Htv Punjabi
crime news India Video

ਸੁਪਰੀਮ ਕੋਰਟ ਦਾ ਹਥੌੜਾ ਚੱਲਣ ‘ਤੋਂ ਬਾਅਦ ਬਾਬੇ ਦੀ ਹੱਟੀ ਹੋਈ ਬੰਦ ?

ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਬਾਬੇ ਰਾਮ ਦੇਵ ਦੀਆਂ ਮੁਸ਼ਕਿਲਾਂ ਹੁਣ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਹਨ,ਬਾਬੇ ਰਾਮ ਦੇਵ ਦੇ ਨਾਲ ਨਾਲ ਪਤੰਜਲੀ ਅਤੇ ਬਾਲਕ੍ਰਿਸ਼ਨ ਉੱਤੇ ਵੀ ਸੁਪਰੀਮ ਕੋਰਟ ਦਾ ਹਥੌੜਾ ਚੱਲਿਆ ਸੁਪਰੀਮ ਕੋਰਟ ਨੇ ਪਤੰਜਲੀ ਅਤੇ ਬਾਲਕ੍ਰਿਸ਼ਨ ਨੂੰ ਮਾਣਹਾਨੀ ਦਾ ਨੋਟਿਸ ਜਾਰੀ ਕਰ ਦਿੱਤਾ ਪਤੰਜਲੀ ਦੇ ਗੁੰਮਰਾਹ ਕਰਨ ਵਾਲੇ ਇਸ਼ਤਿਹਾਰਾਂ ‘ਤੇ SC ਨੇ ਲਾਈ ਰੋਕ ਲਗਾ ਦਿੱਤੀ ਸੁਪਰੀਮ ਕੋਰਟ ਨੇ ਕਿਹਾ ਇਨ੍ਹਾਂ ਦਵਾਈਆਂ ਨਾਲ ਪਰਮਾਨੈਂਟ ਰਿਲੀਫ਼ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਜੋ ਕੀ ਬਿਲਕੁਲ ਗਲਤ ਗੱਲ ਏਥੇ ਹੀ ਖਤਮ ਨਹੀਂ ਹੁੰਦੀ ਅਦਾਲਤ ਨੇ ਬਿਮਾਰੀਆਂ ਦੇ ਇਲਾਜ ਨੂੰ ਲੈ ਕੇ ਗੁੰਮਰਾਹਕੁੰਨ ਇਸ਼ਤਿਹਾਰਾਂ ‘ਤੇ ਜਵਾਬ ਮੰਗਿਆ ਹੈ।ਅਦਾਲਤ ਨੇ ਪੁੱਛਿਆ ਕਿ ਕਿਉਂ ਨਾ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਸੁਪਰੀਮ ਕੋਰਟ ਨੇ ਇਸ਼ਤਿਹਾਰਾਂ ‘ਚ ਛਪੀਆਂ ਤਸਵੀਰਾਂ ਦੇ ਆਧਾਰ ‘ਤੇ ਨੋਟਿਸ ਜਾਰੀ ਕੀਤਾ ਹੈ।

ਸੁਪਰੀਮ ਕੋਰਟ ਦੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਹੁਕਮਾਂ ਦੇ ਬਾਵਜੂਦ ਇਸ਼ਤਿਹਾਰ ਪ੍ਰਕਾਸ਼ਿਤ ਕਰਨਾ ਬਿਲਕੁਲ ਵੀ ਠੀਕ ਨਹੀਂ ਹੈ। ਨਵੰਬਰ 2023 ਵਿੱਚ ਸੁਪਰੀਮ ਕੋਰਟ ਨੇ ਪਤੰਜਲੀ ਆਯੁਰਵੇਦ ਦੇ ਇਸ਼ਤਿਹਾਰਾਂ ਅਤੇ ਇਸ ਦੇ ਮਾਲਕ ਬਾਬਾ ਰਾਮਦੇਵ ਦੇ ਬਿਆਨਾਂ ‘ਤੇ ਇਤਰਾਜ਼ ਕਰਨ ਵਾਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟੀਸ਼ਨ ‘ਤੇ ਸਖਤੀ ਦਿਖਾਈ ਸੀ।ਸੁਪਰੀਮ ਕੋਰਟ ਨੇ ਆਯੂਸ਼ ਮੰਤਰਾਲੇ ਨੂੰ ਸਵਾਲ ਕੀਤਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੀ ਕਦਮ ਚੁੱਕੇ ਗਏ ਹਨ। ਇਹ (ਪਤੰਜਲੀ ਆਯੁਰਵੇਦ ਦਾ ਇਸ਼ਤਿਹਾਰ) ਬਹੁਤ ਗੰਭੀਰ ਮੁੱਦਾ ਹੈ। ਅਸੀਂ ਹੁਣ ਤੋਂ ਪਤੰਜਲੀ ਦੇ ਇਸ਼ਤਿਹਾਰਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਵਾਂਗੇ।

ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਅੱਖਾਂ ਬੰਦ ਕਰਕੇ ਬੈਠੀ ਹੈ। ਇਹ ਬਹੁਤ ਮੰਦਭਾਗਾ ਹੈ। ਅਦਾਲਤ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਕੁਝ ਕਦਮ ਚੁੱਕਣੇ ਪੈਣਗੇ। ਸੁਪਰੀਮ ਕੋਰਟ ਨੇ ਪਤੰਜਲੀ ਆਯੁਰਵੇਦ ਦੇ ਡਾਇਰੈਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਅਤੇ ਪੁੱਛਿਆ ਹੈ ਕਿ ਕਿਉਂ ਨਾ ਉਸ ਵਿਰੁੱਧ ਅਦਾਲਤ ਦੀ ਮਾਣਹਾਨੀ ਦਾ ਕੇਸ ਚਲਾਇਆ ਜਾਵੇ। ਅਦਾਲਤ ਨੇ ਇਸ ਮਾਮਲੇ ਵਿੱਚ ਤਿੰਨ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ।

ਸੁਪਰੀਮ ਕੋਰਟ ਨੇ ਪਤੰਜਲੀ ਨੂੰ ਆਪਣੀਆਂ ਦਵਾਈਆਂ ਦੇ ਇਸ਼ਤਿਹਾਰ ਤੁਰੰਤ ਬੰਦ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਪਤੰਜਲੀ ਨੂੰ ਉਸ ਦੇ ਨਿਰਮਿਤ ਅਤੇ ਮਾਰਕੀਟਿੰਗ ਉਤਪਾਦਾਂ ਦੀ ਮਸ਼ਹੂਰੀ ਕਰਨ ਤੋਂ ਰੋਕ ਦਿੱਤਾ ਹੈ, ਜੋ ਦਮਾ, ਸ਼ੂਗਰ, ਮੋਟਾਪਾ ਅਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਅਵਾ ਕਰਦੇ ਹਨ ਜੇਕਰ ਹੁਣ ਦੇਖਿਆ ਜਾਵੇ ਬਾਬੇ ਦੀ ਹੱਟੀ ਦੀ ਇਸ਼ਤਾਹ ਬਾਜੀ ਬੰਦ ਹੋ ਗਈ ਜਿਸਦੇ ਦੇਸ਼ ਦੁਨੀਆਂ ਦੇ ਵਿੱਚ ਬਾਬੇ ਦੀ ਕਿਰਕਰੀ ਹੋ ਰਹੀ ਕਿਉਕੀ ਬਾਬਾ ਰਾਮਦੇਵ ਕਹਿ ਰਹੇ ਹਨ ਵਿਦੇਸ਼ੀ ਦਵਾਈਆਂ ਤੋਂ ਗੁਰੇਜ ਕਰੋ ਤੇ ਦੇਸ਼ ਦੀ ਪਤੰਜਲੀ ਨਾਲ ਆਪਣਾ ਇਲਾਜ਼ ਕਰੋ ਪਰ ਮੀਡੀਆ ਰਿਪੋਟਾਂ ਮੁਤਾਬਿਕ ਬਾਬਾ ਰਾਮ ਦੇਵ ਵਿਦੇਸ਼ ਵਿੱਚ ਆਪਣੇ ਦਵਾਈ ਵੇਚਣ ਲਈ ਹਾੜੇ ਕੱਢ ਰਹੇ ਹਨ ਸੁਪਰੀਮ ਕੋਰਟ ਦੀ ਏਸ ਕਾਰਵਾਈ ਤੋਂ ਬਾਬੇ ਦਵਾਈਆਂ ਵਾਲੀ ਹੱਟੀ ਨੂੰ ਵੱਡਾ ਘਾਟਾ ਪਿਆ ਐ ਤੁਾਹਡੇ ਏਸ ਵਿਚਾਰ ਨੇ ਆਪਣੀ ਰਾਏ ਕੁਮੈਟ ਬੋਕਸ ਵਿਚ ਜ਼ਰੂਰ ਸਾਂਝੀ ਕਰਿਓ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਚਨ ਦੇ ਨਲ ‘ਚੋਂ ਪਾਣੀ ਦੀ ਜਗ੍ਹਾ ਨਿਕਲਣ ਲੱਗੀ ਸ਼ਰਾਬ, ਹੈਰਾਨ ਹੋ ਗਏ ਲੋਕ

Htv Punjabi

ਕੰਗਨਾ ਦੇ ਮੁੰਬਈ ਵਾਲੇ ਬਿਆਨ ‘ਤੇ ਸ਼ਿਵ ਸੈਨਾ ਦੇ ਸਾਂਸਦ ਨੇ ਵੀ ਉਸ ਨੂੰ ਕਹਿ ਤੀ ਗੰਦੀ ਗੱਲ!

htvteam

ਸਰਦੀਆਂ ‘ਚ ਚੌਲ ਖਾਣ-ਪਕਾਉਣ ਵੇਲੇ ਜ਼ਰੂਰ ਪਾਓ ਆਹ ਚੀਜ਼

htvteam

Leave a Comment