Htv Punjabi
Punjab Video

ਸਕੇ ਭਰਾਵਾਂ ਨੇ ਟੱਪੀਆਂ ਸਾਰੀਆਂ ਹੱਦਾਂ ?

ਅੰਮ੍ਰਿਤਸਰ ਪੁਲਿਸ ਨੇ ਫੜ੍ਹੇ ਨਕਲੀ CBI ਤੇ ਪੁਲਿਸ ਮੁਲਾਜ਼ਮ
ਦੋਨੋਂ ਸਕੇ ਭਰਾ ਪੁਲਿਸ ਅਫਸਰ ਬਣ ਕੇ ਲੋਕਾਂ ਨਾਲ ਮਾਰਦੇ ਸੀ – ਡੀਸੀਪੀ
ਅਫ਼ਸਰ ਬਣਨ ਦੀ ਖੁਸ਼ੀ ਚ ਪਰਿਵਾਰ ਨੇ ਪਿੰਡ ਨੂੰ ਦਿੱਤੀ ਸੀ ਪਾਰਟੀ – ਡੀਸੀਪੀ
ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇਕੇ ਮਾਰੀ 16 ਲੱਖ ਦੀ ਠੱਗੀ – ਡੀਸੀਪੀ
ਪੰਜਾਬ ਵਿੱਚ ਲਗਾਤਾਰ ਹੀ ਧੋਖਾ ਧੜੀ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਇਹ ਧੋਖਾ ਧੜੀ ਕਰਨ ਵਾਲੇ ਭੋਲੇ ਭਾਲੇ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਸਕੇ ਭਰਾਵਾਂ ਨੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਚ ਫਸਾ ਕੇ 16 ਲੱਖ ਰੁਪਏ ਦੀ ਠੱਗੀ ਮਾਰੀ ਹੈ ਜਿਸ ਨੂੰ ਕਿ ਹੁਣ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਦੀ ਗ੍ਰਿਫਤਾਰੀ ਦੇ ਵਿੱਚ ਇਹ ਦੋ ਨੌਜਵਾਨ ਸਕੇ ਭਰਾ ਹੈ ਅਤੇ ਇੱਕ ਨੌਜਵਾਨ ਨਕਲੀ ਸੀਬੀਆਈ ਅਫਸਰ ਬਣਿਆ ਤੇ ਦੂਸਰਾ ਨੌਜਵਾਨ ਨਕਲੀ ਪੁਲਿਸ ਮੁਲਾਜ਼ਮ ਬਣਿਆ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਦੋਨਾਂ ਨੌਜਵਾਨਾਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਅਤੇ ਅਜੇ ਪਾਲ ਸਿੰਘ ਦੇ ਰੂਪ ਵਿੱਚ ਹੋਈ ਹੈ।

ਉਹਨਾਂ ਦੱਸਿਆ ਕਿ ਇਹ ਦੋਵੇਂ ਸਕੇ ਭਰਾ ਇੱਕ ਸੀਬੀਆਈ ਦਾ ਨਕਲੀ ਅਫਸਰ ਅਤੇ ਇੱਕ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਉਹਨਾਂ ਤੋਂ ਲੱਖਾਂ ਰੁਪਏ ਠੱਗਦੇ ਸੀ ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਅਮਨਦੀਪ ਸਿੰਘ ਨਾਮਕ ਵਿਅਕਤੀ ਨੇ ਦਰਖਾਸਤ ਦਿੱਤੀ ਸੀ ਕਿ ਉਨਾਂ ਦੇ ਬੇਟੇ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਇਹਨਾਂ ਦੋਨਾਂ ਸਗੇ ਭਰਾਵਾਂ ਨੇ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਅਤੇ ਇਸ ਤੋਂ ਇਲਾਵਾ ਜੈੰਤੀਪੁਰ ਦੇ ਵਿੱਚ ਨਿਖਲ ਨਾਮਕ ਨੌਜਵਾਨ ਨੂੰ ਵੀ ਨੌਕਰੀ ਦੇਣ ਦਾ ਝਾਂਸਾ ਦੇ ਕੇ ਉਹਨਾਂ ਦੇ ਕੋਲੋਂ ਵੀ 6 ਲੱਖ ਰੁਪਏ ਦੀ ਠੱਗੀ ਇਹਨਾਂ ਦੋਨਾਂ ਵੱਲੋਂ ਮਾਰੀ ਗਈ ਹੈ।

