Htv Punjabi
Crime Punjab Video

ਹੁਣੇ ਹੁਣੇ ਪੁਲਿਸ ਨੇ ਕੀਤਾ 2 ਦਾ ਐਨਕਾਉਂਟਰ

ਕਸਬਾ ਮੱਖੂ ਦੇ ਵਪਾਰੀ ਗਾਬਾ ਕਰਿਆਣਾ ਕਤਲ ਕਾਂਡ ਵਿੱਚ
ਪੁਲਿਸ ਵੱਲੋਂ ਦੋ ਸ਼ੂਟਰਾਂ ਦਾ ਐਨਕਾਊਂਟਰ
ਜ਼ਖ਼ਮੀ ਸ਼ੂਟਰ ਦਾ ਹਸਪਤਾਲ ਵਿੱਚ ਇਲਾਜ ਜਾਰੀ
ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਖੂ ਵਿੱਚ ਕਰਿਆਣਾ ਵਪਾਰੀ ਗਾਬਾ ਦੇ ਕਤਲ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਸ਼ੂਟਰਾਂ ਨੂੰ ਜੰਮੂ-ਕਸ਼ਮੀਰ ਤੋਂ ਕਾਬੂ ਕੀਤਾ ਗਿਆ ਸੀ। ਦੇਰ ਰਾਤ ਹਥਿਆਰਾਂ ਦੀ ਬਰਾਮਦਗੀ ਦੌਰਾਨ ਪੁਲਿਸ ਅਤੇ ਸ਼ਾਰਪ ਸ਼ੂਟਰ ਵਿਸ਼ੂ ਵਿਚਾਲੇ ਮੁੱਠਭੇੜ ਹੋ ਗਈ।

ਫਿਰੋਜ਼ਪੁਰ ਪੁਲਿਸ ਦੋਸ਼ੀਆਂ ਨੂੰ ਸਰਹੱਦੀ ਫੀਡਰ ਨਹਿਰ ਦੇ ਨੇੜੇ ਹਥਿਆਰ ਬਰਾਮਦ ਕਰਵਾਉਣ ਲਈ ਲੈ ਕੇ ਗਈ ਸੀ। ਇਸ ਦੌਰਾਨ ਸ਼ੂਟਰ ਵਿਸ਼ੂ ਨੇ ਅਚਾਨਕ ਪੁਲਿਸ ਪਾਰਟੀ ਉੱਤੇ ਗੋਲੀਬਾਰੀ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਪਹਿਲਾਂ ਹਵਾਈ ਫਾਇਰ ਕੀਤੇ ਗਏ ਅਤੇ ਬਾਅਦ ਵਿੱਚ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਵਿਸ਼ੂ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਜੀਰਾ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਦੇ ਐੱਸ.ਐੱਸ.ਪੀ. *ਭੂਪਿੰਦਰ ਸਿੰਘ ਸਿੱਧੂ* ਨੇ ਦੱਸਿਆ ਕਿ ਗਾਬਾ ਕਤਲ ਕਾਂਡ ਦੇ ਦੋਸ਼ੀ ਵਿਸ਼ੂ ਅਤੇ ਉਸ ਦੇ ਸਾਥੀਆਂ ਨੂੰ ਜੰਮੂ-ਕਸ਼ਮੀਰ ਵਿੱਚ ਇੱਕ ਸਾਂਝੇ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਤਲ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋਸ਼ੀਆਂ ਨੇ ਮੱਖੂ ਇਲਾਕੇ ਵਿੱਚ ਕਈ ਵਾਰ ਰੇਕੀ ਕੀਤੀ ਸੀ। ਕਤਲ ਤੋਂ ਬਾਅਦ ਉਨ੍ਹਾਂ ਨੇ ਸਰਹੱਦੀ ਫੀਡਰ ਨਹਿਰ ਨੇੜੇ ਹਥਿਆਰ ਲੁਕਾ ਕੇ ਰੱਖੇ ਹੋਏ ਸਨ।

ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ਤੇ ਜਦੋਂ ਪੁਲਿਸ ਦੇਰ ਰਾਤ ਵਿਸ਼ੂ ਅਤੇ ਉਸ ਦੇ ਸਾਥੀ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਮੌਕੇ ‘ਤੇ ਲੈ ਕੇ ਗਈ ਤਾਂ ਵਿਸ਼ੂ ਨੇ ਬਰਾਮਦਗੀ ਦੌਰਾਨ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ। ਇਸ ਦੇ ਜਵਾਬ ਵਿੱਚ ਪੁਲਿਸ ਨੇ ਕਾਰਵਾਈ ਕੀਤੀ, ਜਿਸ ਦੌਰਾਨ ਵਿਸ਼ੂ ਦੇ ਹੱਥ ਵਿੱਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਫਿਲਹਾਲ ਉਸ ਦਾ ਇਲਾਜ ਚੱਲ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦਿਨਾਂ ‘ਚ ਪੈਣ ਵਾਲੀ ਗਰਮੀ ਲੋਕਾਂ ਨੂੰ ਛੇੜੂ ਮੁਸੀਬਤ, ਖਬਰ ਸੁਣਕੇ ਹੁਣੇ ਕਰੋ ਬਚਾਅ

htvteam

ਲੌਕ ਡਾਊਨ ਦਾ ਅਸਰ, ਆਹ ਸਬਜ਼ੀ ਮੰਡੀ ਮੰਡੀ ਬਣੀ ਜੰਗ ਦਾ ਮੈਦਾਨ, ਪੁਲਿਸ ਤੇ ਆਹੜਤੀਏ ਪੈ ਗਏ ਫੜ੍ਹੀਆਂ ਵਾਲਿਆਂ ਦੇ ਪਿੱਛੇ, ਭਜਾ ਭਜਾ ਦੇਖੋ ਕੀ ਹਾਲ ਕੀਤਾ

Htv Punjabi

पंजाब के बाद अब राजस्थान के डेरी फार्मर की जेर बाओ की टेंशन होगी खत्म

htvteam

Leave a Comment