਰ ਕਰੀਬ 2 ਮਹੀਨੇ ਪਹਿਲਾਂ ਪਿਤਾ ਨੇ ਆਪਣੀ ਧੀ ਮੀਨਾ ਦਾ ਨਿਕਾਹ ਰਫ਼ੀ ਨਾਲ ਕਰ ਦਿੱਤਾ। ਇਸ ਰੰਜਿਸ਼ ’ਚ 31 ਜਨਵਰੀ ਦੀ ਰਾਤ ਜਦੋਂ ਸਾਰਾ ਪਰਿਵਾਰ ਪਿੰਡ ਸਦਰਪੁਰਾ ਘਰ ’ਚ ਸੁੱਤਾ ਪਿਆ ਸੀ ਤਾਂ ਰਾਤ ਕਰੀਬ 11:30 ਵਜੇ ਸ਼ਾਹਦੀਨ ਆਪਣੇ ਭਤੀਜੇ ਬਾਗ਼ੀ ਤੇ ਹੋਰਾਂ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਘਰ ’ਚ ਦਾਖ਼ਲ ਹੋ ਗਿਆ ਜਿਨ੍ਹਾਂ ਹੱਥ ’ਚ ਫੜੇ ਟਕੂਆ, ਦਾਤ ਬੇਸਬੈਟ ਤੇ ਕਿਰਪਾਨ ਨਾਲ ਉਸ ਦੇ ਪਿਤਾ ਰਹਿਮਦੀਨ ’ਤੇ ਹਮਲਾ ਬੋਲ ਦਿੱਤਾ।
ਖ਼ੂਨ ਨਾਲ ਲੱਥਪੱਥ ਉਸ ਦੇ ਪਿਤਾ ਨੂੰ ਗੰਭੀਰ ਜ਼ਖ਼ਮੀ ਕਰ ਕੇ ਉਕਤ ਸਾਰੇ ਫ਼ਰਾਰ ਹੋ ਗਏ। ਜਿਸ ’ਤੇ ਉਸ ਨੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਪਿਤਾ ਨੂੰ ਇਲਾਜ ਲਈ ਸਿੱਧਵਾਂ ਬੇਟ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਨਾਜ਼ੁਕ ਹਾਲਤ ਦੇਖਦਿਆਂ ਉਸ ਦੇ ਪਿਤਾ ਨੂੰ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ। ਲੁਧਿਆਣਾ ਦੇ ਨਿਊਰੋ ਲਾਈਫ ਮਿੱਤਲ ਹਸਪਤਾਲ ਵਿਖੇ ਬੀਤੀ ਰਾਤ ਇਲਾਜ ਦੌਰਾਨ ੳਸ ਦੇ ਪਿਤਾ ਦੀ ਮੌਤ ਹੋ ਗਈ।
ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਰਹਿਮਦੀਨ ’ਤੇ ਹਮਲਾ ਕਰਨ ਅਤੇ ਉਸ ਦੀ ਬੀਤੀ ਰਾਤ ਮੌਤ ਹੋ ਜਾਣ ਦੇ ਮਾਮਲੇ ’ਚ ਥਾਣਾ ਸਿੱਧਵਾਂ ਬੇਟ ਵਿਖੇ 5 ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਅਤੇ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਮਾਮਲੇ ’ਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
