ਸ਼ਰਾਬ ਫੈਕਟਰੀ ਦਾ ਅਜੇ ਮਸਲਾ ਖ਼ਤਮ ਨੀਂ ਹੋਇਆ ਏਧਰ ਦੂਜਾ ਪੰਗਾ ਖੜ੍ਹਾ ਹੋ ਗਿਆ… ਜਿਥੇ ਇਕ ਵਪਾਰੀ ਦੀ ਫੈਕਟਰੀ ਲੱਗਣ ਤੋਂ ਪਹਿਲਾਂ ਹੀ ਤਕਰੀਬਨ 10 ਪਿੰਡ ਦੇ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਤੇ ਇੱਟਾਂ ਧਰੀਆਂ ਦੀਆਂ ਧਰੀਆਂ ਹੀ ਰਹਿ ਗਈਆਂ…. ਮਾਮਲਾ ਮਜੀਠਾ ਚ ਪੈਂਦੇ ਪਿੰਡ ਭੋਮਾ ਦਾ ਹੈ… ਜਿੱਥੇ ਇਕ ਵਪਾਰੀ ਵਲੋਂ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਫੈਕਟਰੀ ਲਗਾਈ ਜਾ ਰਹੀ ਹੈ ਜਿਸ ਨੂੰ ਲੈਕੇ ਨੇੜਲੇ ਪਿੰਡਾਂ ਨੇ ਸੰਘਰਸ਼ ਵਿੱਢ ਦਿੱਤਾ… ਦਰਅਸਲ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਵਪਾਰੀ ਮੀਟ ਦੀ ਫੈਕਟਰੀ ਸਾਡੇ ਇਲਾਕੇ ਚ ਲਗਾਉਣ ਜਾ ਰਿਹਾ ਜੋ ਕਿਸੇ ਵੀ ਹਾਲਤ ਚ ਨਹੀਂ ਲੱਗਣ ਦਿੱਤੀ ਜਾਵੇਗੀ