Htv Punjabi
India Sport

ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼: ਬੀਸੀਸੀਆਈ ਵੱਲੋਂ ਕਰੋੜਾਂ ਦੇ ਗੱਫੇ

ਟੀਮ ਇੰਡੀਆ ਨੇ ਬ੍ਰਿਸਬੇਨ ‘ਚ ਟੈਸਟ ਮੈਚ ‘ਚ ਆਸਟ੍ਰੇਲੀਆ ਨੂੰ 3 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ, ਭਾਰਤ ਨੇ ਆਸਟ੍ਰੇਲੀਆ ‘ਚ ਆਪਣਾ ਸਭ ਤੋਂ ਵੱਡਾ 328 ਦੌੜਾ ਦਾ ਟਾਰਗੇਟ ਚੇਜ਼ ਕੀਤਾ ਅਤੇ ਚੌਥਾ ਟੈਸਟ ਜਿੱਤ ਕੇ 2-1 ਨਾਲ ਸੀਰੀਜ਼ ਆਪਣੇ ਨਾਂਅ ਕੀਤੀ। ਇਸ ਤੋਂ ਪਹਿਲਾ ਭਾਰਤ ਨੇ 2003 ਵਿਚ ਐਡੀਲੇਡ ਟੈਸਟ ਵਿਚ 233 ਦੌੜਾਂ ਦਾ ਸਭ ਤੋਂ ਵੱਡਾ ਟਾਰਗੇਟ ਚੇਜ਼ ਕੀਤਾ ਸੀ।

ਰਿਸ਼ਭ ਪੰਤ ਨੇ 89 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਵਾਈ। ਪਹਿਲੀ ਪਾਰੀ ਵਿਚ ਉਹਨਾਂ ਨੇ 23 ਦੌੜਾਂ ਦੀ ਪਾਰੀ ਖੇਡੀ ਸੀ। ਉਹਨਾਂ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।ਬ੍ਰਿਸਬੇਨ ‘ਚ ਮੁੰਹਮਦ ਸਿਰਾਜ ਵੱਲੋਂ ਦੋਹਾਂ ਪਾਰੀਆਂ ਵਿਚ 6 ਵਿਕਟਾਂ ਲਈਆਂ, ਜਿਹੜਾ ਉਹਨਾ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ।

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਟੀਮ ਇੰਡੀਆ ਦੇ ਲਈ 5 ਕਰੋੜ ਰੁਪਏ ਦੇ ਬੋਨਸ ਦਾ ਐਲਾਨ ਕੀਤਾ ਹੈ, ਨਾਲ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੀ ਸੋਸ਼ਲ ਮੀਡੀਆ ‘ਤੇ ਟੀਮ ਇੰਡੀਆ ਨੂੰ ਵਧਾਈ ਦਿੱਤੀ ਗਈ।

Related posts

ਸਰਪੰਚ ਕਹਿੰਦਾ ਲਾਕਡਾਊਨ ‘ਚ ਘਰ ਰਹੋ, ਲੋਕ ਕਹਿੰਦੇ ਉਰੇ ਆ ਤੈਨੂੰ ਬਣਾਈਏ ਥਾਣੇਦਾਰ, ਢਾਹ ਲਿਆ, ਕੁੱਟ ਕੁੱਟ ਬਣਾਤਾ ਦੂੰਬਾ

Htv Punjabi

ਭਗਵੰਤ ਮਾਨ ਨੇ ਮੋਦੀ ਤੇ ਟਰੰਪ ਦੀ ਦੋਸਤੀ ਦੇ ਖੋਲ੍ਹੇ ਨਵੇਂ ਰਾਜ਼, ਭਾਰਤੀ ਵਿਦਿਆਰਥੀਆਂ ਨਾਲ ਜੋੜਕੇ ਕਹੀ ਆਹ ਗੱਲ!

Htv Punjabi

ਹੁਣ ਕੰਗਨਾ ਰਣੌਤ ਨਾਲ ਹੋਇਆ ਕਰਨਗੇ ਸੱਤ ਪੁਲਿਸ ਵਾਲੇ

htvteam