Htv Punjabi
Punjab Video

ਸਸਰਾਲੀ ‘ਚ ਹੜ੍ਹਾਂ ਦੀ ਤਬਾਹੀ ਤੋਂ ਮੁੜ ਤੱਤੇ ਹੋਏ ਲੋਕ

ਲੁਧਿਆਣਾ ਦੇ ਸਸਰਾਲੀ ਪਿੰਡ ਵਿੱਚ
ਪਿੰਡ ਵਾਸੀਆਂ ਨੇ ਲਾਇਆ ਸਤਲੁਜ ਦਰਿਆ ਤੇ ਪੱਕਾ ਧਰਨਾ
ਬੰਨਾਂ ਨੂੰ ਪੱਕਾ ਕਰਨ ਦੀ ਲਾ ਰਹੇ ਨੇ ਗੁਹਾਰ ਕਈ ਥਾਵਾਂ ਤੋਂ ਬੰਨ ਟੁੱਟਾ ਹੋਇਆ
ਪਿੰਡ ਵਾਸੀਆਂ ਦਾ ਆਖਣਾ ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ
ਪਿਛਲੇ ਮਹੀਨਿਆਂ ਦੇ ਵਿੱਚ ਹੜਾਂ ਦੇ ਦੌਰਾਨ ਸਤਲੁਜ ਦਰਿਆ ਵਿੱਚ ਕਈ ਏਕੜ ਕਿਸਾਨਾਂ ਦੀ ਜ਼ਮੀਨ ਹੋਈ ਤਬਾਹ
ਪਿਛਲੇ ਸਾਲ 2025 ਦੇ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੜਾ ਨੇ ਤਬਾਹੀ ਮਚਾਈ ਸੀ, ਅਤੇ ਕਈ ਏਕੜ ਕਿਸਾਨਾਂ ਦੀ ਜ਼ਮੀਨ ਕਈ ਘਰ ਪਿੰਡਾਂ ਦੇ ਵਿੱਚ ਤਬਾਹ ਹੋਈ ਸੀ, ਪਰ ਅੱਜ ਵੀ ਕਈ ਪਿੰਡ ਹਜੇ ਵੀ ਇਸ ਹੜਾਂ ਦੀ ਮਾਰ ਨੂੰ ਝੇਲ ਰਹੇ ਨੇ, ਅਤੇ ਸਰਕਾਰ ਦੇ ਖਿਲਾਫ ਰੋਸ ਵਿੱਚ ਵੀ ਨੇ, ਲੁਧਿਆਣਾ ਦੇ ਸਾਹਨੇਵਾਲ ਹਲਕੇ ਦੇ ਸਸਰਾਲੀ ਪਿੰਡ ਦੇ ਵਿੱਚ ਸਤਲੁਜ ਦਰਿਆ ਦੇ ਕੰਢੇ ਪਿੰਡ ਵਾਸੀਆਂ ਨੇ ਸਰਕਾਰ ਦੇ ਖਿਲਾਫ ਅਣਮਿੱਥੇ ਸਮੇਂ ਦੇ ਲਈ ਧਰਨਾ ਲਾਇਆ, ਪਿੰਡ ਵਾਸੀਆਂ ਦਾ ਕਹਿਣਾ ਕਿ ਹੜਾਂ ਦੇ ਦੌਰਾਨ ਸਤਲੁਜ ਦਰਿਆ ਦੇ ਵਿੱਚ ਕਿਸਾਨਾਂ ਦੀ ਕਈ ਏਕੜ ਫਸਲ ਜਮੀਨ ਸਮੇਤ ਤਬਾਹ ਹੋ ਗਈ।

ਹਜੇ ਤੱਕ ਉਹਨਾਂ ਨੂੰ ਮੁਆਵਜ਼ਾ ਵੀ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਪਰ ਜਿਹੜੇ ਬੰਨ ਐ ਉਹ ਇਸੇ ਤਰ੍ਹਾਂ ਹਜੇ ਵੀ ਕੱਚੇ ਨੇ ਉਹਨਾਂ ਨੂੰ ਪੱਕਾ ਵੀ ਨਹੀਂ ਕੀਤਾ ਗਿਆ, ਕਈ ਜਗ੍ਹਾ ਸਤਲੁਜ ਦਰਿਆ ਦੇ ਕੰਢਿਆਂ ਤੇ ਬੰਨ ਟੁੱਟੇ ਵੀ ਹੋਏ ਨੇ,ਪ੍ਰਸ਼ਾਸਨ ਸਾਰ ਨਹੀਂ ਲੈ ਰਿਹਾ, ਹਜੇ ਸਤਲੁਜ ਦਰਿਆ ਦਾ ਪਾਣੀ ਘੱਟ ਹੈ, ਪਿੰਡ ਵਾਸੀਆਂ ਦਾ ਆਖਣਾ ਕਿ ਜਦੋਂ ਪਾਣੀ ਦਾ ਬਹਾਵ ਤੇਜ਼ ਹੋਇਆ ਤੇ ਸਸਰਾਲੀ ਪਿੰਡ ਦੇ ਵਿੱਚ ਹੜਾਂ ਵਰਗੀ ਸਥਿਤੀ ਬਣ ਸਕਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਜਮਦੂਤ ਨੇ ਕੀ ਕੀਤਾ 6 ਸਾਲ ਦੀ ਮਾਸੂਮ ਨਾਲ; ਦੇਖੋ ਵੀਡੀਓ

htvteam

ਇੱਕ ਹੋਰ ਸਰਪੰਚ ਦਾ ਹੋਇਆ ਕ3ਲ ?

htvteam

ਸ਼ਰੇਆਮ ਸੜਕ ਤੇ ਨੌਜਵਾਨਾਂ ਦੇ ਦੋ ਗੁੱਟਾਂ ‘ਚ ਹੋਈ ਭਿਆਨਕ ਲੜਾਈ

htvteam

Leave a Comment