Htv Punjabi
Crime Punjab Video

ਸਕੇ ਪੁੱਤ ਨੇ ਆਪਣੇ ਪਿਓ ਨਾਲ ਟੱਪੀਆਂ ਹੱਦਾਂ, ਤੀਵੀਂ ਪਿੱਛੇ ?

ਪੱਖੋਵਾਲ ਨਜ਼ਦੀਕ ਪਿੰਡ ਰਾਜਗੜ੍ਹ ਵਿਖੇ ਪੁੱਤ ਦੀ ਕਰਤੂਤ
ਸ਼ਰਾਬ ਦੇ ਨਸ਼ੇ ‘ਚ ਧੁਤ ਕਲਯੁੱਗੀ ਪੁੱਤ ਨੇ ਇੱਟ ਮਾਰਕੇ ਪਿਤਾ ਦਾ ਕੀਤਾ ਕਤਲ
ਪਤਨੀ ਨਾਲ ਝਗੜੇ ਦੌਰਾਨ ਪਿਓ ਦਾ ਕੀਤਾ ਕਤਲ
ਪੁਲਿਸ ਵੱਲੋਂ ਮਾਮਲੇ ਚ ਕੀਤੀ ਜਾਂਚ ਸ਼ੁਰੂ
ਰਾਏਕੋਟ ਦੇ ਕਸਬਾ ਪੱਖੋਵਾਲ ਨਜ਼ਦੀਕ ਪਿੰਡ ਰਾਜਗੜ੍ਹ ਵਿਖੇ ਸ਼ਰਾਬ ਦੇ ਨਸ਼ੇ ‘ਚ ਧੁਤ ਕਲਯੁੱਗੀ ਪੁੱਤਰ ਨੇ ਇੱਟ ਮਾਰਕੇ ਬਜ਼ੁਰਗ ਪਿਤਾ ਦਾ ਕੀਤਾ ਕਤਲ,,ਦੋਸ਼ੀ ਪੁੱਤਰ ਤਕਰੀਬਨ ਪੰਜ ਸਾਲ ਇੱਕ ਝੱਗੜੇ ਦੌਰਾਨ ਚਾਚੇ ਦੇ ਕਤਲ ਮਾਮਲੇ ਵਿਚ 22 ਮਹੀਨੇ ਸਜਾ ਕੱਟ ਆਇਆ ਸ਼ਰਾਬ ਦੇ ਨਸ਼ੇ ਵਿਚ ਪਤਨੀ ਨਾਲ ਲੜ ਕੇ ਸਿਲੰਡਰ ਨੂੰ ਅੱਗ ਲਗਾ ਕੇ ਲੱਗਿਆ ਸੀ ਘਰ ਸਾੜਨ ਸਿਲੰਡਰ ਨੂੰ ਅੱਗ ਲਗਾਉਣ ਤੋਂ ਮ੍ਰਿਤਕ ਪਿਤਾ ਵੱਲੋਂ ਰੋਕਣ ‘ਤੇ ਦੋਸ਼ੀ ਨੇ ਉਸ ਨੂੰ ਥਲੇ ਸੁੱਟ ਕੇ ਇੱਟਾਂ ਨਾਲ ਕੁੱਟਿਆ ਮੌਕੇ ਤੇ ਪੁੱਜੀ ਥਾਣਾ ਸੁਧਾਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਤਿਲ ਪੁੱਤਰ ਨੂੰ ਕੀਤਾ ਕਾਬੂ ਮ੍ਰਿਤਕ ਪਿਤਾ ਪੰਜਾਬ ਪੁਲਿਸ ਵਿੱਚ ਹੋਮ ਗਾਰਡ ਦੀ ਨੌਕਰੀ ਉਪਰੰਤ ਹੋਇਆ ਸੀ ਰਿਟਾਇਰਡ

