ਗੁਰਦਾਸਪੁਰ : – ਪੁਲਿਸ ਵੱਲੋਂ ਕਾਬੂ ਕੀਤੇ ਗਏ 2 ਨੌਜਵਾਨ ਜਿਹਨਾਂ ਪੂਰੇ ਜਿਲ੍ਹੇ ‘ਚ ਅੱਤ ਮਚਾਈ ਹੋਈ ਸੀ | ਇੱਕ ਨਹੀਂ ਬਲਕਿ 70 ਦੇ ਕਰੀਬ ਲੋਕਾਂ ਨਾਲ ਇਹਨਾਂ ਜੋ ਕੁੱਝ ਕੀਤਾ ਉਸਨੂੰ ਜਾਣ ਪੁਲਿਸ ਵਾਲੇ ਵੀ ਇਹਨਾਂ ਦੀਆਂ ਕਰਤੂਤਾਂ ਤੇ ਹੈਰਾਨ ਹੋ ਰਹੇ ਨੇ | ਪਰ ਉਸ ਤੋਂ ਵੀ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਨੀਲੇ ਰੰਗ ਦੀ ਟੀ ਸ਼ਰਤ ਵਾਲਾ ਇਹ ਨੌਜਵਾਨ ਸ਼ਿਵਸੈਨਾ ਆਗੂ ਦਾ ਭਰਾ ਹੈ ਜੋ ਸਾਥੀਆਂ ਨਾਲ ਮਿਲ ਮੋਟਰਸਾਈਕਲ ਚੋਰੀ ਕਰਨ ਵਾਲਾ ਗਿਰੋਹ ਚਲਾ ਰਿਹਾ ਸੀ |
