Htv Punjabi
India International Punjab Video

ਹੁਣ ਅਮਰੀਕਾ ਜਾਣ ਵਾਲਿਆਂ ਤੇ ਦੇਖੋ ਕਿਉਂ ਲੱਗੀ ਪਾਬੰਦੀ

ਲਓ ਜੀ ਹੁਣ ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਭਾਰਤੀਆਂ ਵਿਚ ਸਭ ਤੋਂ ਲੋਕਪ੍ਰਿਯ H-1B, EB-5 ਅਤੇ L-1 ਵੀਜ਼ਾ ਫੀਸਾਂ ‘ਚ ਭਾਰੀ ਵਾਧਾ ਕੀਤਾ ਹੈ। ਸਾਲ 2016 ਦੇ ਬਾਅਦ ਪਹਿਲੀ ਵਾਰ ਫੀਸ ਵਧਾਈ ਜਾ ਰਹੀ ਹੈ ਜੋ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਐੱਚ-1ਬੀ ਵੀਜ਼ਾ ਇਕ ਗੈਰ-ਅਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ।ਉਦਯੋਗਿਕ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਵਿਚ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਲਈ ਇਸ ਨੀਤੀ ‘ਤੇ ਨਿਰਭਰ ਹੈ।

ਅਮਰੀਕੀ ਸਰਕਾਰ ਨੇ 1990 ਵਿਚ ਈਬੀ-5 ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਜੋ ਵਿਦੇਸ਼ੀ ਨਿਵੇਸ਼ਕਾਂ ਨੂੰ ਅਮਰੀਕੀ ਵਪਾਰ ਵਿਚ ਘੱਟੋ-ਘੱਟ 5,00,000 ਅਮਰੀਕੀ ਡਾਲਰ ਦਾ ਨਿਵੇਸ਼ ਕਰਕੇ ਆਪਣੇ ਤੇ ਆਪਣੇ ਪਰਿਵਾਰ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਵਿਚ ਸਮਰੱਥਾ ਦੱਸਦਾ ਹੈ। ਈਬੀ-5 ਪ੍ਰੋਗਰਾਮ 10 ਅਮਰੀਕੀ ਕਾਮਿਆਂ ਨੂੰ ਨੌਕਰੀ ਦੇਣ ਵਿਚ ਮਦਦ ਕਰਦਾ ਹੈ,,,,,,,

ਦਸ ਦਈਏ ਕੀ ਇਹ 1 ਅਪ੍ਰੈਲ ਤੋਂ ਲਾਗੂ ਹੋਣ ਜਾ ਰਹੀ ਨਵੀਂ ਫੀਸ ਦਰ ਮੁਤਾਬਕ ਫਾਰਮ ਆਈ-129 ਤਹਿਤ ਐੱਚ-1ਬੀ ਵੀਜ਼ਾ ਫੀਸ 460 ਅਮਰੀਕੀ ਡਾਲਰ ਤੋਂ ਵਧਾ ਕੇ 780 ਅਮਰੀਕੀ ਡਾਲਰ ਕਰ ਦਿੱਤੀ ਗਈ ਹੈ। ਐੱਚ-1ਬੀ ਰਜਿਸਟ੍ਰੇਸ਼ਨ ਫੀਸ ਅਗਲੇ ਸਾਲ ਤੋਂ 10 ਅਮਰੀਕੀ ਡਾਲਰ ਤੋਂ ਵਧਾ ਕੇ 215 ਅਮਰੀਕੀ ਡਾਲਰ ਹੋ ਜਾਵੇਗਾ। ਐੱਲ-1 ਵੀਜ਼ੇ ਦੀ ਫੀਸ 460 ਅਮਰੀਕੀ ਡਾਲਰ ਤੋਂ ਵਧਾ ਕੇ 1385 ਅਮਰੀਕੀ ਡਾਲਰ ਕਰ ਦਿੱਤੀ ਗਈ ਹੈ ਤੇ ਨਿਵੇਸ਼ਕ ਵੀਜ਼ੇ ਵਜੋਂ ਲੋਕਪ੍ਰਿਯ ਈਬੀ-5 ਵੀਜ਼ੇ ਦੀ ਫੀਸ 3675 ਅਮਰੀਕੀ ਡਾਲਰ ਤੋਂ ਵਧਾ ਕੇ 11,160 ਅਮਰੀਕੀ ਡਾਲਰ ਕਰ ਦਿੱਤੀ ਗਈ ਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦਾ ਸਭ ਤੋਂ ਵੱਡਾ ਜ਼ਮੀਨੀ ਝੱਗੜਾ ਸ਼ੁਰੂ ? ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਦੇ 2 ਪੁੱਤਰ ਟਕਰਾਏ 48 ਖਿਲਾਫ ਪਰਚਾ ਤੇ ਬਾਕੀਆਂ …

Htv Punjabi

ਮੌਜੂਦਾ ਅਤੇ ਸਾਬਕਾ ਕੌਂਸਲਰ ਦੀ ਹੋਈ ਆਪਸੀ ਲੜਾਈ, ਦੋਹਾਂ ਧਿਰਾਂ ਤੇ ਲੱਗੀਆਂ ਸੱਟਾਂ, ਹਸਪਤਾਲ ਚ ਦਾਖਲ

htvteam

ਆਹ ਦੇਖਲੋ ਨੌਜਵਾਨ ਮੁੰਡੇ ਨਾਲ ਦੋ ਨੌਜਵਾਨਾਂ ਨੇ ਕੀ……

htvteam

Leave a Comment