Htv Punjabi
Video

ਹਸਪਤਾਲ ‘ਚ ਦੇਖੋ ਕੀ ਹੋਇਆ ?

ਜੇਕਰ ਤੁਸੀ ਅਜਿਹੇ ਸਰਕਾਰੀ ਹਸਪਤਾਲਾਂ ਚ ਆਪਣੇ ਬੱਚਿਆਂ ਦਾ ਇਲਾਜ਼ ਕਰਵਾਉਣ ਦੀ ਸੋਚ ਰਹੇ ਹੋਂ ਤਾਂ ਠਹਿਰ ਜਾਓ ਪਹਿਲਾਂ ਇਸ ਖਬਰ ਨੂੰ ਪੂਰਾ ਸੁਣ ਲਿਓ ਫਿਰ ਵਿਚਾਰ ਕਰਿਓ ਕਿਉਕੀ ਹੁਣ ਅਜਿਹੇ ਸਰਕਾਰੀ ਹਸਪਤਾਲਾਂ ਚ ਆਪਣੇ ਬੱਚਿਆਂ ਦਾ ਇਲਾਜ਼ ਕਰਵਾਉਂਣਾ ਤੁਹਾਨੂੰ ਮਹਿੰਗਾ ਪੈ ਸਕਦਾ ਐ ਜੀ ਮਾਮਲਾ ਉੱਤਰ ਪ੍ਰਦੇਸ ਦੇ ਜਿਲ੍ਹਾ ਕਾਨਪੁਰ ਤੋਂ ਸਾਹਮਣੇ ਆਇਆ ਐ ਜਿੱਥੇ ਸਿਵਲ ਹਸਪਤਾਲ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਐ ਇੱਥੇ ਸੰਕਰਮਿਤ ਖੂਨ ਚੜ੍ਹਾਉਣ ਕਾਰਨ 14 ਬੱਚਿਆਂ ਦੀ ਜਾਨ ਦਾਅ ‘ਤੇ ਲੱਗੀ ਹੋਈ ਹੈ।

ਇਹ ਬੱਚੇ ਹੁਣ ਏਡਜ਼ ਤੇ ਹੈਪੇਟਾਈਟਸ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ। ਕਾਨਪੁਰ ਦੇ ਮੈਡੀਕਲ ਕਾਲਜ ‘ਚ ਸਾਹਮਣੇ ਆਏ ਇਸ ਮਾਮਲੇ ‘ਚ ਪਤਾ ਲੱਗਾ ਹੈ ਕਿ ਇਨ੍ਹਾਂ ਬੱਚਿਆਂ ਨੂੰ ਚੜ੍ਹਾਉਣ ਤੋਂ ਪਹਿਲਾਂ ਖੂਨ ਦੀ ਜਾਂਚ ਨਹੀਂ ਕੀਤੀ ਗਈ ਸੀ। ਉਧਰ, ਮੈਡੀਕਲ ਕਾਲਜ ਪ੍ਰਸ਼ਾਸਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਦਰਅਸਲ ਕਾਨਪੁਰ ਦੇ ਸਰਕਾਰੀ ਹਸਪਤਾਲ ਵਿੱਚ ਖੂਨ ਚੜ੍ਹਾਉਣ ਕਾਰਨ 14 ਬੱਚਿਆਂ ਦੇ ਐਚਆਈਵੀ, ਏਡਜ਼ ਤੇ ਹੈਪੇਟਾਈਟਸ ਤੋਂ ਪੀੜਤ ਹੋ ਗਏ। ਇਸ ਬਾਰੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀਆਂ ਭਾਜਪਾ ਸਰਕਾਰਾਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਲਾਗ ਵਾਲਾ ਖੂਨ ਚੜ੍ਹਾਉਣਾ ਸ਼ਰਮਨਾਕ ਤੇ ਦੁਖਦਾਈ ਹੈ,,,,,,

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਹਨ ਪਰ ਕੀ ਉਨ੍ਹਾਂ ਨੇ ਕਦੇ ਆਪਣੀਆਂ ਭਾਜਪਾ ਸਰਕਾਰਾਂ ਲਈ ਜਵਾਬਦੇਹੀ ਤੈਅ ਕੀਤੀ ਹੈ। ਭਾਜਪਾ ਸਰਕਾਰ ਦੇ ਇਸ ਨਾ ਮੁਆਫ਼ੀਯੋਗ ਅਪਰਾਧ ਦੀ ਸਜ਼ਾ ਮਾਸੂਮ ਬੱਚਿਆਂ ਨੂੰ ਭੁਗਤਣੀ ਪੈ ਰਹੀ ਹੈ।

ਇਸ ਮਾਮਲੇ ‘ਤੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ ਕਿ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਪੂਰੀ ਸੰਵੇਦਨਸ਼ੀਲਤਾ ਨਾਲ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਖ਼ੂਨ ਇੱਕ ਪ੍ਰਾਈਵੇਟ ਲੈਬ ਤੋਂ ਕਰਵਾਇਆ ਗਿਆ ਸੀ। ਵਿਸਥਾਰਤ ਰਿਪੋਰਟ ਆਉਣ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਾਂਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਬੇਨਤੀ ਹੈ ਕਿ ਉਹ ਅਜਿਹੇ ਮਾਮਲਿਆਂ ਵਿੱਚ ਸਿਆਸੀ ਵਾਅਦੇ ਨਾ ਕਰਨ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਇਸ ਸ਼ਹਿਰ ‘ਚ ਉਤਰਿਆ ਕੋਰੋਨਾ ਦਾ ਜਹਾਜ਼ ਏਅਰਪੋਰਟ ਉੱਤੇ ਭਾਰੀ ਹੰਗਾਮਾ

htvteam

ਆਹ ਮੁੰਡਿਆਂ ਨੇ ਅੰਦਰੋ ਕੁੰਡੀ ਲਗਾਕੇ ਦੇਖੋ ਕੀਤਾ ਪੁੱਠਾ ਕੰਮ ਜਦੋਂ ਮਾਲਕ ਨੇ ਦੇਖਿਆ ਅੰਦਰਲਾ ਸੀਨ, ਤਾਂ ਉੱਡ ਗਏ ਹੋਸ਼

htvteam

ਸਰੀਰ ਨੂੰ ਤੰਦਰੁਸਤ ਰੱਖਣ ਲਈ ਘਰੇ ਬਣਾਓ ਫੁੱਲਾਂ ਦੀ ਚੱਟਣੀ

htvteam

Leave a Comment