Htv Punjabi
Health India

ਸੋਸ਼ਲ ਮੀਡੀਆ ਤੇ 80 ਸਾਲਾ ਬਜ਼ੁਰਗ ਦੀ ਜੂਸ ਵਾਲੀ ਰੇਹੜੀ ਤੇ ਜੂਸ ਕੱਢਦੀ ਦੀ ਵੀਡੀਓ ਹੋਈ ਵਾਇਰਲ

ਅੰਮ੍ਰਿਤਸਰ ਕਚਹਿਰੀ ਨਜ਼ਦੀਕ ਪਿਛਲੇ ਲੰਬੇ ਸਮੇਂ ਤੋਂ ਜੂਸ ਦੀ ਰੇਹੜੀ ਲਗਾਉਣ ਵਾਲੀ ਅੱਸੀ ਸਾਲ ਕਰੀਬ ਮਾਤਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਕੇ ਲੋਕ ਆਪੋ ਆਪਣੇ ਤਰੀਕੇ ਦੀ ਕੈਪਸ਼ਨ ਵੀਡੀਓ ਦੇ ਨਾਲ ਲਿਖ ਰਹੇ ਹਨ ਕੁਝ ਲੋਕ ਲਿਖ ਰਹੇ ਹਨ ਕਿ ਮਾਤਾ ਦੇ ਏਨੀ ਉਮਰ ਵਿੱਚ ਕੰਮ ਕਰਨ ਦੇ ਹੌਸਲੇ ਦੀ ਅਸੀਂ ਦਾਦ ਦਿੰਦਿਆਂ ਅਤੇ ਕੁਝ ਲੋਕ ਕਹਿ ਰਹੇ ਹਨ ਕਿ ਅੱਜਕੱਲ੍ਹ ਨੌਜਵਾਨ ਵਿਹਲੇ ਹਨ ਉਨ੍ਹਾਂ ਨੂੰ ਇਸ ਮਾਤਾ ਤੋਂ ਕੋਈ ਸੇਧ ਲੈਣੀ ਚਾਹੀਦੀ ਹੈ ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਮਾਤਾ ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਅੰਮ੍ਰਿਤਸਰ ਕਚਹਿਰੀ ਚੌਂਕ ਵਿਚ ਜੂਸ ਦੀ ਰੇਹੜੀ ਲਗਾ ਰਹੀ ਹੈ ਲੇਕਿਨ ਲੋਕਡਾਊਨ ਦੌਰਾਨ ਪੁਲੀਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੋਂ ਬਾਅਦ ਉਸ ਨੇ ਆਪਣੀ ਰੇਹੜੀ ਸਾਈਡ ਤੇ ਗਲੀ ਵਿੱਚ ਲਗਾ ਲਈ ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿਚ ਇਕ ਬੇਟਾ ਹੈ ਅਤੇ ਇਕ ਬੇਟੀ ਹੈ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਹੈ ਲੇਕਿਨ ਘਰ ਵਿਚ ਕੱਲਿਆਂ ਦਾ ਦਿਲ ਨਾ ਲੱਗਣ ਕਰਕੇ ਉਹ ਆਪਣੀ ਕਿਰਤ ਕਰਕੇ ਕਮਾਈ ਕਰ ਰਹੀ।

ਦੂਜੇ ਪਾਸੇ ਸਮਾਜਸੇਵੀ ਤੋਂ ਆਏ ਨੌਜਵਾਨ ਨੇ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਟ੍ਰੋਲ ਹੁੰਦੇ ਦੇਖੀ ਸੀ ਜਿਸ ਤੋਂ ਬਾਅਦ ਅੱਜ ਉਹ ਮਾਲੀ ਸਹਾਇਤਾ ਕਰਨ ਲਈ ਇੱਥੇ ਪਹੁੰਚੇ ਹਨ।

Related posts

ਬੋਲਣ-ਸੁਣਨ ਤੋਂ ਵਾਂਝੀ ਬੱਚੀ ਨੇ ਪੁਲਿਸ ਪਾਰਟੀ ਨੂੰ ਨਾਕੇ ‘ਤੇ ਆਕੇ ਸੁਣਾਈ ਅਜਿਹੀ ਗੱਲ ਕਿ ਸਾਰੇ ਪੁਲਿਸ ਵਾਲਿਆਂ ਦੇ ਅੰਦਰਲੇ ਬਾਪ ਜਾਗ ਪਏ 

Htv Punjabi

ਦਵਾਈਆਂ ਤੇ ਇਲਾਜ ਦੇ ਨਾਂ ‘ਤੇ ਆਹ ਦੇਖੋ ਕੀ ਹੋ ਰਿਹੈ, ਪਹਾੜ੍ਹੀ ਵੈਦ ਕੱਢ ਲਿਆਇਆ ਕਾਲਾ ਸੱਚ

htvteam

ਧਨਤੇਰਸ ਦੇ ਮੌਕੇ ਸੋਨੇ ਦੀਆਂ ਕੀਮਤਾਂ ‘ਚ ਆਈ ਭਾਰੀ ਗਿਰਾਵਟ, ਸਰਕਾਰ ਵੀ ਇਸ ਦਿਨ ਤੱਕ ਵੇਚੇਗੀ ਇਸ ਕੀਮਤ ‘ਤੇ ਸੋਨਾ…

htvteam