ਭਾਰਤ ਵੱਲੋਂ ਪਾਕਿਸਤਾਨੀ ਅੱਤਵਾਦੀ ਟਿਕਾਣਿਆ ਤੇ ਕੀਤੀ ਸਰਜੀਕਲ ਸਟ੍ਰਾਇਕ
ਹਮਲੇ ਤੋ ਬਾਅਦ ਹਾਈ ਅਲਰਟ ਜਾਰੀ
ਅੰਮ੍ਰਿਤਸਰ ਦੇ ਇੰਟਰਨੈਸ਼ਨਲ ਏਅਰਪੋਰਟ ਤੇ ਸਾਰੀਆ ਫਲਾਇਟਾਂ ਰੱਦ
ਬੀਤੇ ਕੁਝ ਦਿਨੋ ਤੋ ਪਹਿਲਗਾਮ ਆਤੰਕੀ ਹਮਲੇ ਤੋ ਬਾਦ ਭਾਰਤ ਪਾਕਿਸਤਾਨ ਵਿਚ ਵਧਦੇ ਤਣਾਅ ਦੇ ਚਲਦੇ ਅਜ ਤੜਕਸਾਰ ਭਾਰਤ ਵਲੋ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆ ਉਪਰ ਸਰਜੀਕਲ ਸਟ੍ਰਾਇਕ ਕਰ ਉਪਰੰਤ ਹਾਈ ਅਲਰਟ ਦੀ ਸਥਿਤੀ ਦੇ ਚਲਦੇ ਹੁਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਉਪਰ ਸਾਰੀਆ ਫਲਾਇਟਾ ਤਤਕਾਲ ਸਮੇ ਲਈ ਰਦ ਕਰ ਦਿਤੀਆ ਗਈਆ ਹਨ।
ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਪੁਲਿਸ ਦੇ ਉਚ ਅਧਿਕਾਰੀਆ ਨੇ ਦੱਸਿਆ ਕਿ ਅਜ ਤਕਰੀਬਨ ਸਾਰਾ ਕੁਝ ਬੰਦ ਕਰਦਿਆ 22 ਫਲਾਇਟ ਕੈਸਲ ਕੀਤੀਆ ਗਈਆ ਹਨ ਅਤੇ ਇਸਦੀ ਜਾਣਕਾਰੀ ਯਾਤਰੂਆ ਨੂੰ ਮੈਸੇਜ ਅਤੇ ਕਾਲ ਰਾਹੀ ਦੇ ਦਿਤੀ ਗਈ ਹੈ ਅਤੇ ਅਗਲੀ ਸੂਚਨਾ ਮਿਲਣ ਤਕ ਫਿਲਹਾਲ ਸਾਰੀਆ ਫਲਾਇਟਾ ਰਦ ਕਰ ਦਿਤੀਆ ਗਈਆ ਹਨ।ਲੋਕ ਸੁਚੇਤ ਰਹਿਣ ਅਤੇ ਸਹਿਯੋਗ ਕਰਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
