Htv Punjabi
Punjab Video

ਸਵਾਰੀਆਂ ਨਾਲ ਭਰੀ ਬੱਸ ਫਲਾਈਓਵਰ ਤੋਂ ਲਟਕੀ ਬਸ

ਪੰਜਾਬ ‘ਚ ਧੁੰਦ ਕਾਰਨ ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ

ਫਲਾਈਓਵਰ ‘ਤੇ ਰੋਡਵੇਜ਼ ਦੀ ਬੱਸ ਲਟਕੀ ਬੱਸ
ਬੱਸ ਵਿੱਚ ਬੈਠੀਆਂ ਸਵਾਰੀਆਂ ਦੇ ਸੁੱਕੇ ਸਾਹ
ਪ੍ਰਾਈਵੇਟ ਬੱਸ ਦੇ ਨਾਲ ਰੋਡਵੇਜ਼ ਦੀ ਬੱਸ ਦੀ ਹੋਈ ਇਹ ਟੱਕਰ
ਪੰਜਾਬ ਵਿਚ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਰਕੇ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ। ਅਜਿਹਾ ਹੀ ਇਕ ਹਾਦਸਾ ਫਿਰ ਤੋਂ ਵਾਪਰਿਆ ਹੈ ਜਿਸ ਕਾਰਨ ਦੋ ਬੱਸਾਂ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ ਤੇ ਬੱਸ ਵਿਚ ਬੈਠੀਆਂ ਸਵਾਰੀਆਂ ਦੇ ਸਾਹ ਸੁੱਕ ਗਏ ਪਰ ਗਨੀਮਤ ਰਹੀ ਕਿ ਹਾਦਸੇ ‘ਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਦੋਵੇਂ ਬੱਸਾਂ ਕਾਫੀ ਨੁਕਸਾਨੀਆਂ ਗਈਆਂ ਹਨ।ਹਾਦਸਾ ਅੱਜ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਰੋਡਵੇਜ਼ ਬੱਸ ਅਤੇ ਪ੍ਰਾਈਵੇਟ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਅੰਬੇਡਕਰ ਚੌਕ ਦੇ ਉੱਪਰ ਫਲਾਈਓਵਰ ‘ਤੇ ਵਾਪਰਿਆ ਹੈ, ਜਿਸ ਕਰਕੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਯੂ.ਪੀ. ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ। ਫ਼ਿਲੌਰ ਵਿਖੇ ਅੰਬੇਡਕਰ ਚੌਕ ਦੇ ਉੱਪਰ ਬਣੇ ਫ਼ਲਾਈਓਵਰ ‘ਤੇ ਇਸ ਦੀ ਪ੍ਰਾਈਵੇਟ ਬੱਸ ਨਾਲ ਟੱਕਰ ਹੋ ਗਈ। ਹਾਦਸੇ ਕਰਕੇ ਰੋਡਵੇਜ਼ ਦੀ ਬੱਸ ਹਾਈਵੇਅ ਫਲਾਈਓਵਰ ‘ਤੇ ਲਟਕ ਗਈ।

ਤੁਹਾਨੂੰ ਦੱਸ ਦੀ ਕਿ ਅੱਜ ਸਵੇਰ ਤੋਂ ਸੰਗਲੀ ਧੁੰਦ ਪੈ ਰਹੀ ਹੈ ਜਿਸ ਦੇ ਕਰਦੇ ਅੱਜ ਸਵੇਰ ਤੋਂ ਕਈ ਸੜਕ ਹਾਦਸੇ ਵਾਪਰ ਗਈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੋਰ ਨਾ ਪਾਓ ਮਾਸਕ, ਕਰੋ ਸਮਾਜਿਕ ਦੂਰੀ ਦੇ ਨਿਯਮ ਦੀ ਉਲੰਘਣਾ, ਦੇਖੋ ਤੁਹਾਡੇ ਤੋਂ ਮਿਲਣ ਵਾਲੇ ਜ਼ੁਰਮਾਨੇ ਨਾਲ ਸਰਕਾਰਾਂ ਦੇ ਖ਼ਜ਼ਾਨੇ ਕਿਵੇਂ ਭਰ ਰਹੇ ਨੇ!

Htv Punjabi

ਤਿੰਨ ਭੈਣ ਭਰਾਂਵਾਂ ਦੇ ਕਤਲ ਸਬੰਧੀ ਇੱਕ ਹੋਰ ਥਿਉਰੀ ਸਾਹਮਣੇ ਆਈ, ਕਤਲ ਦਾ ਆਹ ਕਾਰਨ ਸੀ ਤੇ ਲੋਕਾਂ ਨੇ ਗੁੱਸੇ ‘ਚ ਪੁਲਿਸ ਦੀ ਗੱਡੀ ਭੰਨ੍ਹਤੀ ? 

Htv Punjabi

ਪੰਪ ਤੋਂ ਆਉਣ ਲੱਗੀਆਂ ਅਜਿਹੀਆਂ ਅਵਾਜ਼ਾ ?

htvteam

Leave a Comment