ਸੁੱਖ ਆਯੁਰਵੈਦਿਕ ਦੇ MD ਰਾਜਵਿੰਦਰ ਸਿੰਘ ਗਿੱਲ ਨੂੰ ਸਲਾਂਘਾਯੋਗ ਕੰਮਾਂ ਵਾਸਤੇ ਆਜ਼ਾਦੀ ਦਿਹਾੜੇ (15 ਅਗਸਤ) ਮੌਕੇ ਮੋਹਾਲੀ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਮੋਹਾਲੀ ਦੇ 6 ਫੇਜ਼ ‘ਚ ਹੋਇਆ ਸੀ। ਇਸ ਸਮਾਗਮ ਦੌਰਾਨ ਆਪ ਐਮ ਐਲ ਏ ਕੁਲਵੰਤ ਸਿੰਘ, ਮੋਹਾਲੀ ਦੇ ਡਿਪਟੀ ਕਮਿਨਸ਼ਨਰ ਕੋਮਲ ਮਿੱਤਲ ਸਮੇਤ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ। ਦੱਸ ਦਈਏ ਕਿ ਰਾਜਵਿੰਦਰ ਸਿੰਘ ਗਿੱਲ ਸਮਾਜਿਕ ਕੰਮਾਂ ਦੇ ਨਾਲ ਗੋਡਿਆਂ ਦੀ ਗ੍ਰੀਸ ਅਤੇ ਆਯੁਰਵੈਦਿਕ ਨਾਲ ਲੋਕਾਂ ਦੀ ਸੇਵਾ ਕਰਦੇ ਹਨ।

