Htv Punjabi
Crime Punjab Video

ਸਕੇ ਮਾਂ ਨੇ ਟੱਪੀਆਂ ਪੁੱਤ ਨਾਲ ਹੱਦਾਂ, ਪਿਓ ਵੀ ਰਲਿਆ ਨਾਲ

ਅਜਨਾਲਾ ’ਚ ਦਿਲ ਦਹਿਲਾ ਦੇਣ ਵਾਲਾ ਕ/ਤ/ ਲ
ਪੇਕੇ ਗਈ ਪਤਨੀ ਨੂੰ ਘਰ ਲਿਆਉਣ ਦੀ ਜਿੱਦ ਤੇ ਮਾਂ–ਪਿਉ ਨੇ ਕੀਤਾ ਕਤਲ
ਘਰੇਲੂ ਕਲੇਸ਼ ਦਾ ਅੰਤ, ਦੋਸ਼ੀ ਮਾਂ–ਪਿਉ ਕਾਬੂ
ਪਤਨੀ ਤੇ ਸਹੁਰਾ ਪਰਿਵਾਰ ਦੇ ਫੂਟਦੇ ਦਿਲ ਦੇ ਬਿਆਨ
ਅਜਨਾਲਾ ਦੇ ਪਿੰਡ ਕਿਆਮਪੁਰ ਵਿੱਚ ਇੱਕ ਐਸਾ ਦਿਲ ਦਹਿਲਾਉਂਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਘਰੇਲੂ ਕਲੇਸ਼ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਪੇਕੇ ਗਈ ਪਤਨੀ ਨੂੰ ਘਰ ਵਾਪਸ ਲਿਆਉਣ ਦੀ ਜਿੱਦ ਆਪਣੇ ਹੀ ਮਾਂ–ਪਿਉ ਨੂੰ ਇਸ ਕਦਰ ਖਲੋਫ਼ ਲੱਗੀ ਕਿ ਗੁੱਸੇ ਵਿੱਚ ਆ ਕੇ ਉਹਨਾਂ ਨੇ ਆਪਣੇ ਜੰਮੇ ਪੁੱਤਰ ਦਾ ਹੀ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਿਮਰਜੰਗ ਸਿੰਘ ਵਜੋਂ ਹੋਈ ਹੈ।

ਮ੍ਰਿਤਕ ਦੀ ਪਤਨੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਹੋਇਆ ਸੀ ਅਤੇ ਉਹਨਾਂ ਦਾ ਦੋ ਸਾਲ ਦਾ ਪੁੱਤਰ ਵੀ ਹੈ। ਪਰ ਘਰੇਲੂ ਕਲੇਸ਼ ਅਤੇ ਤੰਗ ਪ੍ਰੇਸ਼ਾਨੀ ਕਾਰਨ ਉਹ ਪੇਕੇ ਵਾਪਸ ਚਲੀ ਗਈ ਸੀ। ਇਸਦੇ ਬਾਵਜੂਦ, ਸਿਮਰਜੰਗ ਉਸਨੂੰ ਮੁੜ ਘਰ ਲਿਆਉਣਾ ਚਾਹੁੰਦਾ ਸੀ ਅਤੇ ਪਰਿਵਾਰ ਨੂੰ ਜੋੜ ਕੇ ਰੱਖਣਾ ਚਾਹੁੰਦਾ ਸੀ। ਨਵਪ੍ਰੀਤ ਦਾ ਕਹਿਣਾ ਹੈ ਕਿ ਉਸਦੇ ਸਹੁਰੇ ਮਾਂ–ਪਿਉ ਉਸਦੀ ਵਾਪਸੀ ਦੇ ਬਿਲਕੁਲ ਖ਼ਿਲਾਫ਼ ਸਨ ਅਤੇ ਉਹ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੇ ਸਨ।

ਇਸ ਗੱਲ ਨੂੰ ਲੈ ਕੇ ਅੱਜ ਪਰਿਵਾਰ ਵਿੱਚ ਤਿੱਖਾ ਤਕਰਾਰ ਹੋਇਆ, ਜੋ ਹਿੰਸਾ ਵਿੱਚ ਬਦਲ ਗਿਆ। ਦੋਸ਼ੀਆਂ ਨੇ ਗੁੱਸੇ ਵਿੱਚ ਆ ਕੇ ਸਿਮਰਜੰਗ ਦੇ ਸਿਰ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮ ਇੰਨੇ ਗੰਭੀਰ ਸਨ ਕਿ ਉਸਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਪਤਨੀ ਅਤੇ ਸਹੁਰੇ ਪਰਿਵਾਰ ਦਾ ਰੋ–ਰੋ ਕੇ ਬੁਰਾ ਹਾਲ ਹੈ।

ਮ੍ਰਿਤਕ ਦੇ ਸਹੁਰੇ ਨੇ ਦੱਸਿਆ ਕਿ ਬੇਟੀ ਨਾਲ ਹਮੇਸ਼ਾਂ ਤੰਗ ਪ੍ਰੇਸ਼ਾਨੀ ਹੁੰਦੀ ਰਹੀ ਅਤੇ ਉਸਦਾ ਜਵਾਈ ਉਸਨੂੰ ਵਾਪਸ ਘਰ ਲਿਜਾਣਾ ਚਾਹੁੰਦਾ ਸੀ, ਪਰ ਸਸੁਰਾਲ ਵਾਲਿਆਂ ਨੂੰ ਇਹ ਕਦੇ ਮਨਜ਼ੂਰ ਨਹੀਂ ਸੀ। ਪੁਲਿਸ ਥਾਣਾ ਅਜਨਾਲਾ ਦੇ ਮੁਖੀ ਹਿਮਾਂਸ਼ੂ ਭਗਤ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਦੇ ਦਾਦੇ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰਕੇ ਸਿਮਰਜੰਗ ਦੇ ਪਿਤਾ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਮਾਤਾ ਦੀ ਭਾਲ ਜਾਰੀ ਹੈ। ਇਹ ਘਰੇਲੂ ਕਲੇਸ਼ ਨੇ ਇੱਕ ਪਰਿਵਾਰ ਨੂੰ ਸਦਾ ਲਈ ਟੁੱਟ ਕੇ ਰੱਖ ਦਿੱਤਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਨਾਰਾਂ ‘ਚੋਂ ਨਿਕਲੇ ਨੋਟਾਂ ਦੇ ਅੰਬਾਰ; ਦੁਕਾਨਦਾਰ ਦੇ ਉੱਡੇ ਹੋਸ਼

htvteam

ਐਵੇਂ ਨਾ ਘਰ ਸੁੰਨ੍ਹਾਂ ਨੂੰ ਛੱਡਕੇ ਜਾਇਆ ਕਰੋ ਭਾਈ

htvteam

ਅਸਮਾਨ ਵਿਚ ਨਜ਼ਰ ਆਈ ਹੈਰਾਨ ਕਰਨ ਵਾਲੀ ਚੀਜ਼ ਵਿਗਿਆਨੀਆਂ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

htvteam

Leave a Comment