Htv Punjabi
Punjab

ਲੌਕ ਡਾਊਨ ਦਾ ਅਸਰ, ਆਹ ਸਬਜ਼ੀ ਮੰਡੀ ਮੰਡੀ ਬਣੀ ਜੰਗ ਦਾ ਮੈਦਾਨ, ਪੁਲਿਸ ਤੇ ਆਹੜਤੀਏ ਪੈ ਗਏ ਫੜ੍ਹੀਆਂ ਵਾਲਿਆਂ ਦੇ ਪਿੱਛੇ, ਭਜਾ ਭਜਾ ਦੇਖੋ ਕੀ ਹਾਲ ਕੀਤਾ

ਜਲੰਧਰ ; ਕੋਰੋਨਾ ਵਾਇਰਸ ਦੇ ਖੌਫ ਦੇ ਵਿੱਚ ਜਲੰਧਰ ਦੀ ਮਕਸੂਦਾਂ ਸਥਿਤ ਸੁਬਜ਼ੀ ਮੰਡੀ ਵਿੱਚ ਵੀਰਵਾਰ ਸਵੇਰੇ ਬਿਨਾਂ ਇਜ਼ਾਜ਼ਤ ਦੇ ਫੜੀਆਂ ਲਾਉਣ ਨੂੰ ਲੈ ਕੇ ਵਿਵਾਦ ਹੋ ਗਿਆ।ਫਡੀ ਲਾਉਣ ਵਾਲੇ ਇਸ ਮਾਮਲੇ ਨੂੰ ਲੈ ਕੇ ਆੜਤੀਆਂ ਦੇ ਨਾਲ ਝਗੜਾ ਕਰਨ ਤੇ ਉਤਰ ਅਾਏ।ਕਾਫੀ ਦੇਰ ਤੱਕ ਮੁੱਦੇ ਤੇ ਗਰਮਾਗਰਮੀ ਦੇ ਬਾਅਦ ਪੁਲਿ; ਅਤੇ ਆੜਤੀਆਂ ਨੇ ਉੁਨ੍ਹਾਂ ਨੂੰ ਖਦੇੜ ਦਿੱਤਾ।ਸਵੇਰੇ ਸਵੇਰਰੇ ਹੋਏ ਇਸ ਘਟਨਾਕ੍ਰਮ ਦੇ ਬਾਅਦ ਮੰਡੀ ਦੇ ਆੜਤੀਆਂ ਨੇ ਜਿਲਾ ਮੰਡੀ ਬੋਰਡ ਨੂੰ ਸਿ਼ਕਾਇਤ ਦੇ ਕੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਰੱਖੀ।

