Htv Punjabi
Punjab Video

ਹੁਣ ਆਪ MLA ਰਹਿਣ ਜ਼ਰਾ ਬੱਚਕੇ, ਹੋਇਆ ਐਲਾਨ !

ਸਰਦ ਰੁੱਤ ਵਿਧਾਨ ਸਭਾ ਸੈਸ਼ਨ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਦਿਆਂ ਤੇ ਗੱਲ ਕੀਤੀ ਗਈ ਉੱਥੇ ਹੀ ਵਿਰੋਧੀ ਧਿਰਾਂ ਦੇ ਵਿਧਾਇਕਾਂ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਨੂੰ ਘੇਰਿਆ ਗਿਆ ਅਤੇ ਕਈ ਮੁੱਦੇ ਉਨਾਂ ਨੇ ਵਿਧਾਨ ਸਭਾ ਦੇ ਵਿੱਚ ਚੁੱਕੇ, ਜਿਸ ਵਿੱਚ ਪਾਣੀਆਂ ਦਾ ਮੁੱਦਾ, ਅਧਿਆਪਕਾਂ ਦਾ ਮੁੱਦਾ,, ਮਾਈਨਿੰਗ ਦਾ ਮੁੱਦਾ,,ਤੇ ਕਾਨੂੰਨ ਦਾ ਮੁੱਦਾ ਇਸ ਬੋਲਦੇ ਹੋਏ ਪ੍ਰਗਟ ਸਿੰਘ ਨੇ ਆਪਣੇ ਸੋਸ਼ਲ ਅਕਾਊਂਟ ਤੇ ਵੀਡੀਓ ਸਾਂਝੀ ਕੀਤੀ ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਉਹਨਾਂ ਕਿਹਾ ਕਿ ਸੀਐਮ ਭਗਵੰਤ ਮਾਨ ਜਦੋਂ ਉਹਨਾਂ ਨੂੰ ਸਵਾਲ ਪੁੱਛਦੇ ਨੇ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ। ਤਾਂ ਪ੍ਰਗਟ ਸਿੰਘ ਨੇ ਕਿਹਾ ਕਿ ਜਦੋਂ ਐਮਐਲਏ ਤੁਹਾਡੇ ਪਿੰਡਾਂ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਘੇਰ ਕੇ ਸਵਾਲ ਪੁੱਛਿਆ ਕਰੋ ਕਿ ਤੁਹਾਡਾ ਐਮਐਲਏ ਬਣਦਾ ਕੀ ਫਾਇਦਾ ਜੇਕਰ ਤੁਸੀਂ ਸਾਡੇ ਮਸਲੇ ਹੱਲ ਨਹੀਂ ਕਰੋਗੇ ਸਾਡੇ ਮਸਲਿਆਂ ਤੇ ਵਿਧਾਨ ਸਭਾ ਚ ਮੁੱਦਾ ਨਹੀਂ,,,,,

ਜਿੱਥੇ ਵਿਰੋਧੀ ਧਿਰਾਂ ਨੇ ਆਪ ਪਾਰਟੀ ਨੂੰ ਘੇਰਿਆ ਉੱਥੇ ਹੀ ਪੰਜਾਬ ਵਿਧਾਨ ਸਭਾ ਨੇ ਚਾਰ ਅਹਿਮ ਬਿੱਲ ਸਰਬਸੰਮਤੀ ਨਾਲ ਪਾਸ ਕੀਤੇ ਹਨ। ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਤਿੰਨ ਬਿੱਲ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਜਾਇਦਾਦ ਦਾ ਤਬਾਦਲਾ (ਪੰਜਾਬ ਸੋਧਨਾ) ਬਿੱਲ-2023, ਰਜਿਸਟ੍ਰੇਸ਼ਨ (ਪੰਜਾਬ ਸੋਧਨਾ) ਬਿੱਲ-2023 ਅਤੇ ਭਾਰਤੀ ਸਟੈਂਪ (ਪੰਜਾਬ ਸੋਧਨਾ) ਬਿੱਲ-2023 ਸ਼ਾਮਲ ਹਨ।ਇਸੇ ਤਰ੍ਹਾਂ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਚੌਥਾ ਬਿੱਲ ਪੰਜਾਬ ਕੈਨਾਲ ਐਂਡ ਡਰੇਨੇਜ ਬਿੱਲ-2023 ਪੇਸ਼ ਕੀਤਾ ਗਿਆ।ਵਿਧਾਨ ਸਭਾ ਸੈਸ਼ਨ ਦੌਰਾਨ ਇਨ੍ਹਾਂ ਚਾਰੋ ਬਿੱਲਾਂ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

50 ਤੋਂ ਜ਼ਿਆਦਾ ਲੋਕਾਂ ਦੇ ਨਾਂ ਆਉਣ ਵਾਲੇ ਹੁਕਮਾਂ ਨੇ ਪਾਇਆ ਪੰਗਾ, ਹੁਣ ਵਿਆਹ ‘ਚ ਮਹਿਮਾਨ ਵੀ ਆਇਆ ਕਰਨਗੇ ਸ਼ਿਫਟਾਂ ‘ਚ, ਦੇਖੋ ਕਿਵੇਂ!

Htv Punjabi

ਦੇਖਦੇ ਹੀ ਦੇਖਦੇ ਸੜਕ ‘ਤੇ ਰੁੜ੍ਹ ਗਿਆ ਤੇਜ਼ਾਬ, ਪੈ ਗਈਆਂ ਭਾਜੜਾਂ, ਵੱਡਾ ਹਾਦਸਾ ਹੋਣ ਤੋਂ ਟਲਿਆ

htvteam

ਪਿਓ ਨੇ ਕੁੱਤੇ ਦੀ ਸੰਗਲੀ ਪਾ ਮਾਸੂਮ ਧੀ ਤੇ ਪੁੱਤ ਨਾਲ ਕੀਤੀ ਖ਼ੁਦਕੁਸ਼ੀ

htvteam

Leave a Comment