Htv Punjabi
Punjab

ਹੋਲਸੇਲ ਦੀ ਦੁਕਾਨ ਵਿੱਚ ਵੜ ਕੇ ਕੀਤੀ 2 ਲੱਖ ਦੀ ਨਕਦੀ ਚੋਰੀ, ਬਿਜਲੀ ਦੀ ਤਾਰ ਦੇ ਸਹਾਰੇ ਉੱਤਰ ਕੇ ਭੱਜੇ ਚੋਰ

ਫਗਵਾੜਾ : ਫਗਵਾੜਾ ਵਿੱਚ ਐਤਵਾਰ ਰਾਤ ਹੋਲਸੇਲ ਦੀ ਇੱਕ ਦੁਕਾਨ ਵਿੱਚ ਵੜ ਕੇ ਚੋਰਾਂ ਨੇ 2 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ.ਵਾਰਦਾਤ ਨੂੰ ਵੱਡੇ ਹੀ ਸ਼ਾਤਿਰਾਨਾ ਢੰਗ ਨਾਲ ਅੰਜ਼ਾਮ ਦਿੱਤਾ ਗਿਆ ਹੈ l ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਦੁਕਾਨਦਾਰ ਦੇ ਬਿਆਨ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਪੁਲਿਸ ਦੇ ਮੁਤਾਬਿਕ ਪ੍ਰਾਰੰਭਿਕ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਚੋਰ ਦੁਕਾਨ ਵਿੱਚ ਪਿਛਲੀ ਸਾਈਡ ਤੋਂ ਵੜੇ ਸਨ ਅਤੇ ਜਾਂਦੇ ਸਮੇਂ ਬਿਜਲੀ ਦੀ ਤਾਰ ਦੇ ਸਹਾਰੇ ਉਤਰੇ ਹਨ l ਫਿਲਹਾਲ ਦੁਕਾਨਦਾਰ ਦੇ ਬਿਆਨ ਅਤੇ ਮੌਕੇ ‘ਤੇ ਕਿਲੇ ਸਬੂਤਾਂ ਦੇ ਆਧਾਰ ‘ਤੇ ਪੁਲਿਸ ਮੁਲਜ਼ਮਾਂ ਦੀ ਤਲਾਸ਼ ਵਿੱਚ ਲੱਗੀ ਹੈ l ਇਹ ਘਟਨਾ ਸੀਸੀਟੀਵੀ ਕੈਮਰੇੇ ਵਿੱਚ ਵੀ ਕੈਦ ਹੋਈ ਦੱਸੀ ਜਾ ਰਹੀ ਹੈ l

