ਫਿਰੋਜ਼ਪੁਰ (ਰਤਨ ਲਾਲ) : ਅੱਜਕਲ੍ਹ ਅਸੀਂ ਸਾਰਿਆਂ ਨੂੰ ਸਮਾਜ ਦੇ ਤਿੰਨ ਵਰਗ ਦੇ ਲੋਕਾਂ ਦੀ ਇਹ ਕਹਿੰਦੇ ਤਾਰੀਫ ਕਰਦੇ ਅਕਸਰ ਸੁਣਿਆ ਹੋਣੈ, ਕਿ ਇਹ ਲੋਕ ਕੋਰੋਨਾ ਵਾਇਰਸ ਤੇ ਲੋਕਾਂ ਵਿਚਕਾਰ ਢਾਲ ਬਣਕੇ ਮੂਹਰਲੀ ਕਤਾਰ ‘ਚ ਆਪਣੀਆਂ ਡਿਊਟੀਆਂ ਦੇ ਰਹੇ ਨੇ। ਦੱਸ ਦਈਏ ਕਿ ਇਹ ਤਿੰਨ ਵਰਗ ਹਨ ਡਾਕਟਰ ਤੇ ਉਨ੍ਹਾਂ ਦਾ ਸਹਿਯੋਗੀ ਸਟਾਫ, ਯਾਨੀ ਸਿਹਤ ਵਿਭਾਗ ਵਾਲੇ, ਪੁਲਿਸ ਵਾਲੇ ਤੇ ਸਫਾਈ ਮੁਲਾਜ਼ਮ। ਇਨ੍ਹਾਂ ਸਾਰੀਆਂ ਨੂੰ ਲੋਕ ਅੱਜਕਲ੍ਹ ਇੰਨਾਂ ਮਾਣ ਇਸ ਲਈ ਦੇ ਰਹੇ ਨੇ ਇਸਦੀ ਜ਼ਿੰਦਾ ਮਿਸਾਲ ਉਸ ਵੇਲੇ ਮਿਲੀ ਜਦੋਂ ਸਿਹਤ ਵਿਭਾਗ ਦੀ ਟੀਮ ਦੇ 3 ਮੈਂਬਰ ਉਸ ਵੇਲੇ ਬੇਹੋਸ਼ ਹੋ ਗਏ ਜਦੋਂ ਪਿੰਡ ਲੱਲੇ ਦੇ ਰਾਧਾ ਸਵਾਮੀ ਸਤਸੰਗ ਘਰ ‘ਚ ਇਕਾਂਤਵਾਸ ‘ਚ ਰੱਖੇ ਬਾਹਰੋਂ ਆਏ 120 ਲੋਕਾਂ ਦੀ ਜਾਂਚ ਕਰਨ ਗਏ ਗਏ। ਇਸ ਸਬੰਧ ਚ ਜਾਣਕਾਰੀ ਦੇਂਦਿਆਂ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿਇਹ ਘਟਨਾ ਇੰਨੀ ਅਚਾਨਕ ਘਟੀ ਕਿ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ ਤਿੰਨੋ ਸਿਹਤ ਮੁਲਾਜ਼ਮ ਬੇਹੋਸ਼ ਹੋ ਚੁਕੇ ਸਨ। ਹਫੜਾ ਦਫੜੀ ‘ਚ ਤਿੰਨਾਂ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਹੁਣ ਉਨ੍ਹਾਂ ਦਾ ਇਲਾਜ ਚੱਲ ਰਿਹੈ।
ਇਧਰ ਹਸਪਤਾਲ ‘ਚ ਜੇਰੇ ਇਲਾਜ ਇੱਕ ਸਿਹਤ ਮੁਲਾਜ਼ਮ ਨੇ ਮੀਡੀਆ ਨੂੰ ਜਾਣਕਾਰੀ ਦੇਂਦੀਆਂ ਦੱਸਿਆ ਕਿ ਜਦੋਂ ਅਸੀ ਟੈਸਟ ਕਰਨ ਗਏ ਤਾਂ ਇੱਕ ਤਾਂ ਉਥੇ ਗਰਮੀਂ ਬਹੁਤ ਸੀ, ਦੂਜਾ ਸਾਰੀਆਂ ਨੇ ਪੀਪੀਈ ਕਿਟਾਂ ਪਈਆਂ ਹੋਣ ਕਾਰਨ ਗਰਮੀ ਹੋਰ ਵੱਧ ਗਈ ਤੇ ਉਥੇ ਜਾਕੇ ਪਤਾ ਲੱਗਿਆ ਕਿ ਪ੍ਰਸ਼ਾਸ਼ਨ ਨੇ ਉਥੇ ਕੋਈ ਵੀ ਇੰਤਜ਼ਾਮ ਪਹਿਲਾਂ ਤੋਂ ਨਹੀਂ ਕਰਕੇ ਦਿੱਤਾ ਸੀ ਲਿਹਾਜਾ ਉਥੇ ਉਨ੍ਹਾਂ ਨੂੰ ਟੇਬਲ ਵਗੈਰਾ ਆਪ ਲਭ ਕੇ ਲਿਆਉਣੇ ਪਏ ਤੇ ਹੋਰ ਇੰਤਜ਼ਾਮ ਵੀ ਖੁਦ ਕਰਨੇ ਪਏ ਜਿਸ ਕਾਰਨ ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਉਹ ਲੋਕ ਬੇਹੋਸ਼ ਹੋ ਗਏ।
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,..