Htv Punjabi
Punjab

50 ਤੋਂ ਜ਼ਿਆਦਾ ਲੋਕਾਂ ਦੇ ਨਾਂ ਆਉਣ ਵਾਲੇ ਹੁਕਮਾਂ ਨੇ ਪਾਇਆ ਪੰਗਾ, ਹੁਣ ਵਿਆਹ ‘ਚ ਮਹਿਮਾਨ ਵੀ ਆਇਆ ਕਰਨਗੇ ਸ਼ਿਫਟਾਂ ‘ਚ, ਦੇਖੋ ਕਿਵੇਂ!

ਜਲੰਧਰ : ਦੇਸ਼ ਵਿੱਚ ਕੋਰੋਨਾ ਦੇ ਪ੍ਰਕੋਪ ਦੇ ਕਾਰਨ ਅਪ੍ਰੈਲ ਮਈ ਵਿੱਚ ਹੋਣ ਵਾਲੀਆਂ ਕਈ ਵਿਆਹ ਸ਼ਾਦੀਆਂ ਟੱਲ ਗਈਆਂ।ਲਾਕਡਾਊਨ ਖਤਮ ਹੋਣ ਦੇ ਬਾਅਦ ਜੂਨ ਵਿੱਚ ਕਈ ਵਿਆਹ ਹੋਣੇ ਹਨ ਪਰ ਇਸ ਮਹੀਨੇ ਵਿੱਚ ਸਿਰਫ 6 ਮਹੂਰਤ ਹਨ, ਜਿਨ੍ਹਾਂ ਵਿੱਚੋਂ ਹੁਣ 5 ਹੀ ਬਚੇ ਹਨ।ਲਾਕਡਾਊਨ ਅਤੇ ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਨੇ ਵਿਆਹ ਸਮਾਰੋਹ ਵਿੱਚ 50 ਲੋਕਾਂ ਦੇ ਸ਼ਾਮਿਲ ਹੋਣ ਦੀ ਇਜ਼ਾਜ਼ਤ ਦਿੱਤੀ ਹੈ।ਇਸ ਦਾ ਪੰਜਾਬ ਦੇ ਲੋਕਾਂ ਨੇ ਤੋੜ ਕੱਢ ਲਿਆ ਹੈ ਤਾਂ ਕਿ ਵਿਆਹ ਵਿੱਚ ਸਾਰੇ ਖਾਸ ਮਹਿਮਾਨ ਸ਼ਾਮਿਲ ਹੋ ਸਕਣ।

ਇਹ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸਿ਼ਫਟ ਵਾਈਜ਼ ਬੁਲਾਉਣਗੇ।ਜਿਹੜੇ ਮਹਿਮਾਨ ਸ਼ਾਕਾਹਾਰੀ ਹਨ ਉਨ੍ਹਾਂ ਨੂੰ ਸ਼ਾਮ 4 ਤੋਂ 6 ਵਜੇ ਦੀ ਸਿ਼ਫਟ ਵਿੱਚ ਬੁਲਾਇਆ ਜਾ ਰਿਹਾ ਹੈ, ਜਿਸ ਵਿੱਚ ਰਾਜਮਾ, ਚਾਵਲ, ਪਨੀਰ ਪਰੋਸਿਆ ਜਾ ਰਿਹਾ ਹੈ।ਜਿਹੜਾ ਮਟਨ, ਚਿਕਨ, ਕਬਾਬ ਅਤੇ ਸ਼ਰਾਬ ਦੇ ਸ਼ੌਕੀਨ ਹਨ, ਉਨ੍ਹਾਂ ਨੂੰ 6 ਵਜੇ ਤੋਂ ਰਾਤ 8 ਵਜੇ ਦੀ ਸਿ਼ਫਟ ਵਿੱਚ ਇਨਵਾਈਟ ਕੀਤਾ ਜਾ ਰਿਹਾ ਹੈ।ਮਹਿਮਾਨਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹ ਸਮਾਰੋਹ ਵਿੱਚ 30 ਤੋਂ 45 ਮਿੰਟ ਹੀ ਰਹਿਣ।

