ਜਲੰਧਰ : ਸੜਕ ਹਾਦਸੇ ਵਿੱਚ ਐਮਬੀਬੀਐਸ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ l ਉਹ ਰਿਜਲਟ ਆਉਣ ਤੋਂ ਬਾਅਦ ਪੇਪਰ ਪਾਸ ਕਰਨ ਦਾ ਜਸ਼ਨ ਮਨਾਉਣ ਜਾ ਰਹੇ ਸਨ l ਹਾਦਸਾ ਜਲੰਧਰ ਫਗਵਾੜਾ ਹਾਈਵੇ ‘ਤੇ ਮੰਗਲਵਾਰ ਦੇਰ ਰਾਤ ਹੋਇਆ l ਪਿੰਡ ਪਰਾਗਪੁਰ ਵਿੱਚ ਪੈਟਰੋਲ ਪੰਪ ਦੇ ਸਾਹਮਣੇ ਹੋਏ ਇਸ ਹਾਦਸੇ ਵਿੱਚ ਮਰਨ ਵਾਲੇ ਪਿਮਸ ਮੈਡੀਕਲ ਕਾਲਜ ਦੇ ਵਿਦਿਆਰਥੀ ਸਨ l ਤਿੰਨੋਂ ਐਮਬੀਬੀਐਸ ਦੇ ਦੂਜੇ ਸਾਲ ਦੇ ਪੇਪਰਾਂ ਵਿੱਚੋਂ ਪਾਸ ਹੋਏ ਸਨ.ਇਸ ਦਾ ਜਸ਼ਨ ਮਨਾਉਣ ਦੇ ਲਈ ਉਹ ਫਗਵਾੜਾ ਵੱਲ ਜਾ ਰਹੇ ਸਨ l ਰਸਤੇ ਵਿੱਚ ਬਾਈਕ ਅਚਾਨਕ ਬੇਕਾਬੂ ਹੋ ਗਈ ਅਤੇ ਉਹ ਘਸੀਟਦੇ ਹੋਏ ਸੜਕ ‘ਤੇ ਜਾ ਗਿਰੇ l ਹਾਦਸੇ ਵਿੱਚ ਤਿੰਨੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੌੜ ਦਿੱਤਾ l ਦੋਸਤਾਂ ਨੇ ਹਾਦਸੇ ਦੀ ਪੁਲਿਸ ਨੂੰ ਵੀ ਦਿੱਤੀ l ਰਾਮਾ ਮੰਡੀ ਥਾਣਾ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟ ਮਾਰਟਮ ਦੇ ਲਈ ਭਿਜਵਾਇਆ l ਮਾਰੇ ਗਏ ਨੌਜਵਾਨਾਂ ਦੀ ਪਹਿਚਾਣ ਬਟਾਲਾ ਦੇ ਹਰਕੁਲਦੀਪ ਸਿੰਘ, ਬਠਿੰਡਾ ਦੇ ਤੇਜਪਾਲ ਸਿੰਘ ਅਤੇ ਪਟਿਆਲਾ ਦੇ ਵਿਨੀਤ ਕੁਮਾਰ ਦੇ ਰੂਪ ਵਿੱਚ ਹੋਈ ਹੈ l
previous post