Htv Punjabi
Punjab

ਸੌਤੇਲੀ ਮਾਂ ਨੇ ਨਹੀਂ ਦਿੱਤੀ ਧੀ ਨੂੰ ਪਿਆ, ਬਾਪ ਨੇ ਕਰ ਦਿੱਤਾ ਧੀ ਨਾਲ ਇਹ ਕੰਮ

ਨਵਾਂਸ਼ਹਿਰ : 7 ਸਾਲ ਦੀ ਬੱਚੀ ਦੀ ਸੌਤੇਲੀ ਮਾਂ ਨੇ ਉਸ ਨੂੰ ਆਪਣੀ ਔਲਾਦ ਜਿਹਾ ਪਿਆਰ ਨਹੀਂ ਦਿੱਤਾ ਤਾਂ ਪਿਤਾ ਨੇ ਉਸ ਨੂੰ ਉਸ ਦੇ ਤਾਇਆ ਦੇ ਕੋਲ ਛੱਡ ਦਿੱਤਾ l ਪਰ ਤਾਇਆ ਨੇ ਬੱਚੀ ਦੀ ਸੁਰੱਖਿਆ ਕਰਨ ਦੀ ਬਜਾਏ ਉਸ ਨਾਲ ਕੁਕਰਮ ਕਰਦਾ ਰਿਹਾ ਅਤੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੰਦਾ ਰਿਹਾ l ਡਰ ਦੇ ਕਾਰਨ ਬੱਚੀ ਨੇ ਘਟਨਾ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ l ਪਿੰਡ ਦੇ ਕਿਸੇ ਵਿਅਕਤੀ ਨੇ ਬੱਚੀ ਤੋਂ ਪੁੱਛਿਆ ਤਾਂ ਉਸ ਨੇ ਸਾਰੀ ਗੱਲ ਦੱਸੀ l ਇਸ ਦੇ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ l ਡੀਐਸਪੀ ਨਵਨੀਤ ਕੌਰ ਗਿੱਲ ਨੇ ਦੱਸਿਆ ਕਿ ਮੁਲਜ਼ਮ ਤੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ l ਪੁਲਿਸ ਦਾ ਕਹਿਣਾ ਕਿ ਬੱਚੀ ਨੂੰ ਚਾਈਲਡ ਵੈਲਫੇਅਰ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ l ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਮੁਹੱਲੇ ਵਿੱਚ ਰਹਿਦ ਵਾਲੇ ਇੱਕ ਵਿਅਕਤੀ ਦੇ ਖਿਲਾਫ ਪੁਲਿਸ ਨੂੰ ਫੋਨ ਤੇ ਜਾਣਕਾਰੀ ਮਿਲੀ ਕਿ ਇੱਕ ਬੱਚੀ ਦੇ ਨਾਲ ਉਸੀ ਦਾ ਤਾਇਆ ਕਾਫੀ ਸਮੇਂ ਤੋਂ ਕੁਕਰਮ ਕਰਦਾ ਰਿਹਾ l ਇਸ ਦੇ ਬਾਅਦ ਪੁਲਿਸ ਨੇ ਬੱਚੀ ਦੇ ਨਾਲ ਗੱਲ ਕੀਤੀ ਤਾਂ ਉਸ ਨੇ ਸਾਰੀ ਘਟਨਾ ਦੱਸੀ, ਜਿਸ ਦੇ ਬਾਦ ਪੁਲਿਸ ਨੇ ਕਾਰਵਾਈ ਕੀਤੀ l
ਪੀੜਿਤ ਬੱਚੀ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ l ਬੱਚੀ ਦੀ ਮਾਂ ਦੇ ਦਿਹਾਂਤ ਦੇ ਬਾਅਦ ਉਸ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ l ਇਸ ਵਿਆਹ ਤੋਂ ਬੱਚੀ ਦੀ ਸੌਤੇਲੀ ਮਾਂ ਨੇ ਇੱਕ ਹੋਰ ਬੱਚੀ ਨੂੰ ਜਨਮ ਦਿੱਤਾ ਅਤੇ ਪਤੀ ਦੀ ਪਹਿਲੀ ਬੱਚੀ ਨੂੰ ਨਾਲ ਨਾ ਰੱਖਣ ਦੀ ਜ਼ਿੱਦ ਕਰਨ ਲੱਗੀ l ਇਸ ਦੇ ਬਾਅਦ ਬੱਚੀ ਦੇ ਪਿਤਾ ਨੇ ਉਸ ਨੂੰ ਆਪਣੇ ਵੱਡੇ ਭਾਈ ਦੇ ਕੋਲ ਛੱਡ ਦਿੱਤਾ ਅਤੇ ਦੂਜੇ ਸ਼ਹਿਰ ਵਿੱਚ ਰਹਿਣ ਲੱਗਾ l ਦੱਸ ਦਈਏ ਕਿ ਤਾਇਆ ਬੱਚੀ ਦੇ ਨਾਲ ਸਹੀ ਵਿਵਹਾਰ ਨਹੀਂ ਕਰਦਾ ਸੀ ਅਤੇ ਉਹ ਸਵੇਰ ਦਾ ਖਾਣਾ ਬਣਾ ਕੇ ਖੁਦ ਖਾਂਦਾ ਅਤੇ ਬਚਿਆ ਹੋਇਆ ਖਾਣਾ ਹੀ ਬੱਚੀ ਨੂੰ ਦੇ ਦਿੰਦਾ ਸੀ l ਤਾਇਆ ਸ਼ਰਾਬ ਦੇ ਨਸ਼ੇ ਵਿੱਚ ਬੱਚੀ ਦੇ ਨਾਲ ਕੁਕਰਮ ਕਰਦਾ ਅਤੇ ਕੁੱਟਦਾ ਮਾਰਦਾ ਅਤੇ ਡਰਾਉਂਦਾ ਵੀ ਸੀ l ਰਾਤ ਨੂੰ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕਾਂ ਨੇ ਬੱਚੀ ਤੋਂ ਪਤਾ ਕੀਤਾ ਤਾਂ ਸਾਰੀ ਘਟਨਾ ਦੱਸੀ l ਜਿਸ ਦੇ ਬਾਅਦ ਪਿੰਡ ਵਾਲਿਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ l

Related posts

ਬਿਨਾ ਵਿਆਹ ਬਰਾਤ ਵਾਪਿਸ ਲਿਜਾਣ ਵਾਲਾ ਲਾੜਾ ਆਇਆ ਕੈਮਰੇ ਮੂਹਰੇ

htvteam

ਵਧੇ ਹੋਏ PSA ਅਤੇ ਪ੍ਰੋਸਟੇਟ ਦੇ ਕਾਰਨ, ਲੱਛਣ ਅਤੇ ਸਹੀ ਘਰੇਲੂ ਇਲਾਜ

htvteam

ਇੱਕੋ ਪਿੰਡ ‘ਚ ਕੁੜੀ ਮੁੰਡੇ ਦੇ ਵਿਆਹ ਕਰਕੇ ਮਚੀ ਤਰਥੱਲੀ

htvteam

Leave a Comment