Htv Punjabi
Punjab

ਮਜੀਠੀਆ ‘ਤੇ ਮਾਨਹਾਨੀ ਦਾ ਕੇਸ ਦਾਇਰ ਕਰਨਗੇ : ਸਿੱਧੂ

ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੁਆਰਾ ਵਿਧਾਨ ਸਭਾ ਵਿੱਚ ਲਾਏ ਇਲਜ਼ਾਮਾਂ ਦੇ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕਰਨਗੇ l ਉਨ੍ਹਾਂ ਨੇ ਕਿਹਾ ਕਿ ਮਜੀਠੀਆ ਦੇ ਸੰਬੰਧ ਡਰੱਗ ਮਾਫੀਆ ਦੇ ਸਰਗਨਾ ਜਗਦੀਸ਼ ਭੋਲਾ ਦੇ ਨਾਲ ਰਹੇ ਹਨ, ਇਸ ਲਈ ਉਨ੍ਹਾਂ ਨੂੰ ਦੂਸਰਿਆਂ ‘ਤੇ ਇਲਜ਼ਾਮ ਲਾ ਕੇ ਪਹਿਲਾਂ ਆਪਣੇ ਗਿਰੇਬਾਨ ਵਿੱਚ
ਝਾਂਕ ਕੇ ਦੇਖਣਾ ਚਾਹੀਦਾ ਹੈ l ਉਨ੍ਹਾਂ ਨੇ ਕਿਹਾ ਕਿ ਅਜਿਹੇ ਬੇਤੁਕੇ ਇਲਜ਼ਾਮ ਲਾ ਕੇ ਮੇਰੀ ਦਿੱਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ l ਉਹ ਮੋਹਾਲੀ ਦੇ ਅਕਾਲੀ ਦਲ ਨਾਲ ਜੁੜੇ ਪਾਰਸ਼ਦਾਂ ਦੇ ਖਿਲਾਫ ਵੀ ਮਾਨਹਾਨੀ ਦਾ ਮਾਮਲਾ ਦਾਇਰ ਕਰਨਗੇ l ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਸਿੱਧੇ ਤੌਰ ‘ਤੇ ਫਾਰਮਾਸਿਊਟੀਕਲ ਕੰਪਨੀਆਂ ਤੋਂ ਦਵਾਈਆਂ ਖਰੀਦਣ ਨਾਲ ਸੰਬੰਧਿਤ ਹੈ, ਇਸ ਲਈ ਇਸ ਪ੍ਰਕਿਰਿਆ ਵਿੱਚ ਸਿਹਤ ਵਿਭਾਗ ਦੀ ਕੋਈ ਭੂਮਿਕਾ ਨਹੀਂ ਹੈ l ਜੋ ਆਨਲਾਈਨ ਅਤੇ ਆਫਲਾਈਨ ਦਵਾਈਆ ਦੇ ਰਿਕਾਰਡ ਨੂੰ ਨੋਟਿਸ ਕੀਤਾ ਹੈ ਉਹ ਵੀ ਸਿਹਤ ਮੰਤਰੀ ਦੁਆਰਾ ਕੀਤਾ ਗਿਆ ਹੈ ਨਾ ਕਿ ਕਿਸੀ ਹੋਰ ਏਜੰਸੀ ਦੇ ਦੁਆਰਾ l ਜਿਸ ਦੇ ਬਾਅਦ ਆਨਲਾਈਨ ਪੋਰਟਲ ਵਿੱਚ 100 ਪ੍ਰਤੀਸ਼ਤ ਡਾਟਾ ਐਂਟਰੀ ਨੂੰ ਯਕੀਨੀ ਬਣਾਉਣ ਦੇ ਲਈ ਇਨ੍ਹਾਂ ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ l

Related posts

ਇਸ ਬਜ਼ੁਰਗ ਦੀ ਹੱਤਿਆ ਕਰਨ ਵਾਲੇ 5 ਨੌਜਵਾਨਾਂ ਨੂੰ ਉਮਰਕੈਦ

Htv Punjabi

ਆਹ ਦੇਖ ਲਓ ਲਾਲ ਰੰਗ ਦੀ ਚੀਜ਼ ਨੇ ਹਵਾ ‘ਚ ਚਕਾਈਆਂ ਛਾਲਾਂ

htvteam

ਆਹ ਡੱਕੇ ਖਾਓ ਆਪਣੇ ਰੁਕ ਚੁੱਕਕੇ ਵਜ਼ਨ ਨੂੰ ਵਧਾਓ, ਲੋਕਾਂ ‘ਚ ਖੁੱਲ੍ਹਕੇ ਆਓ ਜਾਓ

htvteam

Leave a Comment