ਇਸ ਨਾਲ 2 ਫਾਇਦੇ ਹੋ ਰਹੇ ਹਨ – ਇੱਕ ਸਮਾਰੋਹ ਵਿੱਚ ਭੀੜ ਘੱਟ ਹੋਵੇਗੀ, ਦੂਸਰਾ ਇਸ ਵਿੱਚ ਸਾਰੇ ਸ਼ਾਮਿਲ ਹੋ ਸਕਣਗੇ।ਇਸ ਦੇ ਲਈ ਬਕਾਇਦਾ ਜਿਲਾ ਪ੍ਰਸ਼ਾਸਨ ਵਿੱਚ ਚਿੱਠੀ ਦੇ ਕੇ ਇਜ਼ਾਜਤ ਮੰਗੀ ਗਈ ਹੈ।ਹੁਣ ਤੱਕ 11 ਲੋਕ ਪ੍ਰਸ਼ਾਸਨ ਨੂੰ ਚਿੱਠੀ ਦੇ ਚੁੱਕੇ ਹਨ।ਪ੍ਰਸ਼ਾਸਨ ਵੀ ਇਨ੍ਹਾਂ ਨੂੰ ਇਜ਼ਾਜਤ ਦੇ ਰਿਹਾ ਹੈ।ਜਲੰਧਰ ਦੇ ਮਾਡਲ ਟਾਊਨ ਇਲਾਕੇ ਦੇ ਰਹਿਣ ਵਾਲੇ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਦੇ ਮੁੰਡੇ ਦਾ 27 ਜੂਨ ਨੂੰ ਵਿਆਹ ਹੈ।ਇਸ ਵਿੱਚ ਮਹਿਮਾਨਾਂ ਨੂੰ 2 ਸਿ਼ਫਟਾਂ ਵਿੱਚ ਬੁਲਾਉਣ ਦੇ ਲਈ ਪ੍ਰਸ਼ਾਸਨ ਤੋਂ ਇਜ਼ਾਜ਼ਤ ਮੰਗੀ ਗਈ ਹੈ।ਇਸ ਨਾਲ ਇੱਕ ਤੋਂ ਜਿ਼ਆਦਾ ਲੋਕ ਇੱਕਠੇ ਨਹੀਂ ਹੋਣਗੇ ਅਤੇ ਪ੍ਰਭਾਵ ਦਾ ਖਤਰਾ ਨਹੀਂ ਵਧੇਗਾ।

ਜਲੰਘਰ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਗਾਈਡਲਾਈਨ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਆਪਣੇ ਬੱਚਿਆਂ ਦਾ ਵਿਆਹ ਕਰ ਸਕਦੇ ਹਨ, ਇਸ ਦੇ ਲਈ ਕੋਈ ਰੋਕ ਨਹੀਂ ਹੈ।ਸਮਾਰੋਹ ਵਿੱਚ 50 ਤੋਂ ਜਿ਼ਆਦਾ ਲੋਕ ਇੱਕਠੇ ਨਹੀਂ ਹੋਣੇ ਚਾਹੀਦੇ।ਇਸ ਨਿਯਮ ਦਾ ਸਖ਼ਤੀ ਨਾਲ ਪਾਲਣ ਕਰਨ ਦੇ ਲਈ ਸਖ਼ਤ ਹੁਕਮ ਦਿੱਤੇ ਗਏ ਹਨ।

Related posts

ਰੋਟੀ ਨਾਲ ਪਾਣੀ ਪੀਣ ਵਾਲੇ ਜ਼ਰਾ ਸੰਭਲ ਜਾਣ

htvteam

ਪੀਲੀਆਂ ਚੁੰਨੀਆਂ ਲੈ ਕੇ ਬੀਬੀਆਂ ਨੇ ਧਰਨੇ ‘ਚ ਕਰ’ਤੀ ਕਮਾਲ

htvteam

ਡੀਐੱਸਪੀ ਸੇਖੋਂ ਨੇ ਕਾਂਗਰਸੀਆਂ ਦੇ ਧਰਨੇ ਵਾਲੀ ਥਾਂ ਮਾਰੇ ਲਲਕਾਰੇ; ਦੇਖੋ ਵੀਡੀਓ

htvteam

Leave a Comment