Htv Punjabi
Pakistan

ਸਾਬਕਾ DSP ਦਵਿੰਦਰ ਸਿੰਘ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ

ਰਾਸ਼ਟਰੀ ਜਾਂਚ ਏਜੰਸੀ ਨੇ ਜੰਮੂ ਕਸ਼ਮੀਰ ਦੇ ਡੀ.ਐੱਸ.ਪੀ ਦਵਿੰਦਰ ਸਿੰਘ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਦੱਸਿਆ ਗਿਆ ਹੈ ਕੇ ਦਵਿੰਦਰ ਸਿੰਘ ਪਾਕਿਸਤਾਨ ਦੇ ਮੋਹਰੇ ਦੇ ਤੌਰ ‘ਤੇ ਕੰਮ ਕਰਦਾ ਸੀ। ਜਾਂਚ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕੇ ਪਾਕਿਸਤਾਨ ਦਵਿੰਦਰ ਸਿੰਘ ਜ਼ਰੀਏ ਵਿਦੇਸ਼ ਮੰਤਰਾਲੇ ‘ਚ ਸੇਧ ਲਗਾਉਣ ਦੀ ਫਿਰਾਕ ‘ਚ ਸੀ। ਉਸ ਦਾ ਪੂਰਾ ਕਾਲਾ ਚਿੱਠਾ ਐਨ.ਆਈ.ਏ ਨੇ ਖੋਲ੍ਹਿਆ ਹੈ। ਐਨ.ਆਈ.ਏ ਨੇ ਲਗਭਗ 3,000 ਪੰਨਿਆਂ ਦੀ ਚਾਰਜਸ਼ੀਟ ਤਿਆਰ ਕੀਤੀ ਹੈ ਜਿਥੇ ਉਸ ਦੇ ਪਾਕਿਸਤਾਨ ਨਾਲ ਕੁਨੈਕਸ਼ਨ ਹੋਣ ਦੀ ਪੁਸ਼ਟੀ ਕੀਤੀ ਹੈ।

ਏਜੰਸੀ ਮੁਤਾਬਕ ਦਵਿੰਦਰ ਸਿੰਘ ਪਾਕਿਸਤਾਨ ਨੂੰ ਲਗਾਤਾਰ ਖੁਫੀਆ ਜਾਣਕਾਰੀਆਂ ਉਪਲੱਬਧ ਕਰਵਾਉਂਦਾ ਸੀ, ਇੰਨਾਂ ਹੀ ਨਹੀਂ ਉਹ ਪਾਕਿਸਤਾਨ ਦੇ ਹਾਈ ਕਮਿਸ਼ਨਰ ਦੇ ਅਧਿਕਾਰੀਆਂ ਦੇ ਸੰਪਰਕ ‘ਚ ਵੀ ਸੀ। ਉਸ ਦੇ ਸੋਸ਼ਲ ਮੀਡੀਆ ਦੇ ਅਕਾਂਊਟ ਤੋਂ ਇਹ ਵੀ ਖੁਲਾਸਾ ਹੋਇਆ ਹੈ ਕੇ ਉਹ ਪਾਕਿਸਤਾਨ ਖੁਫੀਆ ਏਜੰਸੀਆਂ ਲਈ ਜਸੂਸੀ ਵੀ ਕਰਦਾ ਸੀ। ਏਜੰਸੀ ਅਨੁਸਾਰ ਪਾਕਿਸਤਾਨ ਦੇ ਹਾਈ ਕਮਿਸ਼ਨ ਵਿਚ ਆਪਣੇ ਹੈਂਡਲਰ ਦਾ ਮੋਬਾਇਲ ਨੰਬਰ ਉਸ ਨੇ ‘ਪਾਕਿ ਭਾਈ’ ਦੇ ਨਾਂ ਤੋਂ ਸੇਵ ਕੀਤਾ ਹੋਇਆ ਸੀ।

Related posts

ਪਾਕਿਸਤਾਨ ‘ਚ ਹੈੱਡ ਗ੍ਰੰਥੀ ਦੀ ਬੇਟੀ ਨੂੰ ਅਗਵਾ ਕਰਨ ਦਾ ਮਾਮਲਾ, ਮਨਜਿੰਦਰ ਸਿਰਸਾ ਨੇ ਦਿੱਤੀ ਜਾਣਕਾਰੀ

htvteam

ਬਾਪ ਨੇ ਕੁੱਟਿਆ ਤਾਂ ਖਿਝਿਆ 16 ਸਾਲਾ ਬੱਚਾ ਟੱਪ ਗਿਆ ਪਾਕਿਸਤਾਨੀ ਸਰਹੱਦ, ਫੜਿਆ ਗਿਆ ਤਾਂ 2 ਸਾਲਾਂ ਤੋਂ ਸੜ ਰਿਹੈ ਪੰਜਾਬ ਦੀਆਂ ਜੇਲ੍ਹਾਂ ‘ਚ,ਪਿੱਛੇ ਪਾਕਿਸਤਾਨ ‘ਚ ਮਾਂ ਦਾ ਰੋ-ਰੋ ਬੁਰਾ ਹਾਲ, ਸਰਕਾਰਾਂ ਖਾਮੋਸ਼ ! 

Htv Punjabi

ਆਹ ਸੀ ਨਨਕਾਣਾ ਸਾਹਿਬ ਹਮਲੇ ਦਾ ਮੁੱਖ ਕਾਰਨ…..

Htv Punjabi