Htv Punjabi
Uncategorized

15000 ਲੋਕਾਂ ਦੀ ਜਾਨ ਬਚਾਈ ਹੈ ਨਵੇਂ ਮੋਟਰ ਵਾਹਨ ਕਾਨੂੰਨ ਨੇ : ਨਿਤਿਨ ਗਡਕਰੀ

ਨਵੀਂ ਦਿੱਲੀ : ਦੇਸ਼ ਵਿੱਚ ਪਿਛਲੇ ਸਾਲ ਨਵਾਂ ਮੋਟਰ ਵਾਹਨ ਕਾਨੂੰਨ ਲਾਗੂ ਹੋਣ ਦੇ ਬਾਅਦ ਤੋਂ 15000 ਲੋਕਾਂ ਦੀ ਜਾਨ ਬਚਾਉਣ ਵਿੱਚ ਸਰਕਾਰ ਕਾਮਯਾਬ ਰਹੀ ਐ ਅਤੇ ਨਾਲ ਹੀ ਇਸ ਨਾਲ ਅਲੱਗ ਅਲੱਗ ਰਾਜਾਂ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀ ਮੌਤਾਂ ਵਿੱਚ ਬਹੁਤ ਘੱਟ ਕਮੀ ਦਰਜ ਕੀਤੀ ਗਈ ਹੈ।ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕਸਭਾ ਵਿੰਚ ਪ੍ਰਸ਼ਨਕਾਲ ਦੇ ਦੌਰਾਨ ਦੱਸਿਆ ਕਿ ਨਵਾਂ ਮੋਟਰ ਕਾਨੂੰਨ ਲਾਗੂ ਹੋਏ 5 ਮਹੀਨਿਆਂ ਦਾ ਸਮਾਂ ਲੰਘ ਚੁੱਕਿਆ ਹੈ ਅਤੇ ਇਸ ਦੇ ਕਾਰਨ 15000 ਲੋਕਾਂ ਦੀ ਜਾਨ ਬਚਾਈ ਜਾ ਚੁੱਕੀ ਹੈ।ਉਨ੍ਹਾਂ ਨੇ ਅੰਕੜਿਆ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਲ 2016 ਵਿੱਚ ਦੇਸ਼ ਭਰ ਵਿੱਚ ਸੜਕ ਹਾਦਸਿਆਂ ਵਿੱਚ 1,50,785 ਸਾਲ 2017 ਵਿੱਚ 1,47,913 ਅਤੇ ਸਲ 2018 ਵਿੱਚ 1,51,417 ਲੋਕਾਂ ਦੀ ਜਾਨ ਚਲੀ ਗਈ ਸੀ ਪਰ ਨਵਾਂ ਕਾਨੂੰਨ ਪਾਸ ਹੋਣ ਦੇ ਬਾਅਦ ਤੋਂ ਸੜਕ ਹਾਦਸਿਆਂ ਵਿੱਚ ਕਮੀ ਦਰਜ ਕੀਤੀ ਗਈ।ਇਸ ਦੇ ਬਾਅਦ ਗੁਜਰਾਤ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 14 ਫੀਸਦੀ, ਉੱਤਰ ਪ੍ਰਦੇਸ਼ ਵਿੱਚ 13 ਫੀਸਦੀ, ਮਣੀਪੁਰ ਵਿੱਚ 4 ਫੀਸਦੀ, ਆਂਧਰਾਂ ਪ੍ਰਦੇਸ਼ ਵਿੱਚ 7 ਫੀਸਦੀ, ਮਹਾਂਰਾਸ਼ਟਰ ਵਿੱਚ 6 ਫੀਸਦੀ, ਹਰਿਆਣਾ ਵਿੱਚ 1 ਫੀਸਦੀ ਅਤੇ ਦਿੱਲੀ ਵਿੱਚ 2 ਫੀਸਦੀ ਕਮੀ ਆਈ ਹੈ ਹਾਲਾਂਕਿ 2 ਰਾਜ ਅਜਿਹੇ ਵੀ ਰਹ, ਜਿੱਥੇ ਹਾਦਅਿਾਂ ਵਿੱਚ ਮੌਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਜਿਸ ਵਿੱਚ ਕੇਰਲ ਵਿੱਚ 4.90 ਫੀਸਦੀ ਅਤੇ ਅਸਮ ਵਿੱਚ 7.20 ਫੀਸਦੀ ਸ਼ਾਮਿਲ ਹੈ

Related posts

ਹਰਿਆਣਾ ਦੇ ਜਗਮਾਲਵਾਲੀ ਡੇਰਾ ਮੁਖੀ ਮਹਾਰਾਜ ਬਹਾਦਰ ਚੰਦ ‘ਵਕੀਲ ਸਾਹਿਬ’ ਦਾ ਦੇਹਾਂਤ

htvteam

ਭਿਆਨਕ ਅੱਗ ਵੀ ਨਾ ਸਾੜ ਸਕੀ ਰੱਬ ਦੇ ਜੀਅ ਨੂੰ, ਕਰਿਸ਼ਮਾਂ!

htvteam

ਦੇਸ਼ `ਚ ਦੂਸਰੇ ਦਿਨ ਫਿਰ ਹੋਇਆ ਵੱਡਾ ਸੜਕੀ ਹਾਦਸਾ, 13 ਲੋਕਾਂ ਦੀ ਮੌਤ

htvteam

Leave a Comment