Htv Punjabi
Sport

ਸੁਰੇਸ਼ ਰੈਨਾ ਦੇ ਫੁੱਫੜ ਦੇ ਕਤਲ ਮਾਮਲੇ ‘ਚ 2 ਸ਼ੱਕੀਆਂ ਨੂੰ ਪੁਲਿਸ ਨੇ ਕੀਤਾ ਕਾਬੂ, ਵੱਡੇ ਖੁਲਾਸੇ ਹੋਣ ਦੀ ਉਮੀਦ

ਸੁਰੇਸ਼ ਰੈਨਾ ਦੇ ਫੁੱਫੜ ਦੇ ਕਤਲ ਅਤੇ ਪਰਿਵਾਰ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਮਾਧੋਪੁਰ ਜ਼ਿਲ੍ਹਾ ਪੁਲਿਸ ਨੇ ਕਾਰਵਾਰੀ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਟੀਮ ਵਲੋਂ ਸੋਮਵਾਰ ਨੂੰ ਰਾਜਸਥਾਨ ਦੇ ਝੁਜਨੁ ਜ਼ਿਲ੍ਹੇ ਦੇ ਚਿੜਾਵਾ ਖੇਤਰ ‘ਚ ਰੇਹਾਨ ਅਤੇ ਰਿਜਵਾਨ ਨਾਮ ਦੇ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਜਦ ਕੇ ਇਹਨਾਂ ਦਾ ਸਾਥੀ ਅਸਲਮ ਫਰਾਰ ਹੋ ਗਿਆ। ਦੱਸਿਆਂ ਜਾ ਰਿਹਾ ਹੈ ਕੇ ਮੁਲਜ਼ਮ ਇਕ ਡੇਰੇ ‘ਚ ਰਹਿ ਰਹੇ ਸਨ। ਕਾਬਿਲੇਗੌਰ ਹੈ ਕੇ ਇਹਨਾਂ ਵਲੋਂ ੧੯ ਅਗਸਤ ਨੂੰ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਦੇ ਘਰ ‘ਚ ਦਾਖਲ ਹੋ ਕੇ ਲੁੱਟ ਦਾ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਬਦਮਾਸ਼ਾਂ ਨੇ ਪਰਿਵਾਰਕ ਮੈਂਬਰਾਂ ਨੂੰ ਨਸ਼ੀਲਾ ਪਦਾਰਥ ਖਵਾਇਆ ਅਤੇ ਫਿਰ ਹਥੌੜੇ ਨਾਲ ਉਨ੍ਹਾਂ ‘ਤੇ ਵਾਰ ਕੀਤਾ ਸੀ।

ਇਸ ਵਾਰਦਾਤ ‘ਚ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਸੀ ਜਦਕਿ ਉਨ੍ਹਾਂ ਦੀ ਪਤਨੀ ਆਸ਼ਾ ਰਾਨੀ. ਮਾਂ ਸੱਤਿਆ ਦੇਵੀ ਅਤੇ ਬੇਟਾ ਕੋਸ਼ਲ ਤੇ ਅਪਿਨ ਜ਼ਖਮੀ ਹੋ ਗਏ ਸਨ। ਇਲਾਜ ਦੌਰਾਨ ਕੌਸ਼ਲ ਦੀ ਮੌਤ ਹੋ ਗਈ ਸੀ। ਪੁਲਿਸ ੨੫ ਦਿਨਾਂ ਤੋਂ ਮਾਮਲੇ ਦੀ ਛਾਣਬੀਣ ਕਰ ਰਹੀ ਸੀ। ਦੋ ਦਿਨ ਪਹਿਲਾਂ ਪੁਲਿਸ ਨੂੰ ਥਰਿਆਲ ਪਿੰਡ ਦੇ ਖੇਤਾਂ ‘ਚ ਇਕ ਮੋਬਾਇਲ ਮਿਲਿਆ ਜਿਸ ‘ਚ ੩ ਸ਼ੱਕੀਆਂ ਦੇ ਮੋਬਾਈਲ ਨੰਬਰ ਪਾਏ ਗਏ ਸਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਤਲਾਸ਼ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਅਤੇ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Related posts

ਦਿਵਯਾਂਗ ਸ਼ਤਰੰਜ ਖਿਡਾਰਨ ਸਰਕਾਰ ਦੇ ਲਾਰਿਆਂ ਤੋਂ ਹੋਈ ਹਤਾਸ਼; ਨੌਕਰੀ ਅਤੇ ਨਕਦ ਇਨਾਮ ਦੇ ਵਾਅਦੇ ਤੋਂ ਮੁਕਰੀ ਪੰਜਾਬ ਸਰਕਾਰ

htvteam

ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼: ਬੀਸੀਸੀਆਈ ਵੱਲੋਂ ਕਰੋੜਾਂ ਦੇ ਗੱਫੇ

htvteam

ਪਿਛਲੇ ਚਾਰ ਮੁਕਾਬਲੇ ਰਾਇਲ ਚੈਲੇਜਰਸ ਤੋਂ ਜਿੱਤ ਨਹੀਂ ਸਕੀ ਪੰਜਾਬ ਦੀ ਟੀਮ,, ਕੀ ਕ੍ਰਿਸ ਗੇਲ ਦੀ ਹੋਵੇਗੀ ਵਾਪਸੀ?

htvteam