Htv Punjabi
Opinion Punjab siyasat

ਲਓ ਜੀ ਕਾਂਗਰਸ ਹੀ ਕਮਾਂਡ ਤੋਂ ਆਈ ਵੱਡੀ ਖ਼ਬਰ, ਨਵਜੋਤ ਸਿੱਧੂ ਹੋਣਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ? ਕਿਤੇ 4 ਵਿਧਾਇਕਾਂ ਨੇ ਤਾਹੀਓਂ ਤਾਂ ਨਹੀਂ ਬਗਾਵਤੀ ਸੁਰ ਆਪਣਾ ਲਏ? 

ਲੁਧਿਆਣਾ : (ਸੁਰਿੰਦਰ ਸੋਨੀ) ਇਨ੍ਹੀਂ ਦਿਨੀਂ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਦੇ ਹੀ 4 ਵਿਧਾਇਕਾਂ ਨੇ ਬਗਾਵਤੀ ਸੁਰ ਅਪਣਾਏ ਹੋਏ ਨੇ ਉੱਥੇ ਦੂਜੇ ਪਾਸੇ ਬੀਤੇ ਦਿਨੀ ਪੰਜਾਬ ਆਏ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਇੱਕ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਲੈਕੇ ਪੂਰੀ ਪੰਜਾਬ ਕਾਂਗਰਸ ‘ਚ ਘਮਸਾਨ ਵਾਲੀ ਸਥਿਤੀ ਪੈਦਾ ਹੋ ਗਈ ਹੈ।  ਡਾ. ਮਨਮੋਹਨ ਸਿੰਘ ਨੇ ਸਾਫ ਸਾਫ ਸ਼ਬਦਾਂ ‘ਚ ਕਿਹਾ ਕਿ ਪੰਜਾਬ ਦੇ ਅਗਲੇ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਹੋ ਸਕਦੇ ਹਨ।  ਹੁਣ ਇਹ ਬਿਆਨ ਡਾ. ਮਨਮੋਹਨ ਸਿੰਘ ਨੇ ਕੀ ਸੋਚ ਕੇ ਦਿੱਤਾ ਹੈ, ਤੇ ਇਸ ਪਿੱਛੇ ਦੀ ਅਸਲ ਕਹਾਣੀ ਕੀ ਹੈ ਇਹ ਤਾਂ ਡਾ ਮਨਮੋਹਨ ਸਿੰਘ ਹੀ ਬਿਹਤਰ ਦੱਸ ਸਕਦੇ ਨੇ।  ਪਰ ਉਸ ਵੇਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਗਏ ਹੋਏ ਸੀ, ਉਸ ਵੇਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਅਜੇ ਤਾਜ਼ਾ ਤਾਜ਼ਾ ਨਵਜੋਤ ਸਿੰਘ ਸਿੱਧੂ ਨਾਲ ਉੱਠੇ ਵਿਵਾਦ ਨੂੰ ਆਪਣੀ ਪੂਰੀ ਸਿਆਸੀ ਤਾਕਤ ਲਾ ਕੇ ਬਾ-ਮੁਸ਼ਕਲ ਸ਼ਾਂਤ ਕਰ ਕੇ ਹਟੇ ਸਨ, ਉਸ ਵੇਲੇ ਜਦੋਂ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਹੀ ਚਾਰ ਵਿਧਾਇਕ ਕੈਪਟਨ ਵਿਰੁੱਧ ਬਗਾਵਤੀ ਝੰਡਾ ਚੁੱਕੀ ਫਿਰਦੇ ਸੀ, ਉਸ ਵੇਲੇ ਡਾ ਮਨਮੋਹਨ ਸਿੰਘ ਵਲੋਂ ਅਜਿਹਾ ਬਿਆਨ ਦੇਣਾ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਪਟਕਣੀ ਦੇਂਦਾ ਹੋਵੇ, ਇਹ ਚੀਜ਼ ਨਾ ਕਾਂਗਰਸੀਆਂ ਨੂੰ ਹਜ਼ਮ ਹੋ ਰਹੀ ਹੈ ਤੇ ਨਾ ਹੀ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੁੰਣ ਵਾਲਿਆਂ ਨੂੰ। 
