Htv Punjabi
Punjab

3 ਮਾਰਚ ਨੂੰ ਹੋਵੇਗਾ ਪੰਜਾਬ ਦਾ ਬਜਟ ਇਜਲਾਸ, ਗਵਰਨਰ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ, 28 ਫਰਵਰੀ 2023 – ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦਰਅਸਲ, ਗਵਰਨਰ ਦੇ ਵਲੋਂ ਬਜਟ ਇਜਲਾਸ ਨੂੰ ਨਾ-ਮਨਜ਼ੂਰ ਕੀਤਾ ਗਿਆ ਸੀ, ਜਿਸ ਮਗਰੋਂ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਅੱਜ ਦੁਪਹਿਰੋਂ ਬਾਅਦ ਕੋਰਟ ਵਿਚ ਹੋਈ ਸੁਣਵਾਈ ਦੇ ਵਿਚ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਦਿੰਦਿਆਂ ਹੋਇਆ, ਕੋਰਟ ਨੇ ਇਹ ਫ਼ੈਸਲਾ ਸੁਣਾਇਆ ਕਿ, ਗਵਰਨਰ ਬਜਟ ਇਜਲਾਸ ਸੱਦਣ ਤੋਂ ਇਨਕਾਰ ਨਹੀਂ ਕਰ ਸਕਦਾ।

ਬਜਟ ਇਜਲਾਸ ਸੱਦਣ ਨੂੰ ਲੈ ਕੇ ਜਿਹੜਾ ਮਨਜ਼ੂਰੀ ਰੋਕੀ ਗਈ ਸੀ, ਉਹਨੂੰ ਗਵਰਨਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਪੰਜਾਬ ਦਾ ਬਜਟ ਇਜਲਾਸ 3 ਮਾਰਚ ਨੂੰ ਹੋਵੇਗਾ, ਇਸ ਦੀ ਜਾਣਕਾਰੀ ਸੁਪਰੀਮ ਕੋਰਟ ਵਿਚ ਗਵਰਨਰ ਦੇ ਵਕੀਲ ਨੇ ਦਿੱਤੀ ਹੈ, ਜਿਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਕੀਤੀ ਜਾਣੀ ਬਾਕੀ ਹੈ।

Related posts

ਇਸ ਵੈਦ ‘ਤੇ ਰੱਬ ਦੀ ਵੱਖਰੀ ਰਹਿਮਤ ਕਾੜ੍ਹਾ ਪਿਆਕੇ ਬਚਾਉਂਦੇ ਜ਼ਿੰਦਗੀ

htvteam

ਇਨਸਾਨੀਅਤ ਤੋਂ ਗਿਰੀ ਹੋਈ ਹਰਕਤ, ਪੁਲਿਸ ਵਾਲਿਆਂ ਤੋਂ ਬਦਲਾ ਲੈਣ ਲਈ ਦੇਖੋ ਕਿਹੜਾ ਵੱਡਾ ਖੇਡ ਖੇਡਿਆ ਇਨ੍ਹਾਂ ਬੰਦਿਆਂ ਨੇ ?

Htv Punjabi

ਕਿਸਾਨਾਂ ਨੇ ਖੇਤੀ ਆਰਡੀਨੈਸ ਦਾ ਕੀਤਾ ਵਿਰੋਧ ਤਾਂ ਹਰਸਿਮਰਨ ਬਾਦਲ ਨੇ ਕੀਤੀ ਹਮਾਇਤ

htvteam

Leave a Comment