Htv Punjabi
Punjab

ਜ਼ੀਰਾ ਵਿੱਚ ਸੜਕ ਕਿਨਾਰੇ ਖੜੇ ਟਰੱਕ ਵਿੱਚ ਬੇਕਾਬੂ ਕਾਰ ਵੱਜੀ, ਡਰਾਈਵਰ ਸਮੇਤ ਦੋ ਲੋਕਾਂ ਦੀ ਮੌਤ

ਜ਼ੀਰਾ : ਜ਼ੀਰਾ ਅੰਮ੍ਰਿਤਸਰ ਰੋਡ ਰਾਸ਼ਟਰੀ ਰਾਜ ਮਾਰਗ ਨੰਬਰ 15 ‘ਤੇ ਸਥਿਤ ਪਿੰਡ ਬਸਤੀ ਹਾਜੀ ਵਾਲੀ ਦੇ ਨਜ਼ਦੀਕ ਇੱਕ ਖੜੇ ਟਰੱਕ ਵਿੱਚ ਪਿੱਛੋਂ ਤੋਂ ਆਲਟੋ ਕਾਰ ਦੇ ਟੱਕਰ ਮਾਰਨ ਨਾਲ ਡਰਾਈਵਰ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ l ਰਾਕੇਸ਼ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਗਲੀ ਡਾਕਟਰ ਕੋਛੜ ਵਾਲੀ ਤਰਨਤਾਰਨ ਆਲਟੋ ਕਾਰ ਜਿਸ ਨੂੰ ਕਾਲੀ ਨਾਮ ਦਾ ਡਰਾਈਵਰ ਚਲਾ ਰਿਹਾ ਸੀ l ਕਾਰ ਵਿੱਚ ਰਾਕੇਸ਼ ਕੁਮਾਰ ਦੇ ਇਲਾਵਾ ਉਸ ਦੇ ਪਰਿਵਾਰਿਕ ਮੈਂਬਰ ਵੀ ਸਵਾਰ ਸਨ l ਉਹ 2 ਦਿਨ ਪਹਿਲਾਂ ਤਲਵੰਡੀ ਭਾਈ ਵਿੱਚ ਮੁੰਡੇ ਦੇ ਸਹੁਰੇ ਵਿੱਚ ਮਿਲਣੀਆਂ ਦੀ ਰਸਮ ਅਦਾ ਕਰਨ ਦੇ ਲਈ ਜਾ ਰਹੇ ਸਨ ਕਿ ਪਿੰਡ ਬਸਤੀ ਹਾਜੀ ਵਾਲੀ ਦੇ ਨਜ਼ਦੀਕ ਕਾਰ ਸੜਕ ਕਿਨਾਰੇ ਖੜੇ 18 ਟਾਇਰੀ ਟਰਾਲੇ ਵਿਚ ਬੇਕਾਬੂ ਹੋ ਕੇ ਪਿੱਛੇ ਤੋਂ ਜਾ ਵੱਜੀ l ਇਸ ਕਾਰਨ ਕਾਰ ਵਿੱਚ ਸਵਾਰ ਰਾਕੇਸ਼ ਕੁਮਾਰ ਅਤੇ ਡਰਾਈਵਰ ਕਾਲੀ ਦੀ ਘਟਨਾ ਵਾਲੀ ਥਾਂ ‘ਤੇ ਮੌਤ ਹੋ ਗਈ l ਉੱਥੇ ਖੜੇ ਲੋਕਾਂ ਦੇ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ l ਲੋਕਾਂ ਨੇ ਐਂਬੂਲੈਂਸ 108 ‘ਤੇ ਫੋਨ ਕੀਤਾ ਅਤੇ ਐਂਬੂਲੈਂਸ ਫੋਨ ਕਰਨ ਤੋਂ 1 ਘੰਟੇ ਬਾਅਦ ਘਟਨਾ ਵਾਲੀ ਥਾਂ ‘ਤੇ ਪਹੁੰਚੀ l

Related posts

ਹਸਪਤਾਲਾਂ ਦੇ ਵਾਲਿਆਂ ਨੇ 6 ਸਾਲਾਂ ਦੇ ਬੱਚੇ ਦਾ ਨਹੀਂ ਕੀਤਾ ਸੀ ਇਲਾਜ਼, ਮੌਤ ਤੋਂ ਬਾਅਦ ਦੇਖੋ ਕਿਵੇਂ ਤੜਫ ਉੱਠਿਆ ਆਹ ਅੰਤਰਰਾਸ਼ਟਰੀ ਬੰਦਾ

Htv Punjabi

ਬਾਬਿਆਂ ਵਾਲਾ ਚੌਲਾ ਪਾਕੇ ਬੰਦੇ ਨੇ ਕੀਤਾ ਆਹ ਕੰਮ

htvteam

ਹੋਟਲ ਦੇ ਕਮਰੇ ‘ਚ ਮਾਪਿਆਂ ਆਪਣੀਆਂ ਹੀ ਧੀਆਂ ਨਾਲ ਕੀਤਾ ਆਹ ਕੰਮ

htvteam

Leave a Comment