ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਮਾਮਲੇ ਚ ਖੁਲਾਸਾ
ਨਾਭਾ ਦੇ ਈ ਓ ਦੀ ਕੋਠੀ ‘ਚੋਂ ਨਿਕਲਿਆ ਟਰਾਲੀਆਂ ਦਾ ਸਾਮਾਨ
ਕਿਸਾਨਾਂ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ
ਪੁਲਿਸ ਵੱਲੋਂ ਕਾਰਵਾਈ ਕੀਤੀ ਤੇਜ਼
ਬੀਤੀ ਸਮੇਂ ਦੌਰਾਨ ਸ਼ੰਬੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋ ਗਈਆਂ ਸਨ। ਟਰਾਲੀ ਚੋਰੀ ਮਾਮਲੇ ਸਬੰਧੀ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਚੋਰੀ ਦਾ ਮਾਮਲਾ ਕਿਸਾਨਾਂ ਵੱਲੋਂ ਦਰਜ ਕਰਵਾਇਆ ਗਿਆ ਸੀ। ਹੁਣ ਇਸ ਦੀ ਜਾਂਚ ਸੀਆਈਏ ਸਟਾਫ ਪਟਿਆਲਾ ਪੁਲਿਸ ਕਰ ਰਹੀ ਹੈ ਕਿਸਾਨਾਂ ਵੱਲੋਂ ਆਰੋਪ ਲਗਾਏ ਗਏ ਕੀ ਟਰਾਲੀ ਦੇ ਕੁਝ ਪਾਰਟਸ ਨਾਭਾ ਨਗਰ ਕੌਂਸਲ ਦੇ ਕਾਰਜ ਸਾਧਕ ਦੀ ਕੋਠੀ ਦੇ ਅੰਦਰ ਦੱਬੇ ਹੋਏ ਹਨ ਅਤੇ ਪੁਲਿਸ ਵੱਲੋਂ ਅੱਜ ਜਦੋਂ ਜੇਸੀਬੀ ਮਸ਼ੀਨ ਨਾਲ ਖੁਦਾਈ ਕਰਵਾਈ ਗਈ ਤਾਂ ਟਰਾਲੀਆਂ ਦੇ ਕੁਝ ਪਾਰਟਸ ਉਥੋਂ ਬਰਾਮਦ ਕੀਤੇ ਗਏ ਅਤੇ ਖੁਦਾਈ ਹੁਣ ਵੀ ਜਾਰੀ ਹੈ। ਪੁਲਿਸ ਵੱਲੋਂ ਕਿਹਾ ਗਿਆ ਕਿ ਅਸੀਂ ਜਾਂਚ ਕਰ ਰਹੇ ਹਾਂ ਉਸ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਇਹ ਕਾਰਜ ਸਾਧਕ ਦੀ ਕੋਠੀ ਹੈ ਅਤੇ ਸਰਕਾਰੀ ਅਦਾਰੇ ਵਿੱਚ ਜਦੋਂ ਚੋਰੀ ਦਾ ਸਮਾਨ ਮਿਲਨ ਲੱਗ ਜਾਵੇ ਫਿਰ ਅਸੀਂ ਕਿਸ ਤੇ ਆਸ ਰੱਖਾਂਗੇ। ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਨੇ ਕਿਹਾ ਕਿ ਭਾਵੇਂ ਕਿ ਕੋਠੀ ਮੇਰੇ ਨਾਮ ਤੇ ਅਲਾਟ ਹੋਈ ਹੈ ਪਰ ਮੈਂ ਇਸ ਵਿੱਚ ਨਹੀਂ ਰਹਿੰਦਾ ਪਤਾ ਨਹੀਂ ਕਿਸ ਨੇ ਇਹ ਪਾਰਟਸ ਦੱਬੇ ਹਨ ਮੈਨੂੰ ਨਹੀਂ ਪਤਾ।
