Htv Punjabi
Punjab Video

2 ਹੱਟੀਆਂ ਖੱਟੀਆਂ ਜਨਾਨੀਆਂ ਨੇ ਬੰਦੇ ਨਾਲ ਗ਼ਲਤ ਕੰਮ ਕਰਦੇ ਫੜ੍ਹਿਆ ?

ਅੰਮ੍ਰਿਤਸਰ ਪੁਲਿਸ ਨੇ 10 ਪਿਸਤੋਲਾਂ ਦੇ ਨਾਲ ਦੋ ਕਿਲੋ ਹੈਰੋਇਨ ਕੀਤੀ ਬਰਾਮਦ

ਪੁਲਿਸ ਨੇ ਦੋ ਮਹਿਲਾਵਾਂ ਤੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਪਾਕਿਸਤਾਨ ਤੋਂ ਡਰੋਨ ਦੇ ਰਾਹੀ ਆਈ ਸੀ ਪਿਸਤੌਲਾਂ ਤੇ ਹੈਰੋਇਨ ਦੀ ਖੇਪ – ਐਸਐਸਪੀ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਹੀ ਪੰਜਾਬ ਪੁਲਿਸ ਐਕਸ਼ਨ ਮੂਡ ਨਜ਼ਰ ਆ ਰਹੀ ਹੈ ਅਤੇ ਅੰਮ੍ਰਿਤਸਰ ਦੇਹਾਤੀ ਪੁਲਿਸ ਵੀ ਲਗਾਤਾਰ ਹੀ ਵੱਡੀਆਂ ਕਾਰਵਾਈਆਂ ਕਰਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਚਲਦੇ ਅੰਮ੍ਰਿਤਸਰ ਦੇਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਇੱਕ ਪਰਿਵਾਰ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 10 ਪਿਸਤੋਲਾਂ ਤੇਦੋ ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਦਿਹਾਤੀ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰਕੇ ਇੱਕ ਪਰਿਵਾਰ ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨਾਂ ਦੇ ਵਿੱਚ ਦੋ ਮਹਿਲਾ ਤੇ ਇੱਕ ਵਿਅਕਤੀ ਸ਼ਾਮਿਲ ਹੈ ਜਿਨਾਂ ਦੇ ਕੋਲੋਂ 10 ਪਸਤੌਲ ਅਤੇ ਦੋ ਕਿਲੋ ਹੈਰੋਇਨ ਬਰਾਮਦ ਹੋਈ ਹੈ ਅਤੇ ਇਸ ਦੇ ਨਾਲ ਹੀ ਤਿੰਨ ਵਿਅਕਤੀਆਂ ਦੀ ਗਿਰਫਤਾਰੀ ਕਰਨੀ ਹਜੇ ਹੋਰ ਬਾਕੀ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੀ ਖੇਪ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਆਈ ਸੀ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਕੁਲਜੀਤ ਕੌਰ ਉਰਫ ਬਲਜੀਤ ਕੌਰ ਅਤੇ ਰਾਜਵੀਰ ਕੌਰ ਉਰਫ ਰਾਜ ਕੌਰ ਅਤੇ ਧਰਮਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਜਦਕਿ ਇਹਨਾਂ ਦੇ ਬਾਕੀ ਸਾਥੀ ਬੱਬੀ ਮਿਸਤਰੀ ਅਰਸ਼ਦੀਪ ਸਿੰਘ ਉਰਫ ਬਾਬਾ ਤੇ ਮਨਪ੍ਰੀਤ ਸਿੰਘ ਉਰਫ ਕਾਲੂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਕੋਲ ਪਰਸੋਂ ਹੀ ਡਰੋਨ ਦੇ ਰਾਹੀ ਪਾਕਿਸਤਾਨ ਤੋਂ ਇਹ ਖੇਪ ਆਈ ਸੀ।

ਜਿਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਕੇ ਇਹਨਾਂ ਤੋਂ ਇਹ ਡਰੋਨ ਦੀ ਖੇਪ ਬਰਾਮਦ ਕੀਤੀ ਤੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਪੁਲਿਸ ਨੇ ਦੱਸਿਆ ਕਿ ਰਾਜਵੀਰ ਕੌਰ ਦੇ ਘਰੋਂ 10 ਪਿਸਤੌਲ ਤੇ ਇਕ ਕਿਲੋ ਹੈਰੋਇਨ ਅਤੇ ਕੁਲਜੀਤ ਕੌਰ ਦੇ ਘਰੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਫਿਲਹਾਲ ਇਹਨਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੂਸਰੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸਾਮ ਦੀ ਡੀਬੜੂਗੜ ਜੇਲ ਚ ਬੰਦ ਅੰਮ੍ਰਿਤ ਪਾਲ ਸਿੰਘ ਦੇ ਚਾਰ ਸਾਥੀਆਂ ਦੀ ਪੁਲਿਸ ਨੇ ਗ੍ਰਿਫਤਾਰੀ ਪਾ ਦਿੱਤੀ ਹ ਤੇ ਜਲਦੀ ਉਹਨਾਂ ਨੂੰ ਪੰਜਾਬ ਲੈ ਕੇ ਆਇਆ ਜਾ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

https://www.youtube.com/watch?v=ae4M3zTiHeo

Related posts

ਲਾਈਵ ਸ਼ੋਅ ‘ਚ ਦਿਲਜੀਤ ਦੋਸਾਂਝ ਨੇ ਬਦਲੇ ਗੀਤ ਦੇ ਬੋਲ

htvteam

ਸਰੀਰ ਦੀ ਉਤਰ ਜਾਏਗੀ ਨਜ਼ਰ ਸੁਣੋ ਕਮਾਲ ਦੀਆਂ ਗੱਲਾਂ

htvteam

ਯੰਗ ਵੈਦ ਨੇ ਬਣਾਈ ਦਰਦ ਭਜਾਉਣ ਵਾਲੀ ਕਰਾਮਾਤੀ ਪੋਟਲੀ

htvteam

Leave a Comment