Htv Punjabi
Crime Punjab Video

ਸੱਜਣ ਕੁਮਾਰ ਹੋਇਆ ਬਰੀ ? ਭੜਕੇ 84 ਪੀੜਤ

ਦਿੱਲੀ ਦੀ ਰਾਊਜ ਐਵਨਿਊ ਕੋਰਟ ਵੱਲੋਂ ਸੱਜਨ ਕੁਮਾਰ ਨੂੰ ਬਰੀ
ਬਰੀ ਕਰਨ ਤੇ ਬੋਲੇ 1984 ਪੀੜਤ
ਕਿਹਾ ਉਨਾਂ ਦੇ ਜਖਮਾਂ ਤੇ ਨਮਕ ਛਿੜਕਣ ਦਾ ਕੀਤਾ ਕੰਮ
ਕੋਰਟ ਤੋਂ ਨਹੀਂ ਮਿਲਿਆ ਇਨਸਾਫ
ਅੱਜ ਦੇ ਦਿਨ ਨੂੰ ਦੱਸਿਆ ਕਾਲੇ ਦੌਰ ਦੇ ਬਰਾਬਰ
ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਲੁਧਿਆਣਾ ਸਥਿਤ 1984 ਸਿੱਖ ਕਤਲੇਆਮ ਪੀੜਤਾਂ ਵੱਲੋਂ ਹੰਗਾਮੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ 41 ਸਾਲ ਬਾਅਦ ਵੀ ਉਹਨਾਂ ਦੇ ਜਖਮ ਹਰੇ ਨੇ ਉਹਨਾਂ ਕਿਹਾ ਕਿ ਜਿੱਥੇ ਅੱਜ ਦਾ ਦਿਨ ਉਹਨਾਂ ਲਈ ਕਾਲੇ ਦੌਰ ਦੇ ਬਰਾਬਰ ਹੈ।

ਉਹਨਾਂ ਕਿਹਾ ਕਿ 10 ਹਜਾਰ ਦੇ ਕਰੀਬ ਸਿੱਖ ਪਰਿਵਾਰਾਂ ਨੂੰ ਘਰਾਂ ਵਿੱਚੋਂ ਕੱਢ ਕੇ ਜਿੰਦਾ ਜਲਾਇਆ ਗਿਆ ਤੇ ਮਾਰਿਆ ਗਿਆ ਸੀ ਇਸ ਮਾਮਲੇ ਵਿੱਚ ਗਵਾਹਾਂ ਵੱਲੋਂ ਵੀ ਆਪਣੀਆਂ ਗਵਾਹੀਆਂ ਦਿੱਤੀਆਂ ਗਈਆਂ ਅਤੇ ਉਹਨਾਂ ਵਿੱਚੋਂ ਕੁਝ ਗਵਾਹ ਵੀ ਮਰ ਚੁੱਕੇ ਨੇ ਪਰ ਬਾਵਜੂਦ ਇਸਦੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਪਾਇਆ।

ਇਸ ਦੌਰਾਨ ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਅੰਦਰ ਖੂਨ ਹੈ ਉਦੋਂ ਤੱਕ ਉਹ ਇਸੇ ਤਰੀਕੇ ਨਾਲ ਲੜਾਈ ਲੜਦੇ ਰਹਿਣਗੇ ਇਸ ਤੋਂ ਇਲਾਵਾ ਉਹਨਾਂ ਨੇ ਅਗਲੀ ਮੀਟਿੰਗ ਤੋਂ ਬਾਅਦ ਵੱਡਾ ਫੈਸਲਾ ਲੈਣ ਦੀ ਵੀ ਗੱਲ ਕਹੀ ਹੈ ਇਹੀ ਨਹੀਂ ਉਹਨਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਕਈ ਕਾਂਗਰਸੀਆਂ ਦੇ ਵੱਡੇ ਆਗੂ ਸ਼ਾਮਿਲ ਸਨ ਜਿਨਾਂ ਖਿਲਾਫ ਉਹਨਾਂ ਦੀ ਜੰਗ ਜਾਰੀ ਰਹੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਸਮੋਸੇ ਚੋਂ ਕੀ ਨਿਕਲਿਆ, ਗਾਹਕ ਦੇ ਉੱਡੇ ਹੋਸ਼

htvteam

ਆਹ ਬੰਦੇ ਮਿੰਟਾਂ ਚ ਹੋਏ ਨੰ** ਗ

htvteam

Big Breaking- ਹੁਣੇ ਹੁਣੇ ਧੜੱਮ ਕਰਕੇ ਡਿੱਗੀ ਵੱਡੀ ਇਮਾਰਤ

htvteam

Leave a Comment