Htv Punjabi
Punjab Video

ਹੁਣੇ ਹੁਣੇ ਮਾਨਸੂਨ ਦੀ ਮੁੜ ਹੋਈ ਵਾਪਸੀ, ਵਿਭਾਗ ਦਾ ਐਲਾਨ

ਪੰਜਾਬ ਭਰ ਵਿੱਚੋ ਮਾਨਸੂਨ ਦੀ ਵਾਪਸੀ ਸ਼ੁਰੂਆਤ

ਲੁਧਿਆਣਾ ਚ ਇਸ ਵਾਰ ਮਾਨਸੂਨ ਦੌਰਾਨ 14 ਸਾਲਾਂ ਬਾਅਦ ਪਿਆ ਰਿਕਾਰਡ ਤੋੜ ਮੀਹ
ਕਿਤੇ ਕਿਤੇ ਹੋ ਸਕਦੀ ਹੈ ਹਲਕੀ ਬਰਸਾਤ
ਪਰ ਆਉਣ ਵਾਲੇ ਚਾਰ ਪੰਜ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ
ਮਾਨਸੂਨ ਦੌਰਾਨ ਪੰਜਾਬ ਭਰ ਵਿੱਚ ਚੰਗੀਆਂ ਬਰਸਾਤਾਂ ਦੇਖਣ ਨੂੰ ਮਿਲੀਆਂ ਹਨ ਅਤੇ ਕਈ ਜਗ੍ਹਾ ਇਹਨਾਂ ਬਰਸਾਤਾਂ ਕਾਰਨ ਫਸਲਾਂ ਖਰਾਬ ਹੋਈਆਂ ਹਨ ਜਾਂ ਫਿਰ ਹੜ ਵਰਗੇ ਹਾਲਾਤ ਵੀ ਪੰਜਾਬ ਵਿੱਚ ਬਣੇ ਹਨ । ਪਰ ਹੁਣ ਮਾਨਸੂਨ ਦੀ ਵਾਪਸੀ ਦੀ ਸ਼ੁਰੂਆਤ ਹੋ ਚੁੱਕੀ ਹੈ। ਅਤੇ ਆਉਣ ਵਾਲੇ ਚਾਰ ਪੰਜ ਦਿਨ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਲੁਧਿਆਣਾ ਪੀਏਯੂ ਦੇ ਮੌਸਮ ਵਿਗਿਆਨੀ ਭਵਨੀਤ ਕੌਰ ਕਿੰਗਰਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ।।

ਲੁਧਿਆਣਾ ਪੀ ਏ ਯੂ ਮੌਸਮ ਵਿਗਿਆਨੀ ਅਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਅੱਜ ਲੁਧਿਆਣਾ ਵਿੱਚ ਕਿਤੇ ਕਿਤੇ ਹਲਕੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਪਰ ਆਉਣ ਵਾਲੇ ਚਾਰ ਪੰਜ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਮਾਨਸੂਨ ਦੌਰਾਨ ਚੰਗੀ ਬਰਸਾਤ ਦੇਖਣ ਨੂੰ ਮਿਲੀ ਹੈ।

ਲੁਧਿਆਣਾ ਵਿੱਚ ਲਗਭਗ 845 ਐਮਐਮ ਬਰਸਾਤ ਹੋਈ ਹੈ ਜਿਹੜੀ ਕਿ 2011 ਤੋਂ ਬਾਅਦ ਸਭ ਤੋਂ ਵੱਧ ਬਰਸਾਤ ਰਿਕਾਰਡ ਕੀਤੀ ਗਈ ਹੈ। ਇਸ ਤੋਂ ਪਹਿਲਾਂ 2011 ਵਿੱਚ 1157 ਐਮਐਮ ਬਰਸਾਤ ਰਿਕਾਰਡ ਕੀਤੀ ਗਈ ਸੀ । ਉਥੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਖੁਸ਼ਕ ਮੌਸਮ ਦੇ ਚੱਲਦੇ ਆਂ ਤਾਪਮਾਨ ਵਿੱਚ ਵਾਧਾ ਜਰੂਰ ਰਿਕਾਰਡ ਕੀਤਾ ਗਿਆ ਹੈ । ਉਹਨਾਂ ਨੇ ਕਿਹਾ ਕਿ ਫਸਲਾਂ ਦੀ ਕਟਾਈ ਕੀਤੀ ਜਾ ਰਹੀ ਹੈ ਅਤੇ ਇਹ ਮੌਸਮ ਕਟਾਈ ਲਈ ਲਾਹੇਬੰਦ ਹੈ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤੌਬਾ ਤੌਬਾ 2 ਮੁੰਡਿਆਂ ਕੋਲੋ ਕਰੋੜਾਂ ਦਾ ਮਾਲ

htvteam

ਚਿੱਟਾ ਪੀ ਸਰਪੰਚਣੀ ਦੇ ਘਰਵਾਲੇ ਨੇ ਸਾਥੀਆਂ ਸਣੇ ਕਰ’ਤਾ ਗੰਦਾ ਕਾਂਡ

htvteam

ਵਿਆਹ ਤੋਂ ਐਨ ਪਹਿਲਾਂ ਕੁੜੀ ਨੇ ਮੁੰਡੇ ਨੂੰ ਦਿੱਤਾ ਕੋਰਾ ਜਵਾਬ, ਕਹੀ ਆਹ ਗੱਲ

htvteam

Leave a Comment