ਪਿਛਲੇ ਦੋ ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਸਾਫ ਦੇਖਿਆ ਜਾ ਰਿਹਾ ਹੈ ਕਿ ਇੱਕ ਲੜਕੀ ਨੂੰ ਕਿੰਝ ਲੁਟੇਰਿਆਂ ਦੇ ਵੱਲੋਂ ਘੜੀਸਦੇ ਹੋਏ ਸੜਕ ਤੇ ਲਜਾਇਆ ਜਾ ਰਿਹਾ ਗੱਲਬਾਤ ਕਰਦੇ ਆਂ ਲੜਕੀ ਨੇ ਦੱਸਿਆ ਕਿ ਗਿਆਰਵੀਂ ਜਮਾਤ ਵਿੱਚ ਪੜਦੀ ਹੈ ਤੇ ਉਸਦਾ ਨਾਮ ਲਕਸ਼ਮੀ ਹੈ ਉਸ ਨੇ ਦੱਸਿਆ ਕਿ ਲੁਟੇਰੇ ਫੋਨ ਖੋਣ ਦੀ ਨੀਅਤ ਦੇ ਨਾਲ ਉਸਦੇ ਕੋਲ ਆਏ ਸਭ ਤੋਂ ਪਹਿਲਾਂ ਉਸ ਨੂੰ ਧੱਕਾ ਦਿੱਤਾ ਜਦੋਂ ਦੀਵਾਰ ਦੇ ਨਾਲ ਵੱਜੀ ਤਾਂ ਉਸ ਨੂੰ ਮੁਆਫੀ ਦਾ ਕਹਿਣ ਲੱਗੇ ਤੇ ਉਸ ਤੋਂ ਬਾਅਦ ਅਚਾਨਕ ਉਸ ਦੇ ਹੱਥੋਂ ਫੋਨ ਖੋ ਕੇ ਫਰਾਰ ਹੋਣ ਲੱਗੇ ਫੋਨ ਬਚਾਉਣ ਦੇ ਕਰਕੇ ਲੜਕੀ ਨੇ ਕਾਫੀ ਜਦੋਜਹਿਦ ਕੀਤੀ ਪਰ ਲੁਟੇਰਿਆਂ ਦੇ ਵੱਲੋਂ ਲੜਕੀ ਦਾ ਹੱਥ ਨਾ ਛੱਡਿਆ ਗਿਆ ਪੀਪੀਆਰ ਮਾਰਕੀਟ ਤੱਕ ਕਰੀਬ ਅੱਧਾ ਕਿਲੋਮੀਟਰ ਤੱਕ ਲੜਕੀ ਨੂੰ ਨਾਲ ਹੀ ਘੜੀਸਦੇ ਲੈ ਕੇ ਗਏ,,,,,,,,,,,
ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਤੇ ਪਰਿਵਾਰਿਕ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੂੰ ਨਹੀਂ ਪਤਾ ਪੁਲਿਸ ਆਈ ਤਾਂ ਜਰੂਰ ਹੈ ਪਰ ਉਹਨਾਂ ਦੀ ਲੜਕੀ ਦਾ ਪੂਰਾ ਸਰੀਰ ਛਿੱਲਿਆ ਗਿਆ ਹੈ ਤੇ ਬਹੁਤ ਜਿਆਦਾ ਲੜਕੀ ਤਕਲੀਫ ਵਿੱਚ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਅਜਿਹੇ ਲੁਟੇਰਿਆਂ ਤੇ ਨੱਥ ਪੈਣੀ ਚਾਹੀਦੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

