Htv Punjabi
Punjab

ਹਟਾਈਆਂ ਜਾ ਰਹੀਆਂ ਹਨ ਖੇਤੀ ਖੇਤਰ ਦੀਆਂ ਦੀਵਾਰਾਂ, ਅੰਨਦਾਤਾ ਨੂੰ ਮਿਲੇਗਾ ਲਾਭ- ਮੋਦੀ

ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਕਿਸਾਨਾਂ ਦੇ ਕੋਲ ਆਪਣੀ ਫਸਲ ਮੰਡੀਆਂ ਦੇ ਨਾਲ ਨਾਲ ਬਾਹਰ ਵੀ ਭੇਜਣ ਦਾ ਰਸਤਾ ਹੈ, ਉਹਨਾਂ ਨੇ ਕਿਹਾ ਕਿ ਅੱਜ ਭਾਰਤ ‘ਚ ਮੰਡੀਆਂ ਦਾ ਅਧੁਨੀਕਰਨ ਤਾਂ ਹੋ ਹੀ ਰਿਹਾ ਹੈ , ਕਿਸਾਨਾਂ ਨੂੰ ਡਿਜੀਟਲ ਪਲੇਟਫਾਰਮ ‘ਤੇ ਫਸਲ ਵੇਚਣ ਅਤੇ ਖਰੀਦਣ ਦਾ ਵੀ ਵਿਕਲਪ ਦਿੱਤਾ ਗਿਆ ਹੈ, ਇਸ ਦੇ ਲਈ ਕਿਸਾਨਾਂ ਨੂੰ ਨਵੀਂ ਚੋਣ ਅਤੇ ਨਵਾਂ ਬਜ਼ਾਰ ਮਿਲੇਗਾ।

punjabi

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਮੰਡੀਆਂ ਦਾ ਅਧੁਨੀਕਰਨ ਹੋ ਰਿਹਾ ਹੈ, ਫਸਲਾਂ ਨੂੰ ਮੰਡੀ ਦੇ ਨਾਲ ਬਜ਼ਾਰ ‘ਚ ਵੇਚਣ ਦੀ ਵੀ ਚੋਣ ਮਿਲ ਰਹੀ ਹੈ, ਪੀਐੱਮ ਨੇ ਕਿਹਾ ਕਿ ਦੇਸ਼ ‘ਚ ਹਰ ਪਾਸੇ ਤੋਂ ਵਿਕਾਸ ਕੀਤਾ ਜਾ ਰਿਹਾ ਹੈ, ਅੱਜ ਭਾਰਤ ਦੇ ਵਿਚ ਕਾਰਪੋਰੇਟ ਟੈਕਸ ਸਭ ਤੋਂ ਘੱਟ ਹੈ।
ਇਸ ਮੌਕੇ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਜਦੋਂ ਇਕ ਸੈਕਟਰ ਵਿਕਸਿਤ ਹੋ ਜਾਂਦਾ ਹੈ ਤਾਂ ਉਸਦਾ ਵਿਕਾਸ ਦਾ ਅਸਰ ਦੂਸਰੇ ਸੈਕਟਰਾਂ ‘ਤੇ ਵੀ ਪੈਂਦਾ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਖੇਤੀ ‘ਚ ਜਿਨ੍ਹਾ ਨਿੱਜੀ ਖੇਤਰ ‘ਚ ਨਿਵੇਸ਼ ਕੀਤਾ ਜਾਣਾ ਚਾਹੀਦਾ ਸੀ ਉਨਾ ਨਿਵੇਸ਼ ਨਹੀਂ ਕੀਤਾ ਗਿਆ। ਨਿੱਜੀ ਖੇਤਰ ‘ਚ ਕ੍ਰਿਸ਼ੀ ਖੇਤਰ ਨੂੰ ਐਕਸਪੋਲਰ ਨਹੀਂ ਕੀਤਾ ਗਿਆ। ਪੀਐੱਮ ਮੋਦੀ ਨੇ ਕਿਹਾ ਹੈ ਕਿ ਕ੍ਰਿਸ਼ੀ ਖੇਤਰ ‘ਚ ਨਿਜੀ ਕੰਪਨੀਆਂ ਵਧੀਆ ਕੰਮ ਕਰ ਰਹੀਆਂ ਹਨ, ਪਰ ਉਹਨਾਂ ਨੂੰ ਹੋਰ ਵੀ ਵਧੀਆ ਕੰਮ ਕਰਨ ਦੀ ਜ਼ਰੂਰਤ ਹੈ।

Related posts

ਪੰਜਾਬ ਸਰਕਾਰ ਵਲੋਂ ਪ੍ਰਿੰਸੀਪਲ ਰਿਫ਼ਤ ਵਹਾਬ ਸਟੇਟ ਅਵਾਰਡ ਨਾਲ ਸਨਮਾਨਿਤ

htvteam

ਚਾਲੀ ਤੋਂ ਬਾਅਦ ਵੀ ਮਾਂ ਬਣਨ ਦਾ ਸੁਪਨਾ ਟੁੱਟਣ ਨਹੀਂ ਦਿੰਦੈ ਆਹ ਲੇਡੀ ਡਾਕਟਰ

htvteam

ਹਸਪਤਾਲ ‘ਚ ਇਲਾਜ਼ ਦੀ ਬਜਾਏ ਚੱਲਦਾ ਸੀ ਅਜਿਹਾ ਕੰਮ

htvteam