ਇਸ ਵਿੱਚ ਕੋਈ ਸ਼ੱਕ ਨਹੀਂ ਕੇ ਜੇਕਰ ਤੁਸੀਂ ਰੱਬ ਨੂੰ ਪਾਉਣਾ ਤਾਂ ਤੁਹਾਨੂੰ ਇਨਸਾਨ ਬਣਨਾ ਪਵੇਗਾ, ਕਿਉਕਿ ਕਹਿੰਦੇ ਨੇ ਇਨਸਾਨ ਦਾ ਇਨਸਾਨ ਬਣਨਾ ਹੀ ਮੁਸ਼ਕਿਲ ਹੈ ਪ੍ਰਮਾਤਮਾ ਆਪੇ ਮਿਲ ਜਾਂਦਾ। ਇਸੇ ਕੜੀ ਦੇ ਚਲਦਿਆਂ ਭਾਈ ਰਣਜੀਤ ਸਿੰਘ ਢੱਡਰੀਆਵੇ ਵਲੋਂ ਧਰਮ ਨੂੰ ਸਮਝਣ ਦੀ ਗੱਲ ਆਖੀ ਜਾਂਦੀ ਹੈ ,,ਤੇ ਅਕਸਰ ਹੀ ਇਹਨਾਂ ਦੇ ਵਿਰੁੱਧ ਬੋਲਣ ਵਾਲਿਆਂ ਨੂੰ ਕਿਸੇ ਖੁੱਲੇ ਮੰਚ ‘ਤੇ ਆ ਕੇ ਗੱਲਬਾਤ ਕਰਨ ਲਈ ਕਿਹਾ ਜਾਂਦਾ ਹੈ ਪਰ ਜੇਕਰ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਵੇ ਤਾਂ ਹਰ ਇਨਸਾਨ ਇਸ ਅੱਗੇ ਸਜਦਾ ਕਰਦਾ ਹੈ, ਪਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਢੱਡਰੀਆਵਾਲੇ ਨੂੰ ਅਕਾਲ ਤਖਤ ਤੇ ਬੁਲਾ ਮੁਆਫੀ ਮੰਗਣ ਦਾ ਮੁੱਦਾ ਦਿਨ ਪਰ ਦਿਨ ਭੜਕ ਰਿਹਾ ਹੈ….ਇੰਨਾਂ ਹੀ ਨਹੀਂ ਹੁਣ ਢੱਡਰੀਆਵਾਲਾ ਦੇ ਦਵਾਨਾ ‘ਤੇ ਵੀ ਰੋਕ ਲਗਾ ਦਿੱਤੀ ਹੈ ਅਤੇ ਨਾਲ ਹੀ ਸੋਸ਼ਲ ਮੀਡੀਆ ‘ਤੇ ਕਿਸੇ ਪੋਸਟ ਪਾਉਣ ਤੋਂ ਵੀ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।