ਰੱਖਿਆ ਮਾਹਿਰਾ ਨੇ ਕਿਹਾ ਹਾਲੇ ਹੋਰ ਚੱਲੇਗੀ ਖਾੜੀ ਮੁਲਕਾਂ ਦੀ ਜੰਗ
ਕਿਹਾ ਹੋ ਸਕਦੀ ਖਾਦਾ ਦੀ ਆਉਣ ਵਾਲੇ ਸਮੇਂ ਚ ਦਿੱਕਤ
ਪਾਕਿਸਤਾਨ ਬਾਰੇ ਵੀ ਬੋਲੇ
ਇਰਾਨ ਅਤੇ ਇਜਰਾਇਲ ਦੀ ਜੰਗ ਲਗਾਤਾਰ ਜਾਰੀ ਹੈ ਅਤੇ ਅਮਰੀਕਾ ਵੀ ਇਸ ਵਿਚ ਅਹਿਮ ਰੋਲ ਨਿਭਾ ਰਿਹਾ ਹੈ, ਪਰ ਇਹ ਜੰਗ ਹੁਣ ਖਤਮ ਹੋਣ ਦੀ ਥਾਂ ਤੇ ਹੋਰ ਭੱਖਦੀ ਹੋਈ ਵਿਖਾਈ ਦੇ ਰਹੀ ਹੈ। ਇਸ ਜੰਗ ਨੂੰ ਲੈ ਕੇ ਕਰਨਲ ਡੀਐਸ ਗਰੇਵਾਲ ਨੇ ਕਿਹਾ ਹੈ ਕਿ ਭਾਵੇਂ ਇਜਰਾਇਲ ਇਰਾਨ ਦੇ ਵਿੱਚ ਚੱਲ ਰਹੀ ਪਰਮਾਣੂ ਗਤੀਵਿਧੀਆਂ ਨੂੰ ਲੈ ਕੇ ਇਹ ਜੰਗ ਲੜ ਰਿਹਾ ਹੈ ਪਰ ਅਮਰੀਕਾ ਦੀ ਮਨਸ਼ਾ ਕੁਦਰਤੀ ਸੋਮਿਆ ਦੇ ਉੱਤੇ ਆਪਣਾ ਕਬਜ਼ਾ ਜਮਾਉਣਾ ਹੈ ਜਿਸ ਦਾ ਇਰਾਨ ਵਿਰੋਧ ਕਰ ਰਿਹਾ ਹੈ ਇਸ ਕਰਕੇ ਇਹ ਜੱਗ ਹੋਰ ਲੰਬਾ ਸਮਾਂ ਚੱਲ ਸਕਦੀ ਹੈ। ਉਹਨਾਂ ਕਿਹਾ ਕਿ ਫਿਲਹਾਲ ਭਾਵੇਂ ਇਰਾਨ ਤੋਂ ਭਾਰਤ ਵਿੱਚ ਸਪਲਾਈ ਹੋ ਰਹੀ ਹੈ ਪਰ ਆਉਂਦੇ ਸਮੇਂ ਦੇ ਵਿੱਚ ਜੱਗ ਦੇ ਗੰਭੀਰ ਸਿੱਟੇ ਵੀ ਹੋਰਨਾਂ ਮੁਲਕਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ।
ਕਰਨਲ ਡੀਐਸ ਗਰੇਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਅੰਦਰ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ ਹੈ ਅਤੇ ਇਸ ਦੌਰਾਨ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਫਰਟੀਲਾਈਜ਼ਰ ਇੰਪੋਰਟ ਕਰਵਾਈ ਜਾਂਦੇ ਨੇ ਭਾਰਤ ਹਾਲੇ ਵੀ ਕਈ ਗੁਆਂਢੀ ਮੁਲਕਾਂ ਤੇ ਨਿਰਭਰ ਹੈ। ਉਹਨਾਂ ਕਿਹਾ ਕਿ ਆਉਂਦੇ ਸਮੇਂ ਦੇ ਵਿੱਚ ਇਸ ਦੀ ਕਿੱਲਤ ਵੀ ਆ ਸਕਦੀ ਹੈ ਪਰ ਫਿਲਹਾਲ ਇਰਾਨ ਭਾਰਤ ਦੇ ਸਮੁੰਦਰੀ ਜਹਾਜ਼ ਲੰਘਣ ਦੇ ਰਿਹਾ ਹੈ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪਾਕਿਸਤਾਨ, ਤੁਰਕੀ ਅਤੇ ਕੁਝ ਹੋਰ ਮੁਲਕ ਜਰੂਰ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹਨਾਂ ਤੇ ਯਕੀਨ ਨਹੀਂ ਹੈ। ਉੱਥੇ ਹੀ ਈਰਾਨ ਅਤੇ ਅਮਰੀਕਾ ਦੋਵੇਂ ਹੀ ਆਪੋ ਆਪਣੇ ਸ਼ਰਤਾਂ ਤੇ ਅੜੇ ਹੋਏ ਨੇ। ਡੀਐਸ ਗਰੇਵਾਲ ਨੇ ਕਿਹਾ ਕਿ ਹੁਣ ਤੱਕ ਦੋਵਾਂ ਪਾਸਿਓਂ ਕਾਫੀ ਨੁਕਸਾਨ ਹੋ ਚੁੱਕਾ ਹੈ। ਇਥੋਂ ਤੱਕ ਕਿ ਚਾਈਨਾ ਅਤੇ ਰੂਸ ਦੀ ਇਰਾਨ ਦਾ ਸਾਥ ਦੇ ਰਹੇ ਨੇ। ਜਿਸ ਗੱਲ ਕਰਕੇ ਅਮਰੀਕਾ ਲਗਾਤਾਰ ਨਾਟੋ ਤੇ ਇਹ ਇਲਜ਼ਾਮ ਲਗਾ ਰਿਹਾ ਹੈ ਕਿ ਉਹ ਕਦੇ ਵੀ ਉਸਦਾ ਸਾਥ ਨਹੀਂ ਦਿੰਦਾ। ਉਹਨਾਂ ਕਿਹਾ ਕਿ ਫਿਲਹਾਲ ਭਾਰਤ ਦੀ ਕੂਟਨੀਤੀ ਤਾਂ ਕੰਮ ਕਰ ਰਹੀ ਹੈ। ਕਿਉਂਕਿ ਭਾਰਤ ਨਾ ਤਾਂ ਇਰਾਨ ਵੱਲ ਪੂਰੀ ਤਰਹਾਂ ਸਮਰਪਿਤ ਹੈ ਤੇ ਨਾ ਹੀ ਅਮਰੀਕਾ ਵੱਲ। ਇਹੀ ਕਾਰਨ ਹੈ ਕਿ ਭਾਰਤ ਦੇ ਸਮੁੰਦਰੀ ਬੇੜੇ ਫਿਲਹਾਲ ਹੋਰਮੁਜਾ ਤੋ ਆਸਾਨੀ ਨਾਲ ਆ ਜਾ ਰਹੇ ਨੇ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
