Htv Punjabi
Crime Punjab Video

ਸਿਰ ਤੇ ਬੰਨ੍ਹਿਆ ਖੱਟਾ ਪਰਨਾ ਤੇ ਕਰਤੂਤ ਗਿਰੀ ਹੋਈ

ਨਡਾਲਾ -ਬੇਗੋਵਾਲ ਰੋਡ ਸਥਿਤ ਜਨਰਲ ਸਟੋਰ ਤੇ ਠੱਗੀ
ਇੱਕ ਵਿਅਕਤੀ ਖਰੀਦਦਾਰੀ ਕਰਨ ਬਹਾਨੇ ਦੁਕਾਨਦਾਰ ਨੂੰ ਚੂਨਾ ਲਗਾ ਕੇ ਰਫ਼ੂ ਚੱਕਰ
ਸਾਰੀ ਘਟਨਾ ਕੈਮਰੇ ਚ ਹੋਈ ਕੈਦ
12 ਦੇ ਕਰੀਬ ਦੀ ਮਾਰੀ ਠੱਗੀ
ਨਡਾਲਾ-ਬੇਗੋਵਾਲ ਰੋਡ ਸਥਿਤ ਸੰਨੀ ਜਨਰਲ ਸਟੋਰ ਤੇ ਇੱਕ ਵਿਅਕਤੀ ਦੁਕਾਨ ਤੋਂ ਖਰੀਦਦਾਰੀ ਕਰਨ ਬਹਾਨੇ ਦੁਕਾਨਦਾਰ ਨੂੰ ਚੂਨਾ ਲਗਾ ਕੇ ਰਫ਼ੂ ਚੱਕਰ ਹੋ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨੀ ਅਰੋੜਾ ਪੁੱਤਰ ਵਿਜੇ ਅਰੋੜਾ ਨੇ ਦੱਸਿਆ ਕਿ ਇੱਕ ਵਿਅਕਤੀ ਦੁਕਾਨ ਅੰਦਰ ਆਇਆ ਅਤੇ ਨੋਟਾਂ ਦੇ ਹਾਰ ਦੀ ਮੰਗ ਕਰਨ ਲੱਗਾ ਇਸ ਦੌਰਾਨ ਉਸ ਨੂੰ ਚਾਰ ਨੋਟਾਂ ਦੇ ਹਾਰ ਅਤੇ ਉਸਨੇ ਹੋਰ ਕੀਮਤੀ ਸਮਾਨ ਲਿਆ ਤੇ ਤਕਰੀਬਨ ਉਸ ਦਾ ਸਾਢੇ 11 ਹਜ਼ਾਰ ਰੁਪਏ ਦਾ ਬਿੱਲ ਬਣਿਆ,ਉਸਨੂੰ ਸਾਰਾ ਸਮਾਨ ਲਿਫਾਫੇ ਚ ਪਾ ਕੇ ਦੇ ਦਿੱਤਾ ਅਤੇ ਉਹ ਗੂਗਲ ਪੇਅ ਰਾਹੀ ਪੈਸੇ ਪਾਉਣ ਲਈ ਕਹਿਣ ਲੱਗਾ ਇਸ ਦੌਰਾਨ ਦੁਕਾਨ ਤੇ ਹੋਰ ਵੀਂ ਗਾਹਕ ਸੀ ਤਾਂ ਉਹ ਇਕਦਮ ਦੁਕਾਨ ਦੇ ਬਾਹਰ ਗਿਆ ਅਤੇ ਆਪਣੇ ਸਾਥੀ ਨਾਲ ਸਕੂਟਰੀ ਤੇ ਬਹਿ ਕੇ ਢਿਲਵਾਂ ਰੋਡ ਵੱਲ ਫਰਾਰ ਹੋ ਗਿਆ।

ਉਨਾਂ ਦੱਸਿਆ ਕਿ ਅਸੀਂ ਉਸਦਾ ਪਿੱਛਾ ਵੀ ਕੀਤਾ ਪਰ ਹਨੇਰੇ ਦਾ ਫਾਇਦਾ ਚੁੱਕ ਕੇ ਉਹ ਕਿਧਰੇ ਗਾਇਬ ਹੋ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਨਡਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਪੁਲਿਸ ਵਾਲਿਆਂ ਨੂੰ ਕੀ ਹੋ ਗਿਆ ? ਇਸ ਥਾਣੇਦਾਰ ਨੇ ਮੁਕਾਈ ਹੱਦ , ਜਾਗੋ ਲੈਕੇ ਈ ਪਹੁੰਚ ਗਿਆ ਸ਼ਹਿਰ, ਦੇਖੋ ਪੁਲਸੀਆਂ ਦਾ ਨਾਨਕਾ ਮੇਲ  

Htv Punjabi

ਐਵੇਂ ਬਣਾਕੇ ਪੀਓ ਇਕ ਗਲਾਸ ਬਲੌਕਿੰਗ ਦਾ ਨਾਮੋ ਨਿਸ਼ਾਨ ਦਿਓਗੇ ਮਿਟਾ

htvteam

ਬਨਾਨਾ ਸ਼ੇਕ ਦੀ ਥਾਂ ਹੁਣ ਮਹੀਨੇ ‘ਚ ਸਿਰਫ ਦੋ ਵਾਰ ਪੀਓ ਕੇਲੇ ਦੇ ਤਣੇ ਦਾ ਸ਼ੇਕ

htvteam

Leave a Comment