Htv Punjabi
Punjab Video

ਸੋਸ਼ਲ ਮੀਡੀਆ ਤੇ ਅਜਿਹਾ ਕੰਮ ਕਰਨ ਵਾਲੇ ਕਰਨ ਗੌਰ ਨਹੀਂ ਤਾਂ ਤੁਹਾਨੂੰ ਜਾਣਾ ਪੈ ਸਕਦਾ ਜੇਲ੍ਹ

ਬੀਤੀ ਦਿਨੀ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਲੀਡਰ ਸੰਦੀਪ ਥਾਪਰ ਤੇ ਹਮਲਾ ਹੋਇਆ ਤੇ ਉਸਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਫਿਲੌਰ ਪੁਲਿਸ ਨੇ ਨਸ਼ੇ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ ਇਨ੍ਹਾਂ ਦੋਵਾਂ ਘਟਨਾ ਤੋਂ ਬਾਅਦ ਕਈ ਲੋਕਾਂ ਸੋਸ਼ਲ ਮੀਡੀਆ ਤੇ ਗਰਮ ਬਿਆਨਬਾਜ਼ੀ ਦੇਖਣ ਨੂੰ ਮਿਲੀ ਤੇ ਕਈ ਲੋਕਾਂ ਨੇ ਭੜਕਾਊ ਭਾਸ਼ਣ ਵੀ ਦਿੱਤੇ ਜਿਸਦੇ ਨਾਲ ਵੱਖ-ਵੱਖ ਧਰਮਾ ਦੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਜਿਸਤੋਂ ਬਾਅਦ ਲੁਧਿਆਣਾ ਪੁਲਿਸ ਵੱਡਾ ਫੈਸਲਾ ਲੈਂਦੇ ਹੋਏ ਇਕ ਪ੍ਰੇਸ ਨੋਟਿਸ ਜਾਰੀ ਕੀਤਾ ਹੈ,,,,,,,,

ਜਿਸਦੇ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਹੋਰਾਂ ਨੇ ਲੋਕਾਂ ਨੂੰ ਅਗਾਹ ਕਰਦੇ ਹੋਇਆ ਲਿਖਿਆ ਕੀ ਜੇਕਰ ਹੁਣ ਕਿਸੇ ਨੇ ਕਿਸੇ ਧਰਮ ਬਾਰੇ ਜਾਂ ਫਿਰ ਨਿੱਜੀ ਤੋਰ ਤੇ ਭੜਕਾਊ ਭਾਸ਼ਣ ਦੇਕੇ ਕਿਸੇ ਤੇ ਸ਼ਬਦੀ ਵਾਰ ਕੀਤਾ ਤਾਂ ਉਸ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸਦੇ ਨਾਲ ਇਹ ਵੀ ਦੱਸਣਯੋ ਹੈ ਕੀ ਲੁਧਿਆਣਾ ਪੁਲਿਸ ਨੇ ਤਿੰਨ ਲੋਕਾਂ ਤੇ ਸਖਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਦਿੱਤਾ ਹੈ ਜਿਨ੍ਹਾਂ ਮੁਲਜ਼ਮਾਂ ਚ ਸੁਮਿਤ ਜਸੂਜਾ ਜੋ ਕਿ ਸ਼ਿਵ ਸੈਨਾ ਲੀਡਰ ਹੈ ਉਨ੍ਹਾਂ ਤੇ ਵੀ ਮਾਮਲਾ ਦਰਜ ਕਰ ਦਿੱਤਾ ਇਸਦੇ ਨਾਲ ਹੀ ਗੈਵਿਨ ਗਿੱਲ ਅਤੇ ਨੀਰਜ ਨਾਮ ਦੇ ਨੌਜਵਾਨਾਂ ਤੇ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਤੇ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮ ਨੇ ਸੋ ਦੋਸਤੋ ਤੁਸੀ ਫੇਸਬੁੱਕ ਅਤੇ ਭੜਕਾਊ ਪੋਸਟਾਂ ਪਾਉਂਣ ਤੋਂ ਗੁਰੇਜ਼ ਕਰਿਓ ਕਿਉਕੀ ਹੁਣ ਪੰਜਾਬ ਪੁਲਿਸ ਐਕਸ਼ਨ ਮੂਡ ਵਿੱਚ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਤ ਨੂੰ ਫੈਕਟਰੀ ‘ਚ ਵੜ ਮੁੰਡੇ ਚੌਂਕੀਦਾਰ ਨਾਲ ਹੀ ਟੱਪ ਗਏ ਹੱਦਾਂ

htvteam

ਮੌਸਮ ਵਿਭਾਗ ਦੀ ਭਵਿੱਖਬਾਣੀ, ਘਰੋਂ ਬਾਹਰ ਜਾਣ ਵਾਲੇ ਦੇਖਣ ਖਬਰ

htvteam

16 ਦਸੰਬਰ ਨੂੰ ਕਿਸਾਨੀ ਅੰਦੋਲਨ ਨੂੰ ਲੈਕੇ ਸੁਪਰੀਮ ਕੋਰਟ ‘ਚ ਹੋਵੇਗਾ ਵੱਡਾ ਫੈਸਲਾ…

htvteam

Leave a Comment