ਲਿਹਾਜਾ ਇਸ ਮੁੱਦੇ ‘ਤੇ ਪੰਜਾਬ ਚ ਸਿਆਸੀ ਪਾਰਾ ਵੱਧਣਾ ਲਾਜ਼ਮੀ ਸੀ।  ਜੋ ਕਿ ਵੱਧ ਚੁੱਕਿਆ ਹੈ।  ਹੁਣ ਹਾਲਤ ਇਹ ਹਨ ਕਿ ਪੱਤਰਕਾਰ ਵੀ ਇਸ ਮੁੱਦੇ ਤੇ ਗਾਰਮਾਂ-ਗਰਮ ਮਸਾਲਾ ਲੱਭਦੇ ਹੋਏ ਸੂਬੇ ਦੇ ਮੰਤਰੀਆਂ ਨੂੰ ਸਵਾਲ ਦਾਗ ਰਹੇ ਨੇ।  ਜਿਸ ਬਾਰੇ ਕੈਪਟਨ ਖੇਮੇ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਹੁਰਾਂ ਨੇ ਮੋੜਵਾਂ ਜਵਾਬ ਦਿੱਤਾ ਹੈ । ਲੁਧਿਆਣਾ ਪਹੁੰਚੇ ਸਾਧੂ ਸਿੰਘ ਧਰਮਸੋਤ ਤੋਂ ਮੀਡੀਆ ਵਾਲਿਆਂ ਨੇ ਜਦੋਂ ਨਵਜੋਤ ਸਿੰਘ ਸਿੱਧੂ ਬਾਰੇ ਸਵਾਲ ਪੁੱਛਿਆ, ਤਾਂ ਉਨ੍ਹਾਂ ਉਲਟਾ ਮਨਮੋਹਨ ਸਿੰਘ ਹੁਰਾਂ ਬਾਰੇ ਹੀ ਅਜਿਹਾ ਕੁਝ ਕਹਿ ਦਿੱਤਾ ਕਿ ਸਵਾਲ ਪੁੱਛਣ ਵਾਲੇ ਪੱਤਰਕਾਰ ਇਕ ਦੂਜੇ ਦਾ ਮੂੰਹ ਤੱਕਦੇ ਹੀ ਰਹਿ ਗਏ। ਧਰਮਸੋਤ ਅਨੁਸਾਰ ਮਨਮੋਹਨ ਸਿੰਘ ਜੋ ਮਰਜੀ ਕਹੀ ਜਾਣ, ਹੋਏਗਾ ਓਹੀ, ਜੋ ਕਾਂਗਰਸ ਪਾਰਟੀ ਚਾਹੇਗੀ, ਜੋ ਪਾਰਟੀ ਪ੍ਰਧਾਨ ਚਾਹੇਗੀ, ਕਿਉਂਕਿ ਡਾ. ਮਨਮੋਹਨ ਸਿੰਘ ਨੂੰ ਵੀ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਨੇ ਹੀ ਬਣਾਇਆ ਸੀ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਹੋਰ ਵੀ ਬਹੁਤ ਸਾਰੇ ਲੋਕ ਇਸ ਅਹੁਦੇ ਲਈ ਦਾਅਵੇਦਾਰ ਹਨ, ਪਰ ਆਖਰੀ ਫੈਸਲਾ ਪਾਰਟੀ ਦਾ ਹੀ ਹੋਵੇਗਾ।  
ਦੱਸ ਦਈਏ ਕੀ ਪੰਜਾਬ ‘ਚ ਤਾਂ ਨਵਜੋਤ ਸਿੰਘ ਸਿੱਧੂ ਬਾਰੇ ਇਹੋ ਚਰਚਾਵਾਂ ਚਲ ਰਹੀਆਂ ਨੇ ਕਿ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਹਾਈਕਮਾਨ ਨਵਜੋਤ ਸਿੰਘ ਸਿੱਧੂ ‘ਤੇ ਦਿੱਲੀ ‘ਚ ਵੱਡਾ ਦਾਅ ਖੇਡਣ ਦੇ ਮੁਡ ‘ਚ ਹੈ । ਸ਼ਾਇਦ ਇਸੇ ਲਈ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਜ਼ੁਬਾਨ ਨੂੰ ਤਾਲਾ ਲਗਾਇਆ ਹੋਇਆ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਡਾ. ਮਨਮੋਹਨ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਬਾਰੇ ਦਿੱਤੇ ਗਏ ਬਿਆਨ ‘ਤੇ ਕੈਪਟਨ ਅਮਰਿੰਦਰ ਸਿੰਘ ਕੀ ਪ੍ਰਤੀਕਿਰਿਆ ਦੇਂਦੇ ਹਨ ਕਿਉਂਕਿ ਪਿਛਲੇ ਲੰਬੇ ਸਮੇ ਤੋਂ ਉਨ੍ਹਾਂ ਖਿਲਾਫ ਉੱਠ ਰਹੇ ਵਿਵਾਦਾਂ ਸਬੰਧੀ ਨਾ ਸਿਰਫ ਮੀਡੀਆ ਵਾਲੇ ਜਵਾਬ ਲੈਣ ਲਈ ਉਤਾਵਲੇ ਹਨ ਬਲਕਿ ਉਹ ਆਪ ਵੀ ਭਰੇ-ਪੀਤੇ ਹੋਏ ਕੋਈ ਵੱਡੀ ਭੜਾਸ ਕੱਢ ਸਕਦੇ ਹਨ। 

Related posts

ਜੇਲ੍ਹ ‘ਚ ਬੰਦ ਕੈਦੀ ਨੇ ਬਿਸ਼ਨੋਈ ਨੂੰ ਵੀ ਦਿੱਤੀ ਮਾਤ; ਪੁਲਿਸ ਨੂੰ ਪਈ ਹੱਥਾਂ ਪੈਰਾਂ ਦੀ

htvteam

ਮੌਸਮ ਵਿਭਾਗ ਦੀ ਭਵਿੱਖਬਾਣੀ, ਘਰੋਂ ਬਾਹਰ ਜਾਣ ਵਾਲੇ ਦੇਖਣ ਖਬਰ

htvteam

ਜੇ ਰਾਕਸ਼ਸ਼ ਬਾਪ ‘ਤੇ ਡਾਇਨ ਮਾਂ ਕਦੇ ਨਹੀਂ ਦੇਖੀ ਤਾਂ ਆਹ ਖਬਰ ‘ਚ ਦੇਖੋ

Htv Punjabi

Leave a Comment