Htv Punjabi
International Punjab Sport

ਪਿਛਲੇ ਚਾਰ ਮੁਕਾਬਲੇ ਰਾਇਲ ਚੈਲੇਜਰਸ ਤੋਂ ਜਿੱਤ ਨਹੀਂ ਸਕੀ ਪੰਜਾਬ ਦੀ ਟੀਮ,, ਕੀ ਕ੍ਰਿਸ ਗੇਲ ਦੀ ਹੋਵੇਗੀ ਵਾਪਸੀ?

ਆਈਪੀਐੱਲ ਦੇ 13ਵੇਂ ਸੀਜ਼ਨ ਦਾ ਛੇਵਾਂ ਮੈਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੰਜਰਜ਼ ਬਂੈਗਲੁਰੂ ਦੇ ਵਿਚ ਅੱਜ ਦੁਬਈ ‘ਚ ਖੇਡਿਆ ਜਾਵੇਗਾ। ਪਿਛਲੇ 4 ਮੁਕਾਬਲਿਆਂ ‘ਚ ਬੈਂਗਲੁਰੂ ਨੇ ਪੰਜਾਬ ਨੂੰ ਹਰਾਇਆ ਹੈ। ਉੱਥੇ ਹੀ ਦੁਬਈ ‘ਚ ਦੋਹਾਂ ਟੀਮਾਂ ਦੇ ਵਿੱਚ ਮੈਚ ਖੇਡਿਆ ਗਿਆ, ਜਿਸ ‘ਚ ਪੰਜਾਬ ਦੀ ਜਿੱਤ ਹੋਈ ਸੀ। ਇਸ ਸੀਰੀਜ਼ ‘ਚ ਪੰਜਾਬ ਨੇ ਪਹਿਲਾ ਮੈਚ ਦਿੱਲੀ ਦੇ ਖਿਲਾਫ ਖੇਡਿਆ ,, ਜਿਸ ‘ਚ ਸੁਪਰ ਓਵਰ ‘ਚ ਦਿੱਲੀ ਨੇ ਜਿੱਤ ਹਾਸਿਲ ਕੀਤੀ। ਉੱਥੇ ਹੀ ਬੈਂਗਲੁਰੂ ਨੇ ਆਪਣੇ ਪਹਿਲੇ ਮੈਚ ‘ਚ ਸਨਰਾਈਜ਼ਰਸ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾਇਆ।

ਪੰਜਾਬ ਟੀਮ ‘ਚ ਕਪਤਾਨ ਲੌਕੇਸ਼ ਰਾਹੁਲ ਦੇ ਨਾਲ ਸਭ ਤੋਂ ਅਨੁਭਵੀ ਦਿੱਗਜ ਵੇਸਟਇੰਡੀਜ ਦੇ ਕ੍ਰਿਸ ਗੇਲ ਅਤੇ ਆਸਟ੍ਰੇਲੀਆਈ ਆਲਰਾਂਊਡਰ ਗਲੇਨ ਮੈਕਸਵੈਲ ਦੇ ਮੋਢਿਆਂ ‘ਤੇ ਅਹਿਮ ਜਿੰਮੇਵਾਰੀ ਹੋਵੇਗੀ। ਗੇਲ ਨੇ ਲੀਗ ਦੇ ਇਤਿਹਾਸ ‘ਚ ਸਭ ਤੋਂ ਜਿਆਦਾ 326 ਛੱਕੇ ਅਤੇ ਸਭ ਤੋਂ ਜਿਆਦਾ 6 ਛਤਕ ਲਗਾਏ ਹਨ। ਬਾਲਿੰਗ ਡਿਪਾਰਟਮੈਂਟ ‘ਚ ਟੀਮ ਦੇ ਲਈ ਮੁਹੰਮਦ ਸ਼ਮੀ ਅਤੇ ਸ਼ੇਲਡਨ ਕਾਟਰੇਲ ਅਹਿਮ ਭੂਮਿਕਾ ਨਿਭਾਉਣਗੇ।

ਆਰਸੀਬੀ ‘ਚ ਵਿਰਾਟ ਕੋਹਲੀ ਦੇ ਇਲਾਵਾ ਏਬੀ ਡਿਵੀਲੀਅਰਜ਼ ਅਤੇ ਫਿੰਚ ਵਰਗੇ ਦਿੱਗਜ ਬੱਲੇਬਾਜ਼ ਹਨ। ਟੀਮ ਦੇ ਕੋਲ ਕ੍ਰਿਸ ਮਾਰਿਸ, ਮੋਇਨ ਅਲੀ ਅਤੇ ਵਸ਼ਿੰਗਟਨ ਸੁੰਦਰ ਹਨ। ਬਾਲਿੰਗ ਡਿਪਾਰਟਮੈਂਟ ‘ਚ ਆਰਸੀਬੀ ਦਾ ਯੁਜਵੇਂਦਰ ਚਹਿਲ ਦੇ ਇਲਾਵਾ ਓਮੇਸ਼ ਯਾਦਵ ਅਤੇ ਨਵਦੀਪ ਸੈਣੀ ਮਜਬੂਤੀ ਦਿੰਦੇ ਨਜ਼ਰ ਆਉਂਣਗੇ। ਕੋਹਲੀ ਆਈਪੀਅੱਲ ‘ਚ ਸਭ ਤੋਂ ਜਿਆਦਾ 5412 ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।

Related posts

ਟੈੱਟ ਦੇ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਲਈ ਬੁਰੀ ਖ਼ਬਰ, ਪਤਾ ਲੱਗਣ ‘ਤੇ ਚਾਰੇ ਪਾਸੇ ਪੈ ਰਹੀਆਂ ਨੇ ਭਾਜੜਾਂ!

Htv Punjabi

ਪਰਿਵਾਰ ਨੂੰ 2022 ਦੀਆਂ ਵੋਟਾਂ ਸਾਰੀ ਉਮਰ ਯਾਦ ਰਹਿਣਗੀਆਂ ? ਪਰਿਵਾਰ ਨੂੰ ਸਾਢੇ 3 ਲੱਖ ‘ਚ ਪਈਆਂ ਵੋਟਾਂ

htvteam

‘ਆਪ’ ਵੱਲੋਂ ਕੈਪਟਨ ਨੂੰ ਧਮਕੀ, 20 ਦਿਨ ਦਾ ਦਿੱਤਾ ਅਲਟੀਮੇਟਮ

htvteam