Htv Punjabi
Punjab Religion Video

24 ਘੰਟਿਆਂ ‘ਚ ਦੇਖੋ ਕਿਹੜੀ-ਕਿਹੜੀ ਥਾਂ ਹੋਈ ਬੇਅਦਬੀ ?

ਹਲਕਾ ਸਮਰਾਲਾ ਦੀ ਪੁਲਿਸ ਸੋਚਾਂ ਦੇ ਵਿੱਚ ਡੁਬਦੀ ਨਜ਼ਰ ਆ ਰਹੀ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਗੁੱਸੇ ਦੇ ਨਾਲ ਲਾਲੋ ਲਾਲ ਹੁੰਦੀਆਂ ਦਿਖਾ ਦਿੱਤੀਆਂ ਨੇ ਕਿਉਂਕੀ ਹਲਕਾ ਸਮਰਾਲਾ ਦੇ ਇਲਾਕੇ ਚ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਇਕ ਤੋਂ ਬਾਅਦ ਇਕ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਬੀਤੇ ਦਿਨੀ ਪਿੰਡ ਢਿੱਲਵਾਂ ਦੇ ਗੁਰੂ ਸਾਹਿਬ ਚ ਬੇਅਦਬੀ ਹੋਈ ਸੀ ਤੇ ਅੱਜ ਦਿਨ ਸ਼ੁਕਰਵਾਰ ਨੂੰ ਦੂਜੇ ਦਿਨ ਪਿੰਡ ਬੰਬਾ ਦੇ ਵਿੱਚ ਬੇਅਦਬੀ ਦੀ ਘਟਨਾ ਨੇ ਸਿੱਖਾਂ ਦੇ ਹਰਦੇ ਵਲੂੰਧਰ ਦਿੱਤੇ ਇਸਦੇ ਬਾਬਤ ਸਤਿਕਾਰ ਕਮੇਟੀ ਦੇ ਮੈਂਬਰ ਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਟਕਾ ਸਾਹਿਬ ਦੇ ਅੰਗਾਂ ਨੂੰ ਫਾੜ ਕੇ ਘਰ ਦੀ ਛੱਤ ਉੱਤੇ ਸੁੱਟ ਦਿੱਤਾ ਗਿਆ ਜੋ ਕੀ ਹੁਣ ਥਾਣੇ ਲੈਕੇ ਪਹੁੰਚੇ ਹਨ,,,,,,,,,

ਦੂਜੇ ਪਾਸੇ ਡੀਐਸਪੀ ਤਰਲੋਚਨ ਸਿੰਘ ਹੋਰਾਂ ਨੇ ਦੱਸਿਆ ਕੀ ਪਿੰਡ ਬੰਬਾ ਦੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇਕ ਔਰਤ ਸ਼ਾਮਲ ਹੈ,,,,,,,ਡੀ ਐਸ ਪੀ ਨੇ ਦੱਸਿਆ ਕਿ ਪਿੰਡ ਬੰਬਾਂ ਦੇ ਨਿਵਾਸੀ ਟਹਿਲ ਸਿੰਘ ,ਅਤੇ ਸਰਬਜੀਤ ਸਿੰਘ ਸਣੇ ਅਮਰਜੀਤ ਕੌਰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਜਿਨ੍ਹਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਐ ਖੈਰ ਠੀਕ ਵੋਟਾਂ ਤੋਂ ਪਹਿਲਾਂ ਲਗਾਤਾਰ ਐਵੇਂ ਬੇਅਦਬੀ ਦੀਆਂ ਘਟਨਾਵਾਂ ਬਹੁਤ ਸਾਰੇ ਸਵਾਲ ਖੜ੍ਹੇ ਕਰ ਰਹੀਆਂ ਹਨ ਆਖਿਰ ਇਸਦੇ ਪਿੱਛੇ ਕਿਸਦਾ ਹੱਥ ਹੋ ਸਕਦਾ ਤੇ ਕੌਣ ਸਾਜ਼ਿਸ਼ ਕਰਤਾ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਗਵੰਤ ਮਾਨ ਦੇ ਸ਼ਹਿਰ ‘ਚ ਬਣਿਆ ਦਿੱਲੀ ਵਾਲਾ ਮਾਹੌਲ

htvteam

12 ਕਰੋੜ 20 ਲੱਖ ਰੁਪਏ ਕੀਮਤ ਦੀ 2 ਕਿੱਲੋ 200 ਗ੍ਰਾਮ ਹੈਰੋਇਨ ਸਮੇਤ 3 ਦੋਸ਼ੀ ਕਾਬੂ, 1 ਕਾਰ ਅਤੇ 1 ਮੋਟਰਸਾਈਕਲ ਵੀ ਬਰਾਮਦ,

htvteam

ਲਓ ਜੀ ਆਹ ਕਾਲ ਰਿਕਾਰਡਿੰਗ ਨੇ ਮਚਾਈ ਸੋਸ਼ਲ ਮੀਡੀਆ ਤੇ ਤਰਥੱਲੀ

htvteam

Leave a Comment