Htv Punjabi
Punjab

ਸਿੱਖਸ ਫਾਰ ਜਸਟਿਸ ਨੇ ਕੀਤਾ ਨਵਾਂ ਐਲਾਨ, ਸੁਰੱਖਿਆਂ ਏਜੰਸੀਆਂ ‘ਚ ਹਲਚਲ

ਭਾਰਤੀ ਸੁਰੱਖਿਆ ਏਜੰਸੀਆਂ ਦੀ ਨੀਂਦ ਹੁਣ ਉੱਡਦੀ ਨਜ਼ਰ ਆ ਰਹੀ ਹੈ ਜਦੋਂ ਸਿੱਖਸ ਫਾਰ ਜਸਟਿਸ (ਐਸਐਫਜੇ) ਵੱਲੋਂ ਰੈਫਰੈਂਡਮ ਵੱਲੋਂ ਰੈਫਰੈਂਡਮ 2020 ਲਈ ਨਵੀਆਂ ਸਕੀਮਾਂ ਲਾਈਆਂ ਜਾ ਰਹੀਆਂ ਹਨ। ਹੁਣ ਇਸ ਮਹੀਨੇ ਦੇ ਆਖਿਰ ‘ਚ ਐਸਐਫਜੇ ਨੇ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਹੈ। ਜਿਸ ਤੋਂ ਬਾਅਦ ਖੁਫੀਆਂ ਏਜੰਸੀਆਂ ਨੇ ਅਲਰਟ ਜਾਰੀ ਕਰ ਦਿੱਤਾ ਹੈ।


ਕੇਂਦਰ ਸਰਕਾਰ ਵੱਲੋਂ ਅਜਿਹੇ ਮਾਮਲਿਆਂ ‘ਤੇ ਕਾਫੀ ਸਖਤੀ ਕੀਤੀ ਹੋਈ ਹੈ, ਜਦੋਂ ਦਾ ਗ੍ਰਹਿ ਮੰਤਰਾਲੇ ਵੱਲੋਂ ਐਸਐਫਜੇ ਨੂੰ ਗੈਰਕਾਨੂੰਨੀ ਸੰਸਥਾ ਐਲਾਨਿਆ ਗਿਆ ਸੀ। ਪਰ ਜਿਸ ਤਰ੍ਹਾਂ ਸਰਗਰਮੀਆਂ ਚੱਲ ਰਹੀਆਂ ਹਨ ਇਸ ਤਰ੍ਹਾਂ ਲੱਗਦਾ ਹੈ ਕੇ ਐਸਐਫਜੇ ਨੇ ਅਪਾਣੀਆਂ ਹਰਕਤਾਂ ਬੰਦ ਨਹੀਂ ਕੀਤੀਆਂ।


ਕਾਬਿਲੇਗੌਰ ਹੈ ਕੇ 31 ਅਗਸਤ ਨੂੰ ਦਿਲਾਵਰ ਸਿੰਘ ਦੀ ਬਰਸੀ ਹੈ ਅਤੇ ਇਸ ਦਿਨ ਐਸਐਫਜੇ ਨੇ ਬੰਦ ਦਾ ਐਲਾਨ ਕੀਤਾ ਹੈ। ਇੰਨਾਂ ਹੀ ਨਹੀਂ ਐਸਐਫਜੇ ਨੇ ਆਪਣੇ ਬੰਦ ਦੌਰਾਨ ਅੰਮ੍ਰਿਤਸਰ ਜਾ ਕੇ ਅਰਦਾਸ ‘ਚ ਸ਼ਮੂਲੀਅਤ ਕਰਨ ਵਾਲਿਆਂ ਦੇ ਆਉਣ ਜਾਣ ਦਾ ਖਰਚਾ ਚੁੱਕਣ ਦੀ ਪੇਸ਼ਕਸ਼ ਵੀ ਕੀਤੀ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਸੂਬੇ ‘ਚ ਕੋਈ ਅਣਸੁਖਾਵੀਂ ਘਟਨਾ ਰੋਕਣ ਲਈ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ

Related posts

ਢਾਈ ਸਾਲ ਦੇ ਮਾਸੂਮ ਨੂੰ ਬੈਡ ਬਾਕਸ ਵਿੱਚ ਬੰਦ ਕਰ ਪ੍ਰੇਮੀ ਨਾਲ ਭੱਜੀ ਮਾਂ, ਬੱਚੇ ਦੀ ਮੌਤ

Htv Punjabi

ਅਪਾਹਜ ਵਿਅਕਤੀ ਦਾ ਉੱਚੀ ਆਵਾਜ਼ ‘ਚ ਗਾਣੇ ਲਾਕੇ ਦੋਸਤਾਂ ਨੇ ਦੇਖੋ ਕੀ ਕੀਤਾ ਹਾਲ! ਪੁਲਿਸ ਚਾਰ ਜਾਣਿਆ ਦੇ ਪਿੱਛੇ

Htv Punjabi

ਖਾਲੀ ਪਈ ਸੜਕ ਨੂੰ ਮੁੰਡੇ ਨੇ ਬਣਾਇਆ ਫਾਰਮੂਲਾ ਵਨ ਦਾ ਰੇਸਿੰਗ ਟ੍ਰੈਕ, ਸਟੰਟ ਕਰ ਕਰ ਪੂਰੇ ਸ਼ਹਿਰ ਨੂੰ ਪਈ ਬਿਪਤਾ, ਵੀਡੀਓ ਦੇਖ ਲੋਕਾਂ ਨੇ ਦੰਦਾਂ ਹੇਠ ਲਈਆਂ ਉਂਗਲਾਂ 

Htv Punjabi