ਰਾਏਕੋਟ ਤਹਿਸੀਲ ਦੇ ਕਸਬਾ ਪੱਖੋਵਾਲ ਨਜ਼ਦੀਕ ਸਥਿਤ ਪਿੰਡ ਰਾਜਗੜ੍ਹ ਵਿਖੇ ਬੀਤੀ ਰਾਤ 10 ਵਜੇ ਦੇ ਕਰੀਬ ਸ਼ਰਾਬੀ ਦੇ ਨਸ਼ੇ ਵਿਚ ਧੁੱਤ ਇਕ ਕਲਯੁੱਗੀ ਪੁੱਤਰ ਅਵਤਾਰ ਸਿੰਘ(40) ਵੱਲੋਂ ਆਪਣੇ ਬਜ਼ੁਰਗ ਪਿਤਾ ਬੂਟਾ ਸਿੰਘ(75) ਦਾ ਇੱਟਾਂ ਮਾਰ-ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬਧੀ ਮ੍ਰਿਤਕ ਬੂਟਾ ਸਿੰਘ ਦੀ ਪਤਨੀ ਮਨਜੀਤ ਕੌਰ ਅਤੇ ਮੁਲਜ਼ਮ ਦੀ ਪਤਨੀ ਵੀਰਪਾਲ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦੋਸ਼ੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਨਸ਼ੇ ਦੀ ਹਾਲਤ ਵਿੱਚ ਘਰ ਅੰਦਰ ਹਰ ਸਮੇਂ ਕਲੇਸ਼ ਕਰਦਾ ਸੀ, ਸਗੋਂ ਬੀਤੀ ਰਾਤ 10 ਵਜੇ ਦੇ ਕਰੀਬ ਜਦੋਂ ਉਹ ਸ਼ਰਾਬੀ ਹਾਲਤ ਵਿੱਚ ਘਰ ਆਇਆ ਤਾਂ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਸੋਈ ਵਿਚੋਂ ਗੈਸ ਸਿਲੰਡਰ ਚੁੱਕ ਕੇ ਅੱਗ ਲਗਾਉਣ ਲੱਗ ਪਿਆ, ਜਿਸ ‘ਤੇ ਉਸਦੇ ਪਿਤਾ ਬੂਟਾ ਸਿੰਘ ਨੇ ਉਸ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਕਲਯੁੱਗੀ ਪੁੱਤਰ ਨੇ ਗੁੱਸੇ ਵਿਚ ਆ ਕੇ ਆਪਣੇ ਬਜ਼ੁਰਗ ਤੇ ਬਿਮਾਰ 75 ਸਾਲਾ ਪਿਤਾ ਨੂੰ ਫੜ ਲਿਆ ਅਤੇ ਥੱਲੇ ਸੁੱਟ ਕੇ ਕੁੱਟਣ ਲੱਗ ਪਿਆ।