ਸ਼ੰਬੂ ਬਾਰਡਰ ਤੇ ਕਿਸਾਨਾਂ ਦੀਆਂ ਟਰਾਲੀਆ ਚੋਰੀ ਦਾ ਮਾਮਲਾ ਲਗਾਤਾਰ ਭੱਖਦਾ ਹੀ ਜਾ ਰਿਹਾ ਹੈ। ਬੀਤੇ ਸਮੇਂ ਦੌਰਾਨ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਤੇ ਟਰਾਲੀ ਚੋਰੀ ਦੇ ਆਰੋਪ ਲੱਗੇ ਸਨ ਅਤੇ ਟਰਾਲੀ ਦੇ ਟਾਇਰ ਪੰਕਜ ਪੱਪੂ ਦੀ ਵਰਕਸ਼ਾਪ ਚੋਂ ਬਰਾਮਦ ਪੁਲਿਸ ਵੱਲੋਂ ਕਰਵਾਏ ਗਏ ਸਨ। ਕਿਸਾਨ ਲਗਾਤਾਰ ਮੰਗ ਕਰ ਰਹੇ ਸੀ ਕਿ ਟਰਾਲੀਆਂ ਦੇ ਪਾਰਟਸ ਗਏ ਤਾਂ ਗਏ ਕਿੱਥੇ ਇਸ ਦੀ ਜਾਂਚ ਦੀ ਮੰਗ ਕਰ ਰਹੀ ਸੀ। ਪਰ ਹੁਣ ਬੀਤੇ ਕੱਲ ਤੋਂ ਕਿਸਾਨਾਂ ਵੱਲੋਂ ਲਗਾਤਾਰ ਕਾਰਜ ਸਾਧਕ ਦੀ ਕੋਠੀ ਵਿੱਚ ਰੱਖਿਆ ਹੋਇਆ ਹੈ, ਕਿਉਂਕਿ ਉਹਨਾਂ ਨੂੰ ਪੂਰਾ ਯਕੀਨ ਸੀ ਕਿ ਕੋਠੀ ਦੇ ਅੰਦਰ ਟਰਾਲੀ ਦੇ ਪਾਰਟਸ ਇਥੇ ਦੱਬੇ ਹੋਏ ਹਨ।
ਜਦੋਂ ਅੱਜ ਡਿਊਟੀ ਮਜਿਸਟਰੇਟ ਦੀ ਹਾਜ਼ਰੀ ਵਿੱਚ ਸੀਆਈਏ ਸਟਾਫ ਪਟਿਆਲਾ ਪੁਲਿਸ ਵੱਲੋਂ ਜੇਸੀਬੀ ਮਸ਼ੀਨ ਨਾਲ ਖੁਦਾਈ ਕਰਵਾਈ ਗਈ ਤਾਂ ਖੁਦਾਈ ਦੇ ਦੌਰਾਨ ਟਰਾਲੀਆਂ ਦੇ ਐਂਗਲ ਮਿਲੇ। ਕਿਸਾਨਾਂ ਨੇ ਆਰੋਪ ਲਗਾਏ ਕਿ ਇਹ ਸਾਡੇ ਕਿਸਾਨਾਂ ਦੀਆਂ ਟਰਾਲੀਆਂ ਦੇ ਐਂਗਲ ਹਨ ਜੋ ਸ਼ੰਬੂ ਬਾਰਡਰ ਤੋਂ ਚੋਰੀ ਹੋਈਆਂ ਸਨ ਕਿਉਂਕਿ ਨਾਭੇ ਵਿੱਚ ਤਿੰਨ ਟਰਾਲੀਆਂ ਚੋਰੀ ਦੀਆਂ ਆਈਆਂ ਸਨ ਅਤੇ ਉਸ ਦੀ ਕੋਈ ਵੀ ਪਤਾ ਨਹੀਂ ਚੱਲਿਆ ਉਹ ਕਿੱਥੇ ਹਨ। ਇਸ ਮਾਮਲੇ ਸਬੰਧੀ ਸੀਆਈਏ ਸਟਾਫ ਪਟਿਆਲਾ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂ ਮਨਜੀਤ ਸਿੰਘ ਨਿਆਲ ਅਤੇ ਕਿਸਾਨ ਆਗੂ ਚਮਕੌਰ ਸਿੰਘ ਨੇ ਕਿਹਾ ਕਿ ਇਹ ਸਾਡੀਆਂ ਸ਼ੰਭੂ ਤੋਂ ਟਰਾਲੀਆਂ ਚੋਰੀਆਂ ਦਾ ਸਮਾਨ ਹੈ ਪਹਿਲਾਂ ਪੰਕਜ ਪੱਪੂ ਜੋ ਪ੍ਰਧਾਨ ਸੁਜਾਤਾ ਚਾਵਲਾ ਦਾ ਪਤੀ ਹੈ ਉਸ ਤੇ ਖਿਲਾਫ ਟਰਾਲੀ ਚੋਰੀ ਦਾ ਮਾਮਲਾ ਦਰਜ ਹੋਇਆ ਸੀ। ਹੁਣ ਅੱਜ ਖੁਦਾਈ ਦੇ ਦੌਰਾਨ ਕਾਰਜ ਸਾਧਕ ਅਫਸਰ ਦੀ ਕੋਠੀ ਦੇ ਵਿੱਚ ਇਹ ਟਰਾਲੀਆਂ ਦਾ ਸਮਾਨ ਮਿਲਿਆ ਹੈ ਅਸੀਂ ਤਾਂ ਕਹਿਣੇ ਹਾਂ ਕਿ ਪੁਲਿਸ ਇਸ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਵੇ।
ਇਸ ਮੌਕੇ ਤੇ ਨਾਭਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਨੇ ਕਿਹਾ ਕਿ ਇਹ ਕੋਠੀ ਮੇਰੇ ਨਾਮ ਤੇ ਅਲਾਟ ਹੋਈ ਹੈ ਪਰ ਮੈਂ ਇਸ ਕੋਠੀ ਵਿੱਚ ਨਹੀਂ ਰਹਿੰਦਾ। ਪਰ ਇਹ ਸਮਾਨ ਕਿਵੇਂ ਅਤੇ ਕਦੋਂ ਆਇਆ। ਇਸ ਬਾਰੇ ਮੈਨੂੰ ਨਹੀਂ ਪਤਾ ਕਿਉਂਕਿ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਕਿ ਇਹ ਸਮਾਨ ਕਿਸੇ ਨੇ ਦੱਬਿਆ ਉਸ ਦੇ ਖਿਲਾਫ ਕਾਰਵਾਈ ਹੋਵੇ।
ਇਸ ਮੌਕੇ ਤੇ ਸੀਆਈਏ ਸਟਾਫ ਪਟਿਆਲਾ ਦੇ ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਮੰਗ ਕੀਤੀ ਸੀ ਕਿ ਕਾਰਜ ਸਾਧਕ ਦੀ ਕੋਠੀ ਦੇ ਅੰਦਰ ਸਾਡੇ ਟਰਾਲੀਆਂ ਜੋ ਸ਼ੰਬੂ ਬਾਰਡਰ ਦਾ ਚੋਰੀ ਹੋਈਆਂ ਸਨ। ਉਸ ਦਾ ਸਮਾਨ ਇੱਥੇ ਦੱਬਿਆ ਹੋਇਆ ਹੈ ਅਸੀਂ ਜੇਸੀਬੀ ਮਸ਼ੀਨ ਨਾਲ ਖੁਦਾਈ ਕਰਵਾਈ ਤਾਂ ਟਰਾਲੀਆਂ ਦਾ ਕੁਝ ਸਮਾਨ ਬਰਾਮਦ ਹੋਇਆ ਅਸੀਂ ਇਸ ਸਬੰਧੀ ਜਾਂਚ ਕਰ ਰਿਹਾ ਅਤੇ ਜੋ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
