ਮਾਮਲਾ ਹੈ ਫ਼ਰੀਦਕੋਟ ਦਾ, ਜਿੱਥੇ ਭੋਲੂਵਾਲਾ ਰੋਡ ਦੀ ਰਹਿਣ ਵਾਲੀ ਵਿਧਵਾ ਔਰਤ ਪਰਮਜੀਤ ਕੌਰ ਇਥੇ ਬੈਠੀ ਆਪਣੀ ਨਾਬਾਲਿਗ ਦੋਹਤੀ ਲਈ ਧਰਨਾ ਲਗਾ ਰੋ ਰੋ ਕੇ ਇਨਸਾਫ ਦੀ ਦੁਹਾਈ ਦੇ ਰਹੀ ਹੈ | ਇਸਦਾ ਗਰੀਬਦੀਂ ਦਾ ਇਹ ਵੀ ਦੋਸ਼ ਹੈ ਕਿ ਪੁਲਿਸ ਵਾਲੇ ਕੁੜੀ ਨੂੰ ਲੱਭਣ ਲਈ ਗੱਡੀ ‘ਚ ਤੇਲ ਪੁਆਣ ਦੀ ਮੰਗ ਕਰ ਰਹੇ ਨੇ |
ਅਸਲ ‘ਚ ਪਰਮਜੀਤ ਕੌਰ ਦੀ ਧੀ ਦੀ ਕਿ ਸਾਲ ਪਹਿਲਾਂ ਮੌਤ ਹੋ ਗਈ ਸੀ ਜਿਸਦੀ ਢੇ ਯਾਨੀ ਆਪਣੀ ਦੋਹਤੀ ਨੂੰ ਇਸਨੇ ਨਿੱਕੇ ਹੁੰਦਿਆਂ ਤੋਂ ਹੀ ਆਪਣੇ ਕੋਲ ਰੱਖ ਪਾਲਿਆ ਪੋਸਿਆ ਸੀ ਜੋ ਇਸ ਵੇਲੇ 13 ਸਾਲ ਦੀ ਹੋ ਚੁੱਕੀ ਹੈ |
ਕੁੱਝ ਦਿਨ ਪਹਿਲਾਂ ਇਸਦੇ ਕਿਰਾਏ ‘ਤੇ ਰਹਿਣ ਵਾਲਾ ਸੋਨੂੰ ਨਾਂ ਦਾ ਨੌਜਵਾਨ ਇਸਦੀ ਨਾਬਾਲਿਗ ਦੋਹਤੀ ਨੂੰ ਵਰਗਲਾ ਕੇ ਕੀਤੇ ਲੈ ਗਿਆ | ਇਸਨੇ ਥਾਣੇ ਸ਼ਿਕਾਇਤ ਦਰਜ਼ ਵੀ ਕਰਵਾਈ | ਪਰ ਥਾਣੇ ਦੇ ਦੋ ਮੁਲਾਜ਼ਮਾਂ ਨੇ ਇਸਦੀ ਮਦਦ ਕਰਨ ਦੀ ਥਾਂ ਦੋਸ਼ੀ ਦੇ ਪਰਿਵਾਰ ਨਾਲ ਮਿਲ ਇਸਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਜਿਸ ਕਰਕੇ ਇਹ ਪੁਲਿਸ ਦੇ ਆਹਲਾ ਅਫ਼ਸਰਾਂ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੱਕ ਨੂੰ ਮਿਲ ਚੁੱਕੀ ਹੈ ਪਰ ਫਿਰ ਵੀ ਇਸਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ |
previous post
