Htv Punjabi
India

ਦੇਸ਼ `ਚ ਦੂਸਰੇ ਦਿਨ ਫਿਰ ਹੋਇਆ ਵੱਡਾ ਸੜਕੀ ਹਾਦਸਾ, 13 ਲੋਕਾਂ ਦੀ ਮੌਤ

ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ `ਚ ਟਰੱਕ ਅਤੇ ਦੋ ਵੈਨਾਂ ਦੀ ਟੱਕਰ ਵਿਚ 13 ਲੋਕਾਂ ਦੀ ਮੌਤ ਹੋ ਗਈ ਹੈ, 18 ਲੋਕ ਜ਼ਖਮੀ ਹੋ ਗਏ ਹਨ, ਹਾਦਸਾ ਮੰਗਲਵਾਰ ਰਾਤ ਥੁਪਗੁੜੀ ਦੇ ਨਜ਼ਦੀਕ ਹੋਇਆ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ `ਚ ਭਰਤੀ ਕਰਵਾਇਆ ਗਿਆ, ਮ੍ਰਿਤਕਾਂ `ਚ ਜਿਆਦਾਤਰ ਵੈਨ `ਚ ਸਵਾਰ ਲੋਕ ਸਨ, ਇਹ ਲੋਕ ਕਿਸੇ ਵਿਆਹ ਦੇ ਸਮਾਗਮ ਤੋਂ ਮੁੜ ਰਹੇ ਸਨ।
ਪੁਲਿਸ ਦੇ ਮੁਤਾਬਕ ਟਰੱਕ `ਚ ਬੋਲਡਰ ਲੱਦੇ ਹੋਏ ਸਨ, ਦੂਸਰੇ ਪਾਸੇ 2 ਵੈਨਾਂ ਵੀ ਆ ਰਹੀਆਂ ਸਨ, ਟਰੱਕ ਇਕ ਤੋਂ ਬਾਅਦ ਦੋਹਾਂ ਵੈਨਾਂ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਬੇਕਾਬੂ ਹੋ ਕੇ ਟਰੱਕ ਪਲਟ ਗਿਆ, ਚਸ਼ਮਦੀਦਾਂ ਨੇ ਦੱਸਿਆ ਕੇ ਹਾਦਸਾ ਇੰਨਾ ਭਿਆਨਕ ਸੀ ਕਿ ਹਰ ਪਾਸੇ ਚੀਕ ਚਿਹਾੜਾ ਪੈ ਗਿਆ, ਦੂਸਰੇ ਪਾਸੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੂਸਰੇ ਪਾਸੇ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੁਖ ਜਤਾਇਆ ਗਿਆ ਅਤੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ।

ਇਸ ਤੋਂ ਪਹਿਲਾਂ ਬੀਤੇ ਦਿਨ ਗੁਜਰਾਤ ਵਿਚ ਵੱਡਾ ਹਾਦਸਾ ਹੋਇਆ ਹੈ, ਸੂਰਤ ਤੋਂ 60 ਕਿਲੋਮੀਟਰ ਕੋਸਾਂਬਾ ਇਲਾਕੇ `ਚ ਟਰੱਕ ਨੇ 20 ਲੋਕਾਂ ਨੂੰ ਕੁਚਲ ਦਿੱਤਾ, ਇਸ ਨਾਲ 15 ਦੀ ਮੌਤ ਹੋ ਗਈ ਹੈ, ਪੁਲਿਸ ਨੇ ਦੱਸਿਆ ਕਿ ਕੁਝ ਮਜਦੂਰ ਫੁੱਟਪਾਥ `ਤੇ ਸਂੋ ਰਹੇ ਸਨ, ਜਿਸ ਨਾਲ 8 ਲੋਕ ਗੰਭੀਰ ਰੂਪ ਨਾਲ ਜ਼ਖਮੀ ਵੀ ਹੋ ਗਏ ਜਿਹਨਾਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ ਇਸ ਦੌਰਾਨ ਸਰਕਾਰੀ ਹਸਪਤਾਲ `ਚ 3 ਹੋਰਾਂ ਨੇ ਦਮ ਤੋੜ ਦਿੱਤਾ।

Related posts

ਰੇਲਗੱਡੀ ਦਾ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ ਅੱਜ ਤੋਂ …

htvteam

ਵੱਡੀ ਖਬਰ: ਫਲਾਂ- ਸਬਜੀਆਂ ਦੇ MSP ਤਹਿ ਕਰਨ ਵਾਲਾ ਇਹ ਬਣਿਆ ਪਹਿਲਾ ਰਾਜ, 1 ਨਵੰਬਰ ਤੋਂ ਹੋਵੇਗਾ ਲਾਗੂ

htvteam

ਕੋਰੋਨਾ ਦਾ ਕਹਿਰ 53 ਪੱਤਰਕਾਰ ਦੀਆਂ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

Htv Punjabi