ਪੁਲਿਸ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਨੇ ਨੌਜਵਾਨ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਅਤੇ ਜਦੋਂ ਇਹਨਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਇਹ ਸੀਬੀਆਈ ਅਫਸਰ ਲੱਗਿਆ ਅਤੇ ਦੂਸਰਾ ਪੰਜਾਬ ਪੁਲਿਸ ਦੇ ਵਿੱਚ ਪੁਲਿਸ ਮੁਲਾਜ਼ਮ ਲੱਗਿਆ ਤਾਂ ਪਰਿਵਾਰ ਵੱਲੋਂ ਪੂਰੇ ਪਿੰਡ ਨੂੰ ਸੱਦਾ ਪੱਤਰ ਦੇ ਕੇ ਵੱਡੀ ਪਾਰਟੀ ਵੀ ਕੀਤੀ ਗਈ ਸੀ। ਅਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਲਗਾਤਾਰ ਹੀ ਲੋਕਾਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਸਨ। ਅਤੇ ਪੁਲਿਸ ਨੇ ਜਦੋਂ ਇਹਨਾਂ ਦੋਨਾਂ ਨੂੰ ਗ੍ਰਫਤਾਰ ਕੀਤਾ ਤੇ ਅਜੇ ਪਾਲ ਸਿੰਘ ਕੋਲੋਂ ਸੀਬੀਆਈ ਦਾ ਜੈਲੀ ਆਈਡੀ ਕਾਰਡ ਅਤੇ ਸਿਪਾਹੀ ਦੀ ਭਰਤੀ ਸਬੰਧੀ ਤਿਆਰ ਕੀਤੇ ਗਏ ਪੱਤਰ ਅਤੇ 2 ਲੱਖ ਰੁਪਏ ਭਾਰਤੀ ਕਰੰਸੀ ਬਰਾਮਦ ਹੋਈ ਹੈ। ਅਤੇ ਅੰਮ੍ਰਿਤ ਪਾਲ ਸਿੰਘ ਦੇ ਕੋਲੋਂ ਪੰਜਾਬ ਪੁਲਿਸ ਦੀ ਸਿਪਾਹੀ ਦੀ ਵਰਦੀ ਅਤੇ ਉਸ ਉੱਪਰ ਲੱਗਾ ਬੈਸ ਅਤੇ ਨੇਮ ਪਲੇਟ ਅਤੇ ਪੁਲਿਸ ਦੀ ਪੀਪੀ ਲਿਖੇ ਬੱਕਲ ਵਾਲੀ ਕਾਲੀ ਬੈਲਟ ਅਤੇ ਪੁਲਿਸ ਦੀ ਵਰਦੀ ਆਾਲੀ ਪੱਗ ਵੀ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਨੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਤੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ

htvteam

ਰਾਤ ਨੂੰ ਘਰਾਂ ਨੂੰ ਜਿੰਦੇ ਕੁੰਡੇ ਲਗਾਕੇ ਪਿਆ ਕਰੋ

htvteam

ਆਹ ਦੇਖੋ ਤਾਲਾਬੰਦੀ ‘ਚ ਵੀ ਪਿਆਜ਼ ਕਿਉਂ ਸਸਤਾ ਮਿਲ ਰਿਹਾ ਹੈ, ਉਂਝ ਹੀ ਨਾ ਖੁਸ਼ ਹੋਈ ਜਾਓ, ਥੋੜਾ ਦਿਮਾਗ ਵਰਤੋ

Htv Punjabi

Leave a Comment