Htv Punjabi
Punjab Video

ਹੁਣ ਫਰੀਦਕੋਟ ਚ ਖ਼ਤਰਾ !

ਬਾਰਿਸ਼ ਦੇ ਕਹਿਰ ਦੇ ਚੱਲਦੇ ਦੋ ਮੰਜ਼ਿਲਾਂ ਮਕਾਨ ਹੋਇਆ ਢਹਿ ਢੇਰੀ
ਘਰ ਦਾ ਸਾਰਾ ਸਮਾਨ ਮਲਬੇ ਹੇਠ ਦੱਬਿਆ
ਪਸ਼ੂਆਂ ਨੂੰ ਪੁੱਜਿਆ ਨੁਕਸਾਨ,ਘਰਦੇ ਮੈਬਰਾਂ ਦੇ ਬਾਹਰ ਆਉਣ ਕਾਰਨ ਹੋਇਆ ਬਚਾਅ
ਫਰੀਦਕੋਟ ਦੇ ਬਾਬਾ ਫਰੀਦ ਨਗਰ ਵਿਖੇ ਬਰਸਾਤ ਦੇ ਚਲਦਿਆਂ ਦੋ ਮੰਜ਼ਿਲਾਂ ਮਕਾਨ ਢਹਿ ਢੇਰੀ ਹੋ ਗਿਆ। ਇਸ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਹਿ ਗਿਆ ਪਰ ਘਰ ਦੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਅਤੇ ਪਸ਼ੂਆਂ ਵੀ ਜਖਮੀ ਹੋਏ ਹਨ। ਜਾਣਕਾਰੀ ਦੇ ਅਨੁਸਾਰ ਫਰੀਦਕੋਟ ਇਲਾਕੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਅਤੇ ਇਸੇ ਬਰਸਾਤ ਦੇ ਚਲਦਿਆਂ ਅੱਜ ਸਵੇਰੇ ਤਕਰੀਬਨ ਸਾਢੇ ਵਜੇ ਬਾਬਾ ਫਰੀਦ ਨਗਰ ਵਿਖੇ ਸੁਰਜੀਤ ਸਿੰਘ ਦੇ ਪਰਿਵਾਰ ਦਾ ਦੋ ਮੰਜ਼ਿਲਾ ਮਕਾਨ ਪੂਰੀ ਤਰ੍ਹਾਂ ਢਹਿ ਗਿਆ। ਇਸ ਘਰ ਵਿੱਚ ਪਰਿਵਾਰ ਵੱਲੋਂ ਪਸ਼ੂ ਵੀ ਰੱਖੇ ਹੋਏ ਸਨ ਅਤੇ ਉਪਰਲੀ ਮੰਜ਼ਿਲ ਵਿੱਚ ਕੁਝ ਮੈਂਬਰ ਵੀ ਰਹਿੰਦੇ ਸੀ ਜਿਸ ਸਮੇਂ ਇਹ ਮਕਾਨ ਡਿੱਗਿਆ ਉਸ ਸਮੇਂ ਘਰ ਚ ਮੌਜੂਦ ਪਰਿਵਾਰ ਨੂੰ ਪਹਿਲਾਂ ਅਹਿਸਾਸ ਹੋਣ ਕਾਰਨ ਬਾਹਰ ਨਿਕਲਣ ਕਾਰਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਹਿ ਗਿਆ ਲੇਕਿਨ ਮਲਬੇ ਵਿੱਚ ਘਰ ਦਾ ਸਾਰਾ ਸਮਾਨ ਨੁਕਸਾਨਿਆ ਗਿਆ। ਇਸ ਦੌਰਾਨ ਪਸ਼ੂਆਂ ਦੇ ਵੀ ਸੱਟਾਂ ਵੱਜੀਆਂ ਹਨ।

ਇਸ ਮਾਮਲੇ ਵਿੱਚ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਰਸਾਤ ਦੇ ਕਾਰਨ ਘਰ ਚ ਤ੍ਰੇੜਾਂ ਅਉਣੀਆ ਸ਼ੁਰੂ ਹੋ ਗਈਆਂ ਸਨ ਜਿਸ ਕਾਰਨ ਇਹ ਵਾਕਿਆ ਪੇਸ਼ ਆਇਆ ਹੈ।ਹਾਲਾਂਕਿ ਘਰ ਦੀ ਦੂਜੀ ਮੰਜ਼ਿਲ ਤੇ ਰਹਿ ਰਿਹਾ ਪਰਿਵਾਰ ਜਿਸ ਨੂੰ ਮਕਾਨ ਦੇ ਡਿੱਗਣ ਦੇ ਅਹਿਸਾਸ ਹੋਣ ਕਾਰਨ ਪਹਿਲੋਂ ਹੀ ਬਾਹਰ ਨਿਕਲ ਚੁਕਾ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਘਰ ਅੰਦਰ ਪਿਆ ਲੱਖਾਂ ਰੁਪਏ ਦੇ ਸਮਾਨ ਦਾ ਨੁਕਸਾਨ ਹੋਇਆ ਉੱਥੇ ਹੀ ਮਕਾਨ ਵੀ ਪੂਰੀ ਤਰ੍ਹਾਂ ਦੇ ਨਾਲ ਢਹਿ ਗਿਆ। ਉਹਨਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਧਾਰਮਿਕ ਅਸਥਾਨਾਂ ‘ਤੇ ਮੁੰਡੇ ਰਲ਼ ਕਰਦੇ ਸਨ ਓਹੀ ਕੰਮ; ਸ਼ਰਧਾਲੂਆਂ ਨੂੰ ਬਣਾਉਂਦੇ ਸਨ ਨਿਸ਼ਾਨਾ

htvteam

ਪੰਜਾਬ ਦਾ ਸਭ ਤੋਂ ਵੱਡਾ ਜ਼ਮੀਨੀ ਝੱਗੜਾ ਸ਼ੁਰੂ ? ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਦੇ 2 ਪੁੱਤਰ ਟਕਰਾਏ 48 ਖਿਲਾਫ ਪਰਚਾ ਤੇ ਬਾਕੀਆਂ …

Htv Punjabi

ਭਗਵੰਤ ਮਾਨ ਦੇ ਦਫਤਰ ਦੇ ਸਾਹਮਣੇ 12ਵੀਂ ਦੀ ਵਿਦਿਆਰਥਣ ਨੇ ਦਿੱਤਾ ਧਰਨਾ, ਦੇਖੋ ਕਿਉਂ

Htv Punjabi

Leave a Comment