ਦਰਅਸਲ, ਜਿ਼ਲਾ ਪ੍ਰਸ਼ਾਸਨ ਵੱਲੋਂ ਮਕਸੂਦਾਂ ਸਬਜ਼ੀ ਮੰਡੀ ਵਿੱਚ ਰਿਟੇਲ ਕਾਰੋਬਾਰ ਦੇ ਲਈ ਫੜੀਆਂ ਲਾਉਣ ਦੀ ਇਜ਼ਾਜਤ ਦਿੱਤੀ ਗਈ ਹੈ।ਇਸ ਨੂੰ ਲੈ ਕੇ ਜਿਲਾ ਮੰਡੀ ਬੋਰਡ ਦੁਆਰਾ ਫੜੀ ਲਾਉੁਣ ਦੇ ਲਈ ਆਵੇਦਨ ਲੈਣ ਤੋਂ ਲੈ ਕੇ ਸੂਚੀ ਤਿਆਰ ਕੀਤੇ ਜਾਣ ਦੀ ਪ੍ਰਕਿਰਿਆ ਜਾਰੀ ਹੈ।ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾ ਨੂੰ ਵਿਭਾਗ ਵੱਲੋਂ ਮੰਡੀ ਵਿੱਚ ਫੜੀਆਂ ਲਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾਣਾ ਹੈ ਪਰ ਇਸ ਤੋਂ ਇੱਕ ਦਿਨ ਪਹਿਲਾਂ ਹੀ ਵੀਰਵਾਰ ਨੂੰ ਮੰਡੀ ਵਿੱਚ ਕੁਝ ਲੋਕਾਂ ਨੇ ਰਿਟੇਲ ਕਾਰੋਬਾਰ ਦੇ ਲਈ ਫੜੀਆਂ ਲਾ ਦਿੱਅਆਂ।ਇਸ ਦੌਰਾਨ ਫਲ ਅਤੇ ਸਬਜ਼ੀਆਂ ਦੀ ਬੋਲੀ ਕਰਵਾਉਣ ਦੇ ਲਈ ਪਹੁੰਚੇ ਆੜਤੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।ਇਸ ਤੇ ਬਿਨਾਂ ਇਜ਼ਾਜ਼ਤ ਦੇ ਫੜੀਆਂ ਲਾਉਣ ਦਾ ਉਨ੍ਹਾਂ ਨੇ ਵਿਰੋਧ ਕਰ ਦਿੱਤਾ।ਇਸ ਗੱਲ ਨੂੰ ਲੈ ਕੇ ਦੋਨਾਂ ਗੁੱਟਾਂ ਦੇ ਆਮਣੇ ਸਾਹਮਣੇ ਹੋਣ ਤੇ ਵਿਵਾਦ ਵੱਧ ਗਿਆ।

ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਡਿਵੀਜ਼ਨ ਨੰਬਰ ਇੱਕ ਦੀ ਪੁਲਿਸ ਨੇ ਗੈਰ ਕਾਨੂੰਨੀ ਫੜੀਆਂ ਲਾਉਣ ਵਾਲਿਆਂ ਨੂੰ ਮੌਕੇ ਤੋਂ ਖਦੇੜ ਦਿੱਤਾ।ਉੱਥੇ, ਆੜਤੀਆਂ ਦੀ ਸਿ਼ਕਾਇਤ ਤੇ ਨਾਜਾਇਜ਼ ਫਡੀ ਲਾਉਣ ਵਾਲਿਆਂ ਨੂੰ ਥਾਣੇ ਲੈ ਗਏ।ਇਸ ਦੌਰਾਨ ਆੜਤੀ ਨੇਤਾ ਡਿੰਪੀ ਸਚਦੇਵਾ ਨੇ ਕਿਹਾ ਕਿ ਮਕਸੂਦਾਂ ਸਬਜ਼ੀ ਮੰਡੀ ਵਿੱਚ ਕੁਝ ਲੋਕਾਂ ਦੁਆਰਾ ਨਾਜ਼ਾਇਜ਼ ਫੜੀਆਂ ਲਾ ਕੇ ਕਬਜ਼ਾ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।ਇਸ ਮਾਮਲੇ ਨੂੰ ਲੈ ਕੇ ਜਿ਼ਲਾ ਮੰਡੀ ਬੋਰਡ ਨੂੰ ਸਿ਼ਕਾਇਤ ਦਿੱਤੀ ਗਈ ਹੈ।

Related posts

ਸਕੇ ਚਾਚੇ ਨਾਲ ਭਤੀਜੇ ਨੇ ਕੀਤਾ ਕਾਂ! ਡ, ਅਜਿਹੇ ਰਿਸ਼ਤਿਆਂ ਤੋਂ ਰਹੋ ਬੱਚਕੇ

htvteam

ਦਿੱਲੀ ਤੋਂ ਬਾਅਦ ਲੁਧਿਆਣਾ ਚ ਰੈੱਡ ਅਲਰਟ ਜਾਰੀ, ਡਰੇ ਲੋਕ ?

htvteam

ਗਾਂ-ਮੱਝ ਗੱਭਣ ਨਹੀਂ ਹੋ ਰਹੀ ਤਾਂ ਸੁਣੋ ਦੇਸੀ ਨੁਸਕਾ

htvteam

Leave a Comment