Htv Punjabi
corona news crime news India Punjab siyasat

ਲੁਧਿਆਣਾ ਦਾ ਇੱਕ ਡੀਐਸਪੀ ਕਰੋਨਾ ਪਾਜ਼ਿਟਿਵ, ਹਾਲਤ ਖ਼ਰਾਬ ਹੋਣ ਮਗਰੋਂ ਵੈਂਟੀਲੇਟਰ ‘ਤੇ ਰੱਖਿਆ !

ਲੁਧਿਆਣਾ :- ਕਰੋਨਾ ਵਾਇਰਸ ਦਾ ਕਹਿਰ ਪੰਜਾਬ ਤੇ ਲਗਾਤਾਰ ਵਧਦਾ ਜਾ ਰਿਹਾ ਹੈ।  ਪੰਜਾਬ ਚ ਇਸ ਵੇਲੇ ਜਿਥੇ ਕੋਰੋਨਾ ਪੀੜਤਾਂ ਦੀ ਗਿਣਤੀ 170 ਦਾ ਅੰਕੜਾ ਪਾਰ ਕਰ ਗਈ ਐ, ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਤੇ ਸੂਬਾ ਸਰਕਾਰ ਦੇ ਸਪੈਸ਼ਲ ਚੀਫ ਸੈਕਟਰੀ ਕੇਬੀਐੱਸ ਸਿੱਧੂ ਨੇ ਇੱਕ ਟਵੀਟ ਕਰਕੇ ਪੰਜਾਬ ਵਾਸੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਲੁਧਿਆਣਾ ਵਿਖੇ ਤਾਇਨਾਤ ਇੱਕ 52 ਸਾਲਾ ਪੰਜਾਬ ਪੁਲਿਸ ਗਜ਼ਟਿਡ ਅਧਿਕਾਰੀ ਨੂੰ ਕਰੋਨਾ ਟੈਸਟ ਦੌਰਾਨ ਪੌਜ਼ਿਟਿਵ ਪਾਇਆ ਗਿਆ ਹੈ।

ਕੇਬੀਐੱਸ ਸਿੱਧੂ ਨੇ ਆਪਣੇ ਟਵੀਟ ਵਿੱਚ ਅੱਗੇ ਲਿਖਿਆ ਹੈ ਕਿ ਉਹ ਅਧਿਕਾਰੀ ਪਿਛਲੇ ਇੱਕ ਹਫਤੇ ਤੋਂ ਬਿਮਾਰ ਚੱਲ ਰਿਹਾ ਸੀ ਤੇ ਹੁਣ  ਤਬੀਅਤ ਜ਼ਿਆਦਾ ਵਿਗੜਣ ਤੇ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ। ਸੂਤਰਾਂ ਅਨੁਸਾਰ ਇਹ ਗਜ਼ਟਿਡ ਪੁਲਿਸ ਅਧਿਕਾਰੀ ਇੱਕ ਡੀਐਸਪੀ ਹੈ ਜਿਸ ਦੀ ਦੇਖਭਾਲ ਡਾਕਟਰਾਂ ਵੱਲੋਂ ਵਧੀਆ ਢੰਗ ਨਾਲ ਕੀਤੀ ਜਾ ਰਹੀ ਐ।

 

ਇਸ ਖ਼ਬਰ ਦੀ ਪੂਰੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ…..

 

 

Related posts

ਸਿੱਧੂ ਮੂਸੇਵਾਲਾ ਦਾ ਗੀਤ ਹੋਇਆ ਸੱਚਾ ਸਾਬਿਤ ਸਿੱਧੂ ਮੁੜ ਹੋਇਆ ਜਿਉਂਦਾ

htvteam

ਆਹ ਖ਼ਾਸ ਕਿਸਮ ਦਾ ਗੰਨੇ ਦਾ ਰਸ ਕਰਦੈ ਵੱਡੇ ਚਮਤਕਾਰ

htvteam

ਆਹ ਦੇਖ ਲਓ ਮੁੰਡਿਆਂ ਨੇ ਫ਼ਿਲਮਾਂ ਦੇ ਸੀਨ ਵੀ ਫੇਲ੍ਹ ਕਰਤੇ

htvteam

Leave a Comment