ਕਦੇ ਨਾ ਪਹੁੰਚਣ ਨਾਲੋਂ ਦੇਰ ਨਾਲ ਪਹੁੰਚਣਾ ਜਿਆਦਾ ਚੰਗਾ ਹੁੰਦਾ ਹੈ,,, ਕਿਉਂਕਿ ਕਾਹਲੀ ਅੱਗੇ ਟੋਏ ਟੋਏ ਕਾਹਲੇ ਕੰਮ ਕਦੇ ਨਾ ਹੋਏ,,, ਜਲਦੀ ਪਹੁੰਚਣ ਦੇ ਚੱਕਰਾਂ ਦੇ ਵਿੱਚ ਕਈ ਵਾਰ ਅਸੀਂ ਅਜਿਹਾ ਹਾਦਸਾ ਕਰਵਾ ਲੈਦੇ ਆਂ ਜਿਸਦੀ ਭਰਭਾਈ ਸਾਰੀ ਉਮਰ ਨਹੀਂ ਹੁੰਦੀ,,, ਤਾਜ਼ਾ ਮਾਮਲਾ ਜ਼ਿਲ੍ਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਤੋਂ ਸਾਹਮਣੇ ਆਇਆ ਜਿੱਥੇ ਕਿ ਭਿਆਨਕ ਸੜਕ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਖੜੇ ਟਰੱਕ ਦੇ ਵਿੱਚ ਸਫੇਦ ਰੰਗ ਦੀ ਕਾਰ ਜਾ ਟਕਰਾਉਂਦੀ ਹੈ। ਜਿਸ ਦੌਰਾਨ ਕਾਰ ਦੇ ਪਰਖਜੇ ਉੱਡ ਗਏ। ਅਤੇ ਇਸ ਦੇ ਵਿੱਚ ਇੱਕ ਬੱਚੇ ਸਮੇਤ ਚਾਰ ਜ਼ਖਮੀ ਹੋਏ ਨੇ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ ਹੈ।,,,,,,,
ਜਾਣਕਾਰੀ ਮੁਤਾਬਿਕ ਪਤਾ ਲੱਗਿਆ ਕਿ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਟਰੱਕ ਖੜਿਆ ਸੀ। ਅਤੇ ਪਿੱਛੋਂ ਆ ਰਹੀ ਚਿੱਟੇ ਰੰਗ ਦੀ ਕਾਰ ਉਸ ਦੇ ਵਿੱਚ ਜਾ ਟਕਰਾਈ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ,, ਮੌਕੇ ਤੇ ਇਹਨਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਲੋਕਾਂ ਦਾ ਕਹਿਣਾ ਸੀ ਕਿ ਟ੍ਰੈਫਿਕ ਪੁਲਿਸ ਅਤੇ ਹਾਈਵੇ ਪੈਟਰੋਲਿਅਮ ਪੁਲਿਸ ਇਹਨਾਂ ਟਰੱਕ ਵਾਲਿਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ,,, ਕਿਉਂਕਿ ਉੱਤਰ ਭਾਰਤ ਦੇ ਵਿੱਚ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਦੇ ਧੁੰਦ ਪੈਣ ਲੱਗ ਗਈ ਹੈ। ਜਿਸਦੇ ਚਲਦੇ ਹੁਣ ਕਈ ਸੜਕ ਹਾਦਸੇ ਵਾਪਰ ਸਕਦੇ ਨੇ ਇਹ ਵੀ ਜਿਹੜਾ ਹਾਦਸਾ ਧੁੰਧ ਕਾਰਨ ਹੀ ਵਾਪਰਿਆ।,,,, ਪਰ ਇੱਥੇ ਲੋੜ ਹੈ ਲੋਕਾਂ ਨੂੰ ਵੀ ਥੋੜਾ ਧਿਆਨ ਨਾਲ ਤੇ ਸਬਰ ਨਾ ਚੱਲਣ ਦੀ ਕਿਉਂਕਿ ਧੁੰਦ ਕਾਰਨ ਪਹਿਲਾਂ ਹੀ ਸੜਕਾਂ ਦੇ ਉੱਤੇ ਕੁਝ ਵੀ ਦਿਖਾਈ ਨਹੀਂ ਦਿੰਦਾ ਪਰ ਤੇਜ਼ ਰਫਤਾਰੀ ਦੇ ਕਰਕੇ ਅਸੀਂ ਆਪਣੀ ਜਾਨ ਵੀ ਜੋਖਮ ਦੇ ਵਿੱਚ ਪਾ ਲੈਂਦੇ ਹਾਂ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……