Htv Punjabi
Punjab Video

ਹੁਣੇ ਹੁਣੇ ਵਾਪਰਿਆ ਭਿਆਨਕ ਸੜਕ ਹਾਦਸਾ

ਦੋ ਗੱਡੀਆਂ ਦੀ ਹੋਈ ਆਹਮੋ ਸਾਹਮਣੇ ਹੋਈ ਭਿਆਨਕ ਟੱਕਰ

ਸੜਕ ਸੁਰੱਖਿਆ ਫੋਰਸ ਨੇ ਪਹੁੰਚ ਕੇ ਜ਼ਖਮੀ ਨੂੰ ਪਹੁੰਚਾਇਆ ਹਸਪਤਾਲ
ਸੜਕੀ ਆਵਾਜਾਈ ਬਹਾਲ ਕਰਵਾਈ
ਕਪੂਰਥਲਾ ਦੇ ਢਿੱਲਵਾਂ ਤੋਂ ਉੱਚਾ ਮਾਰਗ ਤੇ ਪਿੰਡ ਨੂਰਪੁਰ ਜਨੂੰਹਾਂ ਵਿਖੇ ਅੱਜ ਸਵੇਰੇ ਦੋ ਗੱਡੀਆਂ ਦੀ ਆਹਮੋ ਸਾਹਮਣੇ ਭਿਆਨਕ ਟੱਕਰ ਹੋ ਜਾਣ ਕਾਰਨ ਦੋਵੇਂ ਗੱਡੀਆਂ ਬੁਰੀ ਤਰਾਂ ਨਾਲ ਨੁਕਸਾਨੀਆਂ ਗਈਆਂ ਅਤੇ ਜਿਸ ਵਿੱਚ ਸਵਾਰ ਵਿਅਕਤੀ ਜ਼ਖ਼ਮੀ ਹੋ ਗਏ ਹਨ ਪਰ ਗਣੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ।

ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਜੋ ਕੇ ਆਪਣੀ ਇਨੋਵਾ ਗੱਡੀ ਨੰਬਰ PB 08 CS 5736 ਚ ਸਵਾਰ ਹੋ ਕੇ ਢਿੱਲਵਾਂ ਤਰਫ਼ ਆਪਣੇ ਪਿੰਡ ਜਾ ਰਹੇ ਸਨ ਜਦੋ ਉਹ ਪਿੰਡ ਨੂਰਪੁਰ ਜਨੂੰਹਾਂ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਗ਼ਲਤ ਸਾਈਡ ਆ ਰਹੀ ਇੱਕ ਮਾਰੂਤੀ ਕਾਰ ਨੰਬਰ DL 7CK 4730 ਨਾਲ ਟੱਕਰ ਹੋ ਗਈ ਜਿਸ ਕਾਰਨ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਪ੍ਰੰਤੂ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ । ਘਟਨਾ ਸਥਾਨ ਤੇ ਤੁਰੰਤ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਏ ਐਸ ਆਈ ਕੁਲਦੀਪ ਸਿੰਘ ਵਲੋਂ ਮਰੂਤੀ ਕਾਰ ਚਾਲਕ ਨੂੰ ਰਾਧਾ ਸੁਆਮੀ ਬਿਆਸ ਹਸਪਤਾਲ਼ ਭੇਜਿਆ ਗਿਆ ਅਤੇ ਗੱਡੀਆਂ ਨੂੰ ਸਾਈਡ ਤੇ ਕਰਕੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪ੍ਰਤਾਪ ਬਾਜਵਾ ਨੇ ਕੈਪਟਨ ਫੇਰ ਫਸਾਇਆ ਕਸੂਤੀ ਸਥਿਤੀ ‘ਚ, ਕਹਿੰਦਾ ਮੈਨੂੰ ਨਾਲ ਲੈਣਾ ਤਾਂ ਕਰੋ ਆਹ ਕੰਮ

Htv Punjabi

ਗੁਆਂਢੀਆਂ ਦਾ ਵਿਆਹ ਮੁੰਡੇ ਲਈ ਬਣਿਆ ਕਾਲ; ਅਗਲੇ ਦਿਨ ਸਵੇਰੇ ਖੇਤਾਂ ‘ਚੋਂ ਮਿਲੀ ਲਾਸ਼

htvteam

ਇੱਕ ਲੱਤ ਵਾਲੇ ਕਿਸਾਨ ਦਾ ਹੌਂਸਲਾ, ਦਿੱਲੀ ਮੇਰੇ ਲਈ ਦੂਰ ਨਹੀਂ

htvteam

Leave a Comment