ਜਿਸ ਦੌਰਾਨ ਉਸ ਨੇ ਕੋਲ ਪਈ ਇੱਟ ਚੁੱਕ ਕੇ ਆਪਣੇ ਪਿਤਾ ਦੇ ਸਿਰ ਵਿੱਚ ਮਾਰੀ ਤਾਂ ਉਸਦੀ ਮੌਕੇ ਤੇ ਮੌਤ ਹੋ ਗਈ। ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਵੱਲੋਂ ਰੌਲਾ ਪਾਉਣ ਤੇ ਆਏ ਗੁਆਂਢੀਆਂ ਨੇ ਉਸ ਨੂੰ ਹਟਾਇਆ ਅਤੇ ਇਸ ਦੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ‘ਤੇ ਪੁਲਿਸ ਥਾਣਾ ਸੁਧਾਰ ਦੇ ਐਸਐਚ ਓ ਗੁਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪੁੱਜੇ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਵਿਖੇ ਮੋਰਚਰੀ ਵਿੱਚ ਭੇਜ ਦਿੱਤਾ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ। ਦੱਸਣ ਯੋਗ ਹੈ ਕਿ ਮ੍ਰਿਤਕ ਬੂਟਾ ਸਿੰਘ ਪੰਜਾਬ ਪੁਲਿਸ ਵਿੱਚ ਹੋਮ ਗਾਰਡ ਦੀ ਨੌਕਰੀ ਉਪਰੰਤ ਸੇਵਾ ਮੁਕਤ ਹੋਇਆ ਸੀ। ਅਤੇ ਪਿੰਡ ਵਿੱਚ ਕਾਫੀ ਵਧੀਆ ਅਸਰ ਰਸੂਖ ਰੱਖਦਾ ਸੀ ਜਿਸ ਦੇ ਨਿੱਘੇ ਅਤੇ ਮਿੱਠ ਬੋਲੇ ਸੁਭਾਅ ਦੀ ਹਰ ਕੋਈ ਸਿਫਤ ਕਰ ਰਿਹਾ ਸੀ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸੁਧਾਰ ਦੇ ਐਸਐਚਓ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਮਿਰਤਕ ਦੀ ਪਤਨੀ ਮਲਕੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਕਾਤਲ ਬੇਟੇ ਖਿਲਾਫ ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਉਕਤ ਹਮਲਾਵਰ ਪਿੰਡ ਦੇ ਬਾਹਰ ਖੇਤਾਂ ਵਿੱਚ ਖੜਾ ਪੁਲਿਸ ਦੇ ਅੜਿੱਕੇ ਆ ਗਿਆ ਅਤੇ ਉਸ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਹਮਲਾਵਰ ਦਾ 2020 ਦੇ ਵਿੱਚ ਵੀ ਆਪਣੇ ਤਾਏ ਚਾਚਿਆਂ ਦੇ ਲੜਕਿਆਂ ਨਾਲ ਕਿਸੇ ਮਾਮਲੇ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਜਿਸ ਦੌਰਾਨ ਉਸਦੇ ਇੱਕ ਚਾਚੇ ਦੀ ਮੌਤ ਹੋ ਜਾਣ ਦੇ ਤਹਿਤ ਉਸ ਖਿਲਾਫ ਮੁਕਦਮਾ ਦਰਜ ਹੋਇਆ ਸੀ ਅਤੇ ਉਸ ਮੁਕਦਮੇ ਅਧੀਨ ਉਕਤ ਹਮਲਾਵਰ 22 ਮਹੀਨੇ ਜੇਲ ਵਿੱਚ ਸਜ਼ਾ ਕੱਟ ਕੇ ਆਇਆ ਹੈ ਪਰ ਬਾਅਦ ਵਿੱਚ ਦੋਵੇਂ ਧਿਰਾਂ ਦਰਮਿਆਨ ਸਮਝੌਤਾ ਹੋ ਜਾਣ ‘ਤੇ ਇਹ ਬਾਹਰ ਆ ਗਿਆ ਅਤੇ ਬੀਤੀ ਰਾਤ ਫਿਰ ਇੱਕ ਸ਼ਰਮਨਾਕ ਅਤੇ ਅਪਰਾਧ ਘਟਨਾ ਨੂੰ ਅੰਜਾਮ ਦੇ ਦਿੱਤਾ। ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਜਿੱਥੇ ਸੋਗ ਦੀ ਲਹਿਰ ਹੈ, ਉਥੇ ਹੀ ਉਕਤ ਹਮਲਾਵਰ ਖਿਲਾਫ ਲੋਕਾਂ ‘ਚ ਭਾਰੀ ਗੁੱਸਾ ਪਾਇਆ ਜਾ ਰਿਹਾ, ਜਦਕਿ ਇਸ ਵਾਰਦਾਤ ਉਪਰੰਤ ਘਰ ਦੀਆਂ ਦੋ ਔਰਤਾਂ ਜਿਨਾਂ ਵਿੱਚ ਮ੍ਰਿਤਕ ਦੀ ਪਤਨੀ ਅਤੇ ਉਸਦੀ ਨੂੰਹ ਤੇ ਬੱਚੇ ਬੇਸਹਾਰਾ ਹੋ ਗਏ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੌਸਮ ਵਿਭਾਗ ਦਾ ਵੱਡਾ ਦਾਅਵਾ, ਆਉਣ ਵਾਲੇ ਦਿਨਾਂ ‘ਚ

htvteam

ਟਿਊਸ਼ਨ ਤੋਂ ਵਾਪਸ ਆ ਰਹੇ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼, ਬੈਗ ਛੱਡ ਭੱਜ ਆਇਆ

Htv Punjabi

ਡੇਰੇ ‘ਚ ਗਏ ਸੀ ਸਿਹਤ ਵਿਭਾਗ ਵਾਲੇ ਮੁੰਡੇ ,ਫੇਰ ਕੀਤੇ ਅਜੀਬ ਅਜੀਬ ਜਨਾਨੀਆਂ ਵਾਲੇ ਕੰਮ, ਮਿੰਟਾਂ ‘ਚ ਦੇਖਦੇ ਦੇਖਦੇ ਹੋ ਗਏ ਬੇਹੋਸ਼, ਕਹਿੰਦੇ ਡੇਰੇ ‘ਚ…

Htv Punjabi

Leave a Comment