ਜੋਸ਼ੀਆਂ ਮੁਹੱਲੇ ਵਿੱਚ ਸਥਿਤ ਜੈਲ ਕਰਿਆਨਾ ਸਟੋਰ ਦੇ ਮਾਲਿਕ ਅਜੈ ਜੈਨ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਉਹ ਦੁਕਾਨ ‘ਤੇ ਆਏ ਤਾਂ ਅੰਦਰ ਉਨ੍ਹਾਂ ਨੂੰ ਕੁਝ ਚੋਰੀ ਹੋਣ ਦਾ ਸ਼ੱਕ ਹੋਇਆ l ਕਾਊਂਟਰ ਦੇ ਕੈਸ਼ਬਾਕਸ ਵਿੱਚੋਂ 2 ਲੱਖ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ, ‘ਤੇ ਬਾਕੀ ਸਾਰਾ ਸਮਾਨ ਵਗੈਰਾ ਸਭ ਠੀਕ ਸੀ l ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੁ ਕੀਤੀ l ਥਾਣਾ ਸਿਟੀ ਮੁਖੀ ਓਂਕਾਰ ਸਿੰਘ ਬਰਾੜ ਨੇ ਖੁਦ ਮੌਕੇ ਦਾ ਮੁਆਇਨਾ ਕੀਤਾ l ਉੱਥੇ ਹੀ ਬਾਅਦ ਵਿੱਚ ਇਲਾਕੇ ਦੀ ਤਮਾਮ ਜੈਨ ਬਰਾਦਰੀ ਦੇ ਲੋਕ ਥਾਣੇ ਪਹੁੰਚ ਗਏ l
ਇਸ ਬਾਰੇ ਵਿੱਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੋਮਵਾਰ ਸਵੇਰੇ ਜੋਸ਼ੀਆਂ ਮੁਹਲੇ ਵਿੱਚ ਇੱਕ ਦੁਕਾਨ ਵਿੱਚ ਚੋਰੀ ਦੇ ਸੰਬੰਧ ਵਿਚ ਫੋਨ ਆਇਆ, ਜਿਸ ਤੋਂ ਤੁਰੰਤ ਬਾਅਦ ਪੁਲਿਸ ਨੇ ਮੌਕੇ ਦਾ ਮੁਆਇਨਾ ਕੀਤਾ l ਫਿਲਹਾਲ ਅਜੈ ਜੈਨ ਪੁੱਤਰ ਮਹਿੰਦਰਪਾਲ ਜੈਨ ਅਤੇ ਊਨ੍ਹਾਂ ਦੇ ਜਾਣਕਾਰ ਕੀਮਤੀ ਲਾਲ ਜੈਲ ਦੇ ਬਿਆਨ ਦਰਜ ਕਰ ਲਏ ਗਏ ਹਨ l ਮੁੱਢਲੀ ਜਾਂਚ ਦੇ ਮੁਤਾਬਿਕ ਐਂਵੇ ਲੱਗਦਾ ਹੈ ਕਿ ਚੋਰ ਪਿੱਛੇ ਦ ਰਸਤੇ ਤੋਂ ਦੁਕਾਨ ਵਿੱਚ ਵੜੇ ਅਤੇ ਵਾਪਸ ਸਾਹਮਣੇ ਦੀ ਬਿਜਲੀ ਦੀ ਤਾਰ ਦੇ ਸਹਾਰੇ ਉਤਰੇ ਸਨ l ਸਬੂਤ ਇੱਕਠੇ ਕਰ ਕੇ ਮੁਲਜ਼ਮਾਂ ਦੀ ਤਲਾਸ਼ ਦਾ ਕੰਮ ਜ਼ਾਰੀ ਹੈ, ਉੱਥੇ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਦੁਕਾਨ ਵਿੱਚ ਕੰਮ ਕਰਨ ਵਾਲੇ ਨੌਜਵਾਨ ‘ਤੇ ਹੀ ਸ਼ੱਕ ਹੈ l ਗਹਿਰਾਈ ਨਾਲ ਜਾਂਚ ਤੋਂ ਬਾਅਦ ਮੁਲਜ਼ਮਾਂ ਦਾ ਪਤਾ ਲੱਗ ਜਾਵੇਗਾ ਅਤੇ ਗ੍ਰਿਫਤਾਰ ਕਰ ਲਏ ਜਾਣਗੇ l

Related posts

ਪੰਜਾਬ ‘ਚ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਹੋਣ ਜਾ ਰਹੇ ਬੰਦ ਜੇ ਨਹੀਂ ਯਕੀਨ ਤਾਂ ਆਹ ਦੇਖੋ ਬੰਦ ਹੋਏ ਸੈਂਟਰ

htvteam

ਕਾਲ ਸੈਂਟਰ ‘ਚ ਕਮਰੇ ਬੰਦ ਕਰਕੇ ਚਲਦਾ ਸੀ ਨਾਜਾਇਜ਼ ਧੰਦਾ

htvteam

ਸਾਊਦੀ ਅਰਬ ਦੇ ਇੰਨ੍ਹਾਂ ਕਾਲੇ-ਕਾਲੇ ਬੀਜਾਂ ਨਾਲ 3 ਦਿਨ ‘ਚ ਸ਼ੂਗਰ ਤੋੜਨ ਲੱਗੇਗੀ ਦਮ

htvteam

